![ABP Premium](https://cdn.abplive.com/imagebank/Premium-ad-Icon.png)
Sidhu Moose Wala: ਵਿਸ਼ਵ ਪ੍ਰਸਿੱਧ ਰੈਸਲਰ ਗੋਲਡਬਰਗ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਬਣਾਈ ਰੀਲ, ਇੰਸਟਾਗ੍ਰਾਮ 'ਤੇ ਕੀਤੀ ਸ਼ੇਅਰ
Bill Goldberg Sidhu Moose Wala: ਡਬਲਯੂ. ਡਬਲਯੂ. ਈ. ਦੇ ਸਟਾਰ ਰੈਸਲਰ ਗੋਲਡਬਰਗ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਗੋਲਡਬਰਗ ਕਿਸੇ ਦੂਜੇ ਰੈਸਲਰ ਨੂੰ ਕੁੱਟਦੇ ਨਜ਼ਰ ਆ ਰਹੇ ਹਨ।
![Sidhu Moose Wala: ਵਿਸ਼ਵ ਪ੍ਰਸਿੱਧ ਰੈਸਲਰ ਗੋਲਡਬਰਗ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਬਣਾਈ ਰੀਲ, ਇੰਸਟਾਗ੍ਰਾਮ 'ਤੇ ਕੀਤੀ ਸ਼ੇਅਰ popular american wrestler bill goldberg makes reel on sidhu moose wala song g wagon shares on instagram story Sidhu Moose Wala: ਵਿਸ਼ਵ ਪ੍ਰਸਿੱਧ ਰੈਸਲਰ ਗੋਲਡਬਰਗ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਬਣਾਈ ਰੀਲ, ਇੰਸਟਾਗ੍ਰਾਮ 'ਤੇ ਕੀਤੀ ਸ਼ੇਅਰ](https://feeds.abplive.com/onecms/images/uploaded-images/2023/01/28/22f33ce74b3045d058c90fadfe03473e1674900751275469_original.jpg?impolicy=abp_cdn&imwidth=1200&height=675)
American Wrestler Goldberg Sidhu Moose Wala: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 1 ਸਾਲ ਹੋਣ ਵਾਲਾ ਹੈ, ਪਰ ਹਾਲੇ ਤੱਕ ਉਹ ਪੂਰੀ ਦੁਨੀਆ 'ਚ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਉਸ ਗੀਤ ਅੱਜ ਵੀ ਦੁਨੀਆ ਦੇ ਕਈ ਦੇਸ਼ਾਂ 'ਚ ਸੁਣੇ ਜਾ ਰਹੇ ਹਨ। ਇੱਥੋਂ ਤੱਕ ਦੁਨੀਆ ਭਰ ਦੇ ਸੈਲੇਬ੍ਰਿਟੀਆਂ ਵਿੱਚ ਵੀ ਮੂਸੇਵਾਲਾ ਲਈ ਦੀਵਾਨਗੀ ਦੇਖੀ ਗਈ ਹੈ। ਹੁਣ ਇੱਕ ਹੋਰ ਵਿਦੇਸ਼ ਸੈਲੇਬ ਨੇ ਮੂਸੇਵਾਲਾ ਲਈ ਪਿਆਰ ਜ਼ਾਹਰ ਕੀਤਾ ਹੈ।
ਇਹ ਹੋਰ ਕੋਈ ਨਹੀਂ, ਬਲਕਿ ਵਿਸ਼ਵ ਪ੍ਰਸਿੱਧ ਰੈਸਲਰ ਬਿਲ ਗੋਲਡਬਰਗ ਹੈ। ਜੀ ਹਾਂ, ਅਮਰੀਕਨ ਰੈਸਲਰ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੇ ਮੈਚ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਬੈਕਗਰਾਊਂਡ 'ਚ ਮੂਸੇਵਾਲਾ ਦਾ ਗਾਣਾ ਜੀ ਵੈਗਨ ਸੁਣਿਆ ਜਾ ਸਕਦਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੂਰੀ ਦੁਨੀਆ 'ਚ ਮੂਸੇਵਾਲਾ ਲਈ ਲੋਕਾਂ ਦੇ ਦਿਲਾਂ 'ਚ ਦੀਵਾਨਗੀ ਹੈ। ਬਰਿੱਟ ਏਸ਼ੀਆ ਟੀਵੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਗੋਲਡਬਰਗ ਦੀ ਇਹ ਰੀਲ ਸ਼ੇਅਰ ਕੀਤੀ ਹੈ।
View this post on Instagram
ਹਾਲਾਂਕਿ ਗੋਲਡਬਰਗ ਨੇ ਇਹ ਰੀਲ ਸਿੱਧੂ ਮੂਸੇ ਵਾਲਾ ਦੇ ਗੀਤ ਕਾਰਨ ਸਾਂਝੀ ਕੀਤੀ ਹੈ ਜਾਂ ਸਿਰਫ ਅਣਜਾਣੇ ’ਚ ਸਾਂਝੀ ਕੀਤੀ ਹੈ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਂਝ ਵੀ ਸਿਤਾਰਿਆਂ ਵਲੋਂ ਆਪਣੇ ਫੈਨਜ਼ ਵਲੋਂ ਬਣਾਈਆਂ ਗਈਆਂ ਵੀਡੀਓਜ਼ ਨੂੰ ਅਕਸਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਜਾਂਦਾ ਹੈ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ 1 ਸਾਲ ਹੋਣ ਵਾਲਾ ਹੈ, ਪਰ ਹਾਲੇ ਤੱਕ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਆ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਹਾਲੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)