(Source: ECI/ABP News)
Birthday Special Himanshi Khurana : ਜਦੋਂ ਪੰਜਾਬ ਦੀ 'ਐਸ਼ਵਰਿਆ ਰਾਏ' ਨੂੰ ਬਿੱਗ ਬੌਸ 'ਚ ਹੋ ਗਿਆ ਸੀ ਪਿਆਰ, ਜਾਣੋ ਕੀ ਸੀ ਪੂਰਾ ਮਾਮਲਾ
The Birthday Of Himanshi Khurana : 'ਗੋ ਬੇਬੀ ਗੋ' (Go Baby Go)' ਅਤੇ 'ਗਬਰੂ 2' (Gabru 2)' ਵਰਗੇ ਮਿਊਜ਼ਿਕ ਵੀਡੀਓਜ਼ 'ਚ ਆਪਣੀਆਂ ਕਾਤਲਾਨਾ ਅਦਾਵਾਂ ਨਾਲ ਧਮਾਲ ਮਚਾਉਣ ਵਾਲੀ ਹਿਮਾਂਸ਼ੀ ਖੁਰਾਣਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ
![Birthday Special Himanshi Khurana : ਜਦੋਂ ਪੰਜਾਬ ਦੀ 'ਐਸ਼ਵਰਿਆ ਰਾਏ' ਨੂੰ ਬਿੱਗ ਬੌਸ 'ਚ ਹੋ ਗਿਆ ਸੀ ਪਿਆਰ, ਜਾਣੋ ਕੀ ਸੀ ਪੂਰਾ ਮਾਮਲਾ The love life and birthday of Actress Himanshi Khurana love on Salman khan Show bigg boss Birthday Special Himanshi Khurana : ਜਦੋਂ ਪੰਜਾਬ ਦੀ 'ਐਸ਼ਵਰਿਆ ਰਾਏ' ਨੂੰ ਬਿੱਗ ਬੌਸ 'ਚ ਹੋ ਗਿਆ ਸੀ ਪਿਆਰ, ਜਾਣੋ ਕੀ ਸੀ ਪੂਰਾ ਮਾਮਲਾ](https://feeds.abplive.com/onecms/images/uploaded-images/2022/11/27/3dc03db13ab2704a96398550473fde571669517474915345_original.jpg?impolicy=abp_cdn&imwidth=1200&height=675)
The Birthday Of Himanshi Khurana : 'ਗੋ ਬੇਬੀ ਗੋ' (Go Baby Go)' ਅਤੇ 'ਗਬਰੂ 2' (Gabru 2)' ਵਰਗੇ ਮਿਊਜ਼ਿਕ ਵੀਡੀਓਜ਼ 'ਚ ਆਪਣੀਆਂ ਕਾਤਲਾਨਾ ਅਦਾਵਾਂ ਨਾਲ ਧਮਾਲ ਮਚਾਉਣ ਵਾਲੀ ਹਿਮਾਂਸ਼ੀ ਖੁਰਾਣਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਪੰਜਾਬੀ ਐਸ਼ਵਰਿਆ ਰਾਏ (Aishwarya Rai) ਦੇ ਨਾਂ ਨਾਲ ਜਾਣੀ ਜਾਂਦੀ ਇਹ ਅਦਾਕਾਰਾ ਦਾ ਸਲਮਾਨ ਖਾਨ (Salman Khan) ਦੇ ਸ਼ੋਅ 'ਚ ਦਿਲ ਹਾਰ ਬੈਠੀ ਹੈ। ਹਿਮਾਂਸ਼ੀ ਖੁਰਾਣਾ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਲਵ ਲਾਈਫ ਬਾਰੇ।
ਇਹ ਵੀ ਪੜ੍ਹੋ : ਤਿਹਾੜ ਜੇਲ੍ਹ 'ਚ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀ ਸੇਵਾ 'ਚ ਲੱਗੇ ਕਈ ਲੋਕ, ਇਸ ਵੀਡੀਓ ਨੇ ਖੋਲ੍ਹੇ ਭੇਤ
ਸਲਮਾਨ ਖਾਨ ਦੇ ਸ਼ੋਅ 'ਚ ਆਇਆ ਸੀ ਦਿਲ
ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ਾਨਦਾਰ ਅਭਿਨੇਤਰੀ ਅਤੇ ਮਾਡਲ , ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 13 'ਚ ਪ੍ਰਤੀਯੋਗੀ ਦੇ ਰੂਪ 'ਚ ਸ਼ਾਮਲ ਹੋਈ ਸੀ ਅਤੇ ਉਸ ਸਮੇਂ ਹਿਮਾਂਸ਼ੀ ਦਾ ਦਿਲ ਸ਼ੋਅ ਦੇ ਪ੍ਰਤੀਯੋਗੀ ਆਸਿਮ ਰਿਆਜ਼ 'ਤੇ ਆ ਗਿਆ ਸੀ। ਸ਼ੋਅ 'ਚ ਦੋਵੇਂ ਦੋਸਤ ਬਣ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਪਿਆਰ 'ਚ ਬਦਲ ਗਈ। ਦੋਵਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਹਾਲਾਂਕਿ ਜਦੋਂ ਹਿਮਾਂਸ਼ੀ ਨੂੰ ਰਿਆਜ਼ ਨਾਲ ਪਿਆਰ ਹੋਇਆ ਸੀ, ਉਸ ਸਮੇਂ ਉਸ ਦੀ ਮੰਗਣੀ ਹੋ ਚੁੱਕੀ ਸੀ।
ਪਿਆਰ ਦਾ ਰਿਹਾ ਇਹ ਨਤੀਜਾ
ਹਿਮਾਂਸ਼ੀ ਖੁਰਾਨਾ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 13 ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕੀ। ਇਸ ਤੋਂ ਇਲਾਵਾ ਆਸਿਮ ਰਿਆਜ਼ ਨਾਲ ਉਨ੍ਹਾਂ ਦੇ ਪਿਆਰ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਦੀ ਮੰਗਣੀ ਟੁੱਟ ਗਈ। ਦੋਵਾਂ ਨੂੰ ਕਈ ਵਾਰ ਫਿਲਮੀ ਗਲਿਆਰਿਆਂ 'ਚ ਇਕੱਠੇ ਦੇਖਿਆ ਜਾ ਚੁੱਕਾ ਹੈ।
ਅਜਿਹਾ ਰਿਹਾ ਫਿਲਮੀ ਕਰੀਅਰ
ਹਿਮਾਂਸ਼ੀ ਖੁਰਾਣਾ ਨੇ ਆਪਣੇ ਕਰੀਅਰ 'ਚ 'ਸਾਡਾ ਹੱਕ', 'ਲੈਦਰ ਲਾਈਫ', '2 ਬੋਲ' ਅਤੇ 'ਅਫਸਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਫਿਲਮਾਂ ਤੋਂ ਵੱਧ ਹਿਮਾਂਸ਼ੀ ਨੇ ਸੰਗੀਤ ਵੀਡੀਓਜ਼ ਨਾਲ ਸਫਲਤਾ ਹਾਸਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਬਹੁਤ ਚੰਗੀ ਗਾਇਕਾ ਵੀ ਹੈ। ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੇ ਮਿਊਜ਼ਿਕ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)