Diljit Dosanjh: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਰਮੈਂਸ ਲਈ ਰਿਹਾਨਾ ਨੇ 70 ਕਰੋੜ, ਜਾਣੋ ਦਿਲਜੀਤ ਦੋਸਾਂਝ ਦੀ ਫੀਸ
Anant Ambani Radhika Merchant Pre Wedding: ਰਿਪੋਰਟਾਂ 'ਚ ਸਾਹਮਣੇ ਆਇਆ ਹੈ ਕਿ ਹਾਲੀਵੁੱਡ ਸਟਾਰ ਰਿਹਾਨਾ ਨੇ ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ 'ਚ ਪਰਫਾਰਮ ਕਰਨ ਲਈ 52 ਕਰੋੜ ਦੀ ਮੋਟੀ ਫੀਸ ਲਈ ਸੀ। ਜਾਣੋ ਦਿਲਜੀਤ ਦੋਸਾਂਝ ਦੀ ਫੀਸ :
Diljit Dosanjh Fee Anant Ambani Radhika Merchant Pre Wedding: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਹਰ ਕੋਈ ਇਸ ਈਵੈਂਟ ਦੀ ਗੱਲ ਕਰ ਰਿਹਾ ਹੈ। ਇਸ ਫੰਕਸ਼ਨ ਦੀ ਸ਼ਾਨ ਬਣੇ ਦਿਲਜੀਤ ਦੋਸਾਂਝ ਤੇ ਰਿਹਾਨਾ। ਜਿਨ੍ਹਾਂ ਨੇ ਆਪਣੇ ਪਾਵਰਪੈਕ ਪਰਫਾਰਮੈਂਸ ਨਾਲ ਪੂਰੀ ਦੁਨੀਆ 'ਚ ਸੁਰਖੀਆਂ ਬਟੋਰੀਆਂ। ਅਨੰਤ ਤੇ ਰਾਧਿਕਾ ਦਾ ਪ੍ਰੀ ਵੈਡਿੰਗ ਤਿੰਨ ਦਿਨ ਤੱਕ ਚੱਲਿਆ। ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਨਵਾਬ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਤੇ ਪਾਣੀ ਵਾਂਗ ਪੈਸਾ ਵਹਾਇਆ। ਉਨ੍ਹਾਂ ਨੇ ਪ੍ਰੀ ਵੈਡਿੰਗ 'ਤੇ 1000 ਕਰੋੜ ਰੁਪਏ ਖਰਚ ਕੀਤੇ, ਜਿਨ੍ਹਾਂ ਵਿੱਚ ਫੰਕਸ਼ਨ 'ਚ ਪਰਫਾਰਮ ਕਰਨ ਵਾਲੇ ਕਲਾਕਾਰਾਂ ਦੀਆਂ ਫੀਸਾਂ ਵੀ ਸ਼ਾਮਲ ਹਨ।
ਰਿਹਾਨਾ ਨੇ ਲਏ 70 ਕਰੋੜ
ਰਿਪੋਰਟਾਂ 'ਚ ਸਾਹਮਣੇ ਆਇਆ ਹੈ ਕਿ ਹਾਲੀਵੁੱਡ ਸਟਾਰ ਰਿਹਾਨਾ ਨੇ ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ 'ਚ ਪਰਫਾਰਮ ਕਰਨ ਲਈ 52 ਕਰੋੜ ਦੀ ਮੋਟੀ ਫੀਸ ਲਈ ਸੀ। ਰਿਹਾਨਾ ਨੇ ਸਿਰਫ 15 ਮਿੰਟਾਂ ਦੀ ਪਰਫਾਰਮੈਂਸ ਲਈ 6.3 ਮਿਲੀਅਨ ਡਾਲਰ ਯਾਨਿ 52 ਕਰੋੜ ਰੁਪਏ ਦੀ ਮੋਟੀ ਫੀਸ ਚਾਰਜ ਕੀਤੀ। ਇਹੀ ਨਹੀਂ ਉਹ ਪ੍ਰੀ ਵੈਡਿੰਗ ਦੀ ਸਭ ਤੋਂ ਮਹਿੰਗੀ ਕਲਾਕਾਰ ਵੀ ਰਹੀ। ਉਹ ਪਹਿਲੀ ਵਾਰ ਇੰਡੀਆ ਆਈ ਸੀ ਅਤੇ ਇੱਥੇ ਆਉਂਦੇ ਹੀ ਉਸ ਨੇ ਆਪਣੀ ਸਾਦਗੀ ਦੇ ਨਾਲ ਭਾਰਤੀਆਂ ਦਾ ਦਿਲ ਜਿੱਤ ਲਿਆ, ਨਾਲ ਹੀ ਆਪਣੀ ਸ਼ਾਨਦਾਰ ਪਰਫਾਰਮੈਂਸ ਦੇ ਨਾਲ ਸਾਰੀ ਮਹਿਫਲ ਵੀ ਲੁੱਟ ਲਈ।
View this post on Instagram
ਦਿਲਜੀਤ ਦੋਸਾਂਝ ਨੇ ਵੀ ਲਏ ਕਰੋੜਾਂ
ਦੱਸ ਦਈਏ ਕਿ ਪ੍ਰੀ ਵੈਡਿੰਗ ਫੰਕਸ਼ਨ 'ਚ ਦਿਲਜੀਤ ਦੋਸਾਂਝ ਨੇ ਸਾਰੀ ਲਾਈਮਲਾਈਟ ਚੋਰੀ ਕਰ ਲਈ। ਉਨ੍ਹਾਂ ਦੇ ਵੀਡੀਓਜ਼ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੇ ਹਨ। ਦਿਲਜੀਤ ਦੋਸਾਂਝ ਸਟੇਜ ਪਰਫਾਰਮੈਂਸ ਦੇ ਬਾਦਸ਼ਾਹ ਹਨ ਅਤੇ ਅਸੀਂ ਸਭ ਇਹ ਕੋਚੇਲਾ 'ਚ ਵੀ ਦੇਖ ਚੁੱਕੇ ਹਾਂ। ਇੱਥੋਂ ਤੱਕ ਕਿ ਅਨੰਤ ਅੰਬਾਨੀ ਨੇ ਦਿਲਜੀਤ ਨੂੰ ਬੇਨਤੀ ਕੀਤੀ ਕਿ ਉਹ 20 ਮਿੰਟ ਹੋਰ ਪਰਫਾਰਮ ਕਰਨ। ਤਾਂ ਹੁਣ ਤੁਹਾਨੂੰ ਦੱਸਦੇ ਹਾਂ ਦਿਲਜੀਤ ਨੇ ਕੁੱਝ ਦੇਰ ਦੀ ਪਰਫਾਰਮੈਂਸ ਲਈ ਕਿੰਨੀ ਫੀਸ ਚਾਰਜ ਕੀਤੀ ਸੀ। ਦਿਲਜੀਤ ਨੂੰ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ ਲਈ 4 ਕਰੋੜ ਫੀਸ ਮਿਲੀ ਹੈ। ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ।
View this post on Instagram
ਇਸ ਤੋਂ ਇਲਾਵਾ ਬਾਲੀਵੁੱਡ ਦੇ ਖਾਨਾਂ (ਸ਼ਾਹਰੁਖ, ਸਲਮਾਨ ਤੇ ਆਮਿਰ) ਨੇ ਵੀ ਆਪਣੇ ਜ਼ਬਰਦਸਤ ਪਰਫਾਰਮੈਂਸ ਨਾਲ ਮਹਿਫਲ ਲੁੱਟੀ। ਉਨ੍ਹਾਂ ਦੇ ਵੀਡੀਓ ਦੇਖ ਫੈਨਜ਼ ਕਾਫੀ ਖੁਸ਼ ਹੋਏ। ਕਿਉਂਕਿ ਉਨ੍ਹਾਂ ਨੇ ਪਹਿਲੀ ਵਾਰ ਤਿੰਨੋ ਖਾਨਾਂ ਨੂੰ ਇਕੱਠੇ ਦੇਖਿਆ ਸੀ।