Viral Video: ਸਿੱਧੂ ਮੂਸੇਵਾਲਾ ਨੂੰ ਪੁਲਿਸ ਵਾਲੇ ਨੇ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਨੂੰ ਦੇਖ ਭੜਕੇ ਫੈਨਜ਼
Sidhu Moosewala called terrorist by policeman: ਸੋਸ਼ਲ ਮੀਡੀਆ ਉੱਪਰ ਆਏ ਦਿਨ ਕੋਈ-ਨਾ-ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਹਾਲਾਂਕਿ ਕੁਝ ਵੀਡੀਓ ਲੋਕਾਂ ਨੂੰ ਹਸਾਉਂਦੇ ਹਨ ਅਤੇ ਕੁਝ ਹੈਰਾਨ ਕਰ ਦਿੰਦੇ ਹਨ। ਇਸ ਵਿਚਾਲੇ ਸੋਸ਼ਲ
Sidhu Moosewala called terrorist by policeman: ਸੋਸ਼ਲ ਮੀਡੀਆ ਉੱਪਰ ਆਏ ਦਿਨ ਕੋਈ-ਨਾ-ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਹਾਲਾਂਕਿ ਕੁਝ ਵੀਡੀਓ ਲੋਕਾਂ ਨੂੰ ਹਸਾਉਂਦੇ ਹਨ ਅਤੇ ਕੁਝ ਹੈਰਾਨ ਕਰ ਦਿੰਦੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੁਰੀ ਤਰ੍ਹਾਂ ਨਾਲ ਭੜਕ ਉੱਠੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ ਜਿਸ ਨੂੰ ਦੇਖ ਮਰਹੂਮ ਮੂਸੇਵਾਲਾ ਦੇ ਪ੍ਰਸ਼ੰਸਕ ਆਪਣਾ ਗੁੱਸਾ ਕੱਢ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਦੱਸ ਦੇਈਏ ਕਿ ਇਹ ਵੀਡੀਓ ਝਾਰਖੰਡ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਇੱਕ ਪੁਲਿਸ ਅਧਿਕਾਰੀ ਬੁਲੇਟ 'ਤੇ ਜਾ ਰਹੇ ਲੜਕੇ ਅਤੇ ਲੜਕੀ ਨੂੰ ਘੇਰ ਲੈਂਦਾ ਹੈ। ਇਸ ਦੌਰਾਨ ਉਹ ਦੋਵਾਂ ਕੋਲੋਂ ਹੈਲਮੇਟ ਬਾਰੇ ਪੁੱਛਦਾ ਹੈ। ਜਦੋਂ ਹੀ ਉਸਦੀ ਨਜ਼ਰ ਬੁਲੇਟ ਬਾਈਕ 'ਤੇ ਪੈਂਦੀ ਹੈ ਤਾਂ ਉਹ ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਗੁੱਸੇ ਵਿੱਚ ਆ ਜਾਂਦਾ ਹੈ। ਸਿੱਧੂ ਮੂਸੇਵਾਲਾ ਦੀ ਤਸਵੀਰ ਦੇਖ ਉਹ ਕਹਿੰਦਾ ਹੈ ਤੁਸੀ ਇਸ ਨੂੰ ਆਪਣਾ ਆਇਡਲ ਮੰਨਦੇ ਹੋ, ਇਸ ਅੱਤਵਾਦੀ ਨੂੰ ਆਇਡਲ ਮੰਨਦੇ ਹੋ। ਪੁਲਿਸ ਵਾਲੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣਾ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆ ਰਿਹਾ। ਜਿਸ ਤੋਂ ਬਾਅਦ ਇਸ ਵੀਡੀਓ ਨੇ ਵਾਇਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ।
Dear @Jsr_police ,@JharkhandPolice, this so called
— SIMRAN KAUR♡ (@Simrankaur0408) August 20, 2023
cop is calling @iSidhuMooseWala an Indian Punjabi Singer & Rapper a "Terr*rist" without any reason he is defaming Sidhu...!! WE WANT STRICT ACTION AGAINST THIS COP IN NEXT 24hrs!#JusticeForSidhuMoosewala #SidhuMooseWala pic.twitter.com/LFKRXLkjE0
ਮਰਹੂਮ ਪੰਜਾਬੀ ਗਾਇਕ ਬਾਰੇ ਅਜਿਹਾ ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਆ ਰਿਹਾ। ਮੂਸੇਵਾਲਾ ਇੱਕ ਅਜਿਹਾ ਕਲਾਕਾਰ ਸੀ ਜਿਸਨੇ ਬਹੁਤ ਘੱਟ ਉਮਰ ਵਿੱਚ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ, ਉਹ ਕਿਸੇ ਪਛਾਣ ਦਾ ਮੋਹਤਾਜ ਨਹੀਂ। ਸਿੱਧੂ ਦਾ ਨਾਂਅ ਸਿਰਫ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਵਿੱਚ ਵੀ ਬੋਲਦਾ ਸੀ। ਇਸ ਵਿਚਾਲੇ ਮਰਹੂਮ ਗਾਇਕ ਬਾਰੇ ਅਜਿਹਾ ਕਹਿਣਾ ਅਤੇ ਸੁਣਨਾ ਹਰ ਕਿਸੇ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਰਿਹਾ ਹੈ।
ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।