Diljit Dosanjh ਨੇ instrgram 'ਤੇ ਸ਼ੇਅਰ ਕੀਤੀ ਫਿੱਟਨੇਸ ਗੋਲ ਦੀ ਵੀਡੀਓ, ਫੈਨਸ ਨੂੰ GYM ਖੁੱਲ੍ਹਣ ਦਾ ਇੰਤਜ਼ਾਰ
ਦੱਸ ਦਈਏਸ ਕਿ ਪੰਜਾਬੀ ਸਟਾਰ ਦਿਲਜੀਤ ਜਿਮ ਵਿੱਚ ਪਸੀਨਾ ਵਹਾਉਂਦਾ ਨਜ਼ਰ ਆ ਰਿਹਾ ਹੈ। ਬਲੈਕ ਐਂਡ ਗ੍ਰੇ ਜਿਮ ਰੈਗ ਪਾ ਕੇ ਦਿਲਜੀਤ ਬੈਕ ਐਕਸਰਸਾਈਜ ਕਰਦੇ ਹੋਏ ਨਜ਼ਰ ਆ ਰਿਹਾ ਹੈ।
ਚੰਡੀਗੜ੍ਹ: ਪੰਜਾਬੀ ਸਟਾਰ ਦਿਲਜੀਤ ਦੁਸਾਂਝ (Diljit Dosanjh) ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਹੀ ਉਸ ਦੇ ਫੈਨਸ ਨੂੰ ਉਸ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਦੱਸ ਦਈਏ ਕਿ ਜਲਦੀ ਹੀ ਦਿਲਜੀਤ ਸੋਨਮ ਬਾਜਵਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਨਾਲ ਫ਼ਿਲਮ 'ਹੌਂਸਲਾ ਰੱਖ' (Movie Honsla Rakh) 'ਚ ਵੀ ਨਜ਼ਰ ਆਉਣ ਵਾਲਾ ਹੈ। ਜਿਸ ਦੇ ਸ਼ੂਟ ਦੀਆਂ ਵੀਡੀਓ ਅਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸੀ।
ਹੁਣ ਹਾਲ ਹੀ 'ਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵਰਕਆਊਟ ਰੂਟੀਨ ਨੂੰ ਸ਼ੇਅਰ ਕਰਦਿਆਂ ਤਾਜ਼ਾ ਵੀਡੀਓ ਅਪਲੋਡ ਕੀਤਾ ਹੈ। ਐਕਟਰ ਇਨ੍ਹਾਂ ਚੁਣੌਤੀਆਂ ਭਰਪੂਰ ਸਮੇਂ ਦੌਰਾਨ ਆਪਣੇ ਪ੍ਰਸ਼ੰਸਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰਦਾ ਆ ਰਿਹਾ ਹੈ। ਦੱਸ ਦਈਏਸ ਕਿ ਪੰਜਾਬੀ ਸਟਾਰ ਦਿਲਜੀਤ ਜਿਮ ਵਿੱਚ ਪਸੀਨਾ ਵਹਾਉਂਦਾ ਨਜ਼ਰ ਆ ਰਿਹਾ ਹੈ।
ਬਲੈਕ ਐਂਡ ਗ੍ਰੇ ਜਿਮ ਰੈਗ ਪਾ ਕੇ ਦਿਲਜੀਤ ਬੈਕ ਐਕਸਰਸਾਈਜ ਕਰਦੇ ਹੋਏ ਨਜ਼ਰ ਆ ਰਿਹਾ ਹੈ।
ਇੱਥੇ ਦੇਖੋ ਵੀਡੀਓ:
ਵੀਡੀਓ ਵੇਖ ਨੇਟੀਜ਼ਮ ਨੇ ਮੁੜ ਜਿੰਮ ਖੋਲ੍ਹਣ ਦੀ ਉਮੀਦ ਜ਼ਾਹਰ ਕੀਤੀ ਹੈ। ਦੱਸ ਦਈਏ ਕਿ ਭਾਰਤ 'ਚ ਕੋਰੋਨਾ ਕੇਸਾਂ 'ਚ ਹੋ ਰਹੇ ਰਿਕਾਰਡ ਵਾਧੇ ਮਗਰੋਂ ਸਰਕਾਰ ਨੇ ਜਿੰਮ ਸਮੇਤ ਕਈ ਹੋਰ ਸੰਸਥਾਵਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਹਨ।
ਪਰ ਦਿਲਜੀਤ ਦਾ ਇਸ ਵੀਡੀਓ ਨੂੰ ਵੇਖ ਇੱਕ ਯੂਜ਼ਰ ਨੇ ਲਿਖਿਆ, "ਇੱਥੇ ਕਦੋਂ ਜਿੰਮ ਓਪਨ ਹੋਣਗੇ #discoronashitisneverending"। ਇਸ ਦੇ ਨਾਲ ਹੀ ਇੱਕ ਹੋਰ ਦੂਜੇ ਯੂਜ਼ਰ ਨੇ ਕਿਹਾ, "ਇੰਡੀਆ 'ਚ ਤਾਂ ਪਤਾ ਨਹੀਂ ਹੁਣ ਕਦੋਂ ਜਿੰਮ ਖੁੱਲ੍ਹਣਗੇ।", ਇੱਕ ਹੋਰ ਯੂਜ਼ਰ ਨੇ ਲਿਖਿਆ, "ਹਿੱਟਿੰਗ ਹਾਰਡ"। ਇੱਕ ਯੂਜ਼ਰ ਨੇ ਲਿਖਿਆ, "ਟ੍ਰੇਨਰ ਚੇਂਜ ਕਰਨ ਦਾ ਟਾਈਮ ਆ ਗਿਆ।"
ਦਿਲਜੀਤ ਦੁਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਸ ਨੇ ਆਪਣੀ ਆਉਣ ਵਾਲੀ ਫਿਲਮ 'ਹੋਂਸਲਾ ਰੱਖ' ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਉਨ੍ਹਾਂ ਦੀ ਸ਼ਾਹਨਾਜ਼ ਗਿੱਲ, ਸ਼ਿੰਦਾ ਗਰੇਵਾਲ ਅਤੇ ਸੋਨਮ ਬਾਜਵਾ (Shehnaaz Gill, Shinda Grewal, and Sonam Bajwa) ਨਾਲ ਆਉਣ ਵਾਲੀ ਫਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲਜੀਤ ਅਤੇ ਨਿਮਰਤ ਖਹਿਰਾ (Nimrat Khaira) ਦੀ ਫ਼ਿਲਮ ‘ਜੋੜੀ’ (Film Jodi) ਵੀ ਆ ਰਹਿ ਹੈ, ਜੋ ਕਿ ਜੂਨ ਵਿੱਚ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: ਭਾਰਤ ’ਚ ਲੋਕਾਂ ਨੂੰ ਵੈਕਸੀਨ ਨਹੀਂ, ਉਧਰ ਅਮਰੀਕਾ 'ਚ Booster Vaccine ਦੀ ਪਲੈਨਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin