Viral Video: ਮਸ਼ਹੂਰ ਗਾਇਕਾ ਨੂੰ ਸਟੇਜ ‘ਤੇ ਆਇਆ ਗੁੱਸਾ, ਸ਼ੋਅ ਦੇ ਦੌਰਾਨ ਮੁੰਡਿਆਂ ਦੀ ਕਰਤੂਤ ਵੇਖ ਕੱਢੀਆਂ ਗਾਲ੍ਹਾਂ, ਵੀਡੀਓ ਵਾਇਰਲ
Viral Video: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ (Pranjal Dahiya) ਇਨੀਂ ਦਿਨੀਂ ਪੰਜਾਬੀ ਸੰਗੀਤ ‘ਚ ਖੂਬ ਵਾਹੋ-ਵਾਹੀ ਖੱਟ ਰਹੀ ਹੈ। ਉਨ੍ਹਾਂ ਦਾ ਗਾਇਕ ਮਨਕਿਰਤ ਔਲਖ ਦੇ ਨਾਲ ਗੀਤ 'ਕੋਕਾ' ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ।
Viral Video: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ (Pranjal Dahiya) ਇਨੀਂ ਦਿਨੀਂ ਪੰਜਾਬੀ ਸੰਗੀਤ ‘ਚ ਖੂਬ ਵਾਹੋ-ਵਾਹੀ ਖੱਟ ਰਹੀ ਹੈ। ਉਨ੍ਹਾਂ ਦਾ ਗਾਇਕ ਮਨਕਿਰਤ ਔਲਖ ਦੇ ਨਾਲ ਗੀਤ 'ਕੋਕਾ' ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ। ਜਿਸ ਤੋਂ ਬਾਅਦ ਉਸ ਨੂੰ ਕਈ ਪੰਜਾਬੀ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ਖਾਸ ਗੱਲ਼ ਇਹ ਹੈ ਕਿ ਪ੍ਰਾਂਜਲ ਨੂੰ ਹਾਲ ਹੀ ‘ਚ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ‘ਚ ਵੀ ਦੇਖਿਆ ਗਿਆ। ਦੱਸ ਦੇਈਏ ਕਿ ਗਾਇਕਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ।
ਦਰਅਸਲ, Few GooDs ਇੰਸਟਾਗ੍ਰਾਮ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ‘ਚ ਪ੍ਰਾਂਜਲ ਦਹੀਆ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪਰ ਪ੍ਰਾਂਜਲ ਦਹੀਆ ਉਸ ਵੇਲੇ ਰੁਕ ਜਾਂਦੀ ਹੈ, ਜਦੋਂ ਸ਼ੋਅ ਦੇ ਦੌਰਾਨ ਮੌਜੂਦ ਕੁਝ ਮੁੰਡੇ ਉਸ ਦੇ ਵੱਲ ਮੋਬਾਈਲ ਫੋਨ ਸੁੱਟਦੇ ਹਨ ਅਤੇ ਉਹ ਮਾਈਕ ਦੇ ਜ਼ਰੀਏ ਹਰਿਆਣਵੀਂ ਬੋਲੀ ‘ਚ ਕਹਿੰਦੀ ਹੈ ‘ਕੇ ਦਿੱਕਤ ਹੈ, ਸਬ ਇਨਜੁਆਏ ਕਰਨੇ ਆਏ ਹੈਂ। ਇਬ ਕੀ ਬਾਰ ਕੁਛ ਹੁਆ ਤੋ ਮੈਂ ਬੀਚ ਮੇਂ ਹੀ ਛੋੜ ਕੇ ਚਲੀ ਜਾਊਂਗੀ।
View this post on Instagram
ਹਾਲਾਂਕਿ ਗਾਇਕਾ ਇੱਥੇ ਹੀ ਬੋਲਣੋ ਨਹੀਂ ਰੁੱਕੀ, ਇਸ ਤੋਂ ਬਾਅਦ ਉਨ੍ਹਾਂ ਕਿਹਾ ‘ਤੁਸੀਂ ਜਾਂ ਤਾਂ ਇਨ੍ਹਾਂ ਚਾਰਾਂ ਜਣਿਆਂ ਨੂੰ ਕੁੱਟੋ, ਨਹੀਂ ਤਾਂ ਮੈਂ ਸਟੇਜ ਛੱਡ ਕੇ ਜਾਂਦੀ ਹਾਂ’। ਪ੍ਰਾਂਜਲ ਦਹੀਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਯੂਜ਼ਰਸ ਨੇ ਦਿੱਤੀ ਪ੍ਰਤੀਕਿਰਿਆ
ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹ ਵੀ ਖਤਮ ਹੁਣ ਬੀਬਾ ਇਹ ਪੰਜਾਬ ਆ ਜਾਂਦੀ ਜਾਂ😂😂😂, ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਕਰਨ ਔਜਲਾ ਅਤੇ ਤੇਰੇ ਵਿੱਚ ਫਰਕ ਆ ਬੀਬੀ... ਹਾਲਾਂਕਿ ਜ਼ਿਆਦਾ ਲੋਕਾਂ ਨੇ ਗਾਇਕਾ ਦੇ ਵਿਰੋਧ ਵਿੱਚ ਹੀ ਕਮੈਂਟ ਕੀਤੇ ਹੋਏ ਹਨ, ਤੁਸੀ ਵੇਖੋ ਪੂਰਾ ਵੀਡੀਓ...