ਹਸਪਤਾਲਾਂ 'ਚ ਆਕਸੀਜਨ ਦੀ ਘਾਟ ਕਾਰਨ ਹੋਣ ਲੱਗੀਆਂ ਮੌਤਾਂ, ਸਰ ਗੰਗਾਰਾਮ ਹਸਪਤਾਲ ’ਚ 25 ਮਰੀਜ਼ਾਂ ਤੋੜਿਆ ਦਮ
ਸਰ ਗੰਗਾਰਾਮ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਦੱਸਿਆ ਕਿ ਆਕਸੀਜਨ ਦਾ ਭੰਡਾਰ ਅਗਲੇ ਦੋ ਘੰਟੇ ਹੋਰ ਚੱਲੇਗਾ। ਵੈਂਟੀਲੇਟਰ ਤੇ ਬੀਆਈਪੀਏਪੀ ਮਸ਼ੀਨਾਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ ਹਨ।
ਨਵੀਂ ਦਿੱਲੀ: ਦੇਸ਼ ’ਚ ਕੋਰੋਨਾਵਾਇਰਸ ਦੀ ਲਾਗ ਤੇਜ਼ੀ ਨਾਲ ਫੈਲਣ ਕਾਰਨ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਆਕਸੀਜਨ ਦੀ ਕਿੱਲਤ ਲਗਾਤਾਰ ਬਣੀ ਹੋਈ ਹੈ। ਇਸ ਦੌਰਾਨ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਗੰਭੀਰ ਰੂਪ ਵਿੱਚ ਬੀਮਾਰ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਘਟਨਾ ਪਿੱਛੇ ਸੰਭਾਵੀ ਕਾਰਨ ਆਕਸੀਜਨ ਦੀ ਘਾਟ ਦੱਸਿਆ ਜਾ ਰਿਹਾ ਹੈ।
ਸਰ ਗੰਗਾਰਾਮ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਦੱਸਿਆ ਕਿ ਆਕਸੀਜਨ ਦਾ ਭੰਡਾਰ ਅਗਲੇ ਦੋ ਘੰਟੇ ਹੋਰ ਚੱਲੇਗਾ। ਵੈਂਟੀਲੇਟਰ ਤੇ ਬੀਆਈਪੀਏਪੀ ਮਸ਼ੀਨਾਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ ਹਨ। ਗੰਭੀਰ ਰੂਪ ਵਿੱਚ ਬੀਮਾਰ ਹਰ 60 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੰਝ ਗੰਭੀਰ ਸੰਕਟ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਹਸਪਤਾਲ ਦੇ ਆਈਸੀਯੂ ਅਤੇ ਐਮਰਜੈਂਸੀ ਵਿਭਾਗ ਵਿੱਚ ਗ਼ੈਰ-ਮਸ਼ੀਨੀ ਤਰੀਕੇ ਨਾਲ ਵੈਂਟੀਲੇਸ਼ਨ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੇ ਹਸਪਤਾਲਾਂ ’ਚ ਮੈਡੀਕਲ ਆਕਸੀਜਨ ਦੀ ਘਾਟ ਦੇ ਚੱਲਦਿਆਂ ਰਾਸ਼ਟਰੀ ਰਾਜਧਾਨੀ ’ਚ ਕੱਲ੍ਹ ਕੋਰੋਨਾ ਵਾਇਰਸ ਦੀ ਲਾਗ ਦੇ 26,169 ਨਵੇਂ ਮਾਮਲੇ ਸਾਹਮਣੇ ਆਏ, ਜਦ ਕਿ 306 ਵਿਅਕਤੀਆਂ ਦੀ ਮੌਤ ਹੋ ਗਈ।
ਦਿੱਲੀ ’ਚ ਮਹਾਮਾਰੀ ਦੇ ਵਾਇਰਸ ਦੀ ਲਾਗ ਫੈਲਣ ਦੀ ਦਰ 36.24 ਫ਼ੀਸਦੀ ਰਹੀ, ਜੋ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। ਦਿੱਲੀ ’ਚ ਪਿਛਲੇ 10 ਦਿਨਾਂ ’ਚ ਇਸ ਘਾਤਕ ਵਾਇਰਸ ਦੇ ਚੱਲਦਿਆਂ 1,750 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ’ਚ ਬੁੱਧਵਾਰ ਨੁੰ 24,638, ਮੰਗਲਵਾਰ ਨੁੰ 28,395 ਅਤੇ ਸੋਮਵਾਰ ਨੂੰ 23,686 ਨਵੇਂ ਮਾਮਲੇ ਸਾਹਮਣੇ ਆਏ ਸਨ।
ਦਿੱਲੀ ’ਚ ਹੁਣ ਤੱਕ ਕੁੱਲ 9,56,348 ਲੋਕ ਮਹਾਮਾਰੀ ਦੀ ਲਪੇਟ ’ਚ ਆ ਚੁੱਕੇ ਹਨ, ਜਦ ਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 13,193 ਤੱਕ ਪੁੱਜ ਗਈ ਹੈ। ਦਿੱਲੀ ’ਚ ਬੁੱਧਵਾਰ ਨੂੰ 72,208 ਨਮੂਨਿਆਂ ਦੀ ਜਾਂਚ ਕੀਤੀ ਗਈ। ਦਿੱਲੀ ’ਚ ਹੁਣ ਤੱਕ 8.51 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ, ਜਦ ਕਿ 91,618 ਮਰੀਜ਼ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: Navjot Sidhu ਨੇ ਮੁੜ ਸੁੱਟਿਆ 'ਟਵਿੱਟਰ ਬੰਬ', ਕੈਪਟਨ ਤੱਕ ਪਹੁੰਚਿਆ ਸੇਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904