ਯੂਕੇ 'ਚ Sonam Bajwa ਕਰਨ ਜਾ ਰਹੀ 'Boo Call' ਲਈ ਸ਼ੂਟ
ਯੂਕੇ 'ਚ Sonam Bajwa ਕਰਨ ਜਾ ਰਹੀ 'Boo Call' ਲਈ ਸ਼ੂਟ
ਚੰਡੀਗੜ੍ਹ: ਸਿੱਧੂ ਮੂਸੇਵਾਲਾ (Sidhu Moosewala) ਦੀ ਆਉਣ ਵਾਲੀ ਐਲਬਮ Moosetape ਦੀ ਸ਼ੂਟਿੰਗ ਜ਼ੋਰਾਂ 'ਤੇ ਹੈ। ਸ਼ੂਟ ਦਾ ਪਹਿਲਾ ਸ਼ਡਿਊਲ ਦੁਬਈ ਵਿੱਚ ਹੋਇਆ ਸੀ। ਥੋੜ੍ਹੀ ਦੇਰ ਬਾਅਦ, ਟੀਮ ਸ਼ੂਟਿੰਗ ਨੂੰ ਪੂਰਾ ਕਰਨ ਲਈ ਯੂਕੇ ਪਹੁੰਚੀ। ਇਸ ਐਲਬਮ ਦੀਆਂ ਵਾਈਰਲ ਹੋ ਰਹੀਆਂ ਤਾਜ਼ਾ ਫੋਟੋਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਵੀ ਯੂਕੇ ਪਹੁੰਚੀ ਹੈ। ਇਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਉਹ ਸ਼ਾਇਦ ਮੂਸੇਟੈਪ ਵਿੱਚ ਗਾਣੇ "Boo Call" ਦੇ ਸੰਗੀਤ ਵੀਡੀਓ ਦੀ ਸ਼ੂਟਿੰਗ ਲਈ ਇੱਥੇ ਪਹੁੰਚੀ ਹੈ।
ਵੀਡੀਓ ਡਾਇਰੈਕਟਰ ਸੁਖ ਸੰਘੇੜਾ ਨੇ ਇਸ ਸਬੰਧੀ ਹਿੰਰਟ ਦਿੰਦੇ ਹੋਏ ਸੋਨਮ ਬਾਜਵਾ ਦੀ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤਸਵੀਰ ਨੂੰ ਇੰਸਟਾਗ੍ਰਾਮ ਪੋਸਟ 'ਚ ਅਪਲੋਡ ਕੀਤਾ। ਦੱਸ ਦਈਏ ਕਿ ਇਹ ਜੋੜੀ ਇੱਕ ਹਿੱਟ ਜੋੜੀ ਹੈ, ਦੋਵਾਂ ਨੇ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕੀਤਾ ਹੈ ਤੇ ਫੈਨਸ ਨੇ ਇਨ੍ਹਾਂ ਨੂੰ ਖੂਬ ਪਸੰਦ ਕੀਤਾ ਸੀ। ਇਹ ਦੋਵੇਂ ਇਕੱਠੇ ਫ਼ਿਲਮ ਅੜਬ ਮੁਟੀਆਰਾਂ ਦੇ ਇੱਕ ਗੀਤ “ਜੱਟੀ ਜਿਓਣੇ ਮੋਰ ਵਰਗੀ” ਵਿੱਚ ਨਜ਼ਰ ਆਏ ਸੀ।
ਜੇ ਅਫਵਾਹਾਂ ਸੱਚੀਆਂ ਹਨ, ਤਾਂ ਇਸ ਦਾ ਮਤਲਬ ਹੈ ਕਿ ਸਿੱਧੂ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਐਲਬਮ ਜਲਦੀ ਤੋਂ ਜਲਦੀ ਫੈਨਸ ਦੇ ਸਾਹਮਣੇ ਆ ਜਾਵੇ। ਉਹ ਇੱਕ ਤੋਂ ਬਾਅਦ ਇੱਕ ਮਿਊਜ਼ਿਕ ਵੀਡੀਓ 'ਤੇ ਕੰਮ ਕਰ ਰਿਹਾ ਹੈ। ਮੂਸਟੈਪ ਦੀ ਸ਼ੂਟਿੰਗ ਬਾਰੇ ਚੱਲ ਰਹੀ ਖ਼ਬਰਾਂ ਨੇ ਪ੍ਰਸ਼ੰਸਕਾਂ ਨੂੰ ਇਹ ਉਮੀਦ ਦਿੱਤੀ ਹੈ ਕਿ ਮੂਸਟੈਪ ਜਲਦੀ ਹੀ ਰਿਲੀਜ਼ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਸਿੱਧੂ ਵੀ ਆਪਣੇ ਫੈਨਸ ਦੀ ਐਸਕਾਈਟਮੈਂਟ ਵਧਾਉਣ ਲਈ ਰੋਜ਼ ਆਪਣੇ ਇੰਸਟਾ 'ਤੇ ਇਸ ਟੈਪ ਦੇ ਗਾਣਿਆਂ ਦੇ ਨਵੇਂ ਪੋਸਟਰ ਅਪਲੋਡ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਹਸਪਤਾਲਾਂ 'ਚ ਆਕਸੀਜਨ ਦੀ ਘਾਟ ਕਾਰਨ ਹੋਣ ਲੱਗੀਆਂ ਮੌਤਾਂ, ਸਰ ਗੰਗਾਰਾਮ ਹਸਪਤਾਲ ’ਚ 25 ਮਰੀਜ਼ਾਂ ਤੋੜਿਆ ਦਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904