Priyanka Chahar: ਬਿੱਗ ਬੌਸ ਫੇਮ ਪ੍ਰਿਯੰਕਾ ਚਾਹਰ ਵਿਵਾਦਾਂ 'ਚ, ਅਦਾਕਾਰਾ 'ਤੇ ਲੱਗਿਆ ਚੋਰੀ ਦਾ ਇਲਜ਼ਾਮ, ਦਰਜ ਹੋਵੇਗੀ FIR
Priyanka Chahar Choudhary Controversy: ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀ ਪ੍ਰਿਯੰਕਾ ਚਾਹਰ ਚੌਧਰੀ 'ਤੇ ਚੋਰੀ ਅਤੇ ਸਟਾਈਲ ਕਾਪੀ ਕਰਨ ਦੇ ਦੋਸ਼ ਲੱਗੇ ਹਨ। ਇਕ ਮਸ਼ਹੂਰ ਡਿਜ਼ਾਈਨਰ ਨੇ ਇਹ ਦੋਸ਼ ਲਾਏ ਹਨ।
Priyanka Chahar Choudhary Controversy: 'ਬਿੱਗ ਬੌਸ 16' ਤੋਂ ਲਾਈਮਲਾਈਟ ਵਿੱਚ ਆਈ ਪ੍ਰਿਯੰਕਾ ਚਾਹਰ ਚੌਧਰੀ ਦਾ ਨਾਮ ਵਿਵਾਦਾਂ 'ਚ ਆ ਗਿਆ ਹੈ। ਪ੍ਰਿਯੰਕਾ 'ਤੇ ਕੱਪੜੇ ਚੋਰੀ ਕਰਨ ਅਤੇ ਸਟਾਈਲ ਦੀ ਨਕਲ ਕਰਨ ਦਾ ਦੋਸ਼ ਲੱਗਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਮਸ਼ਹੂਰ ਡਿਜ਼ਾਈਨਰ ਇਸ਼ਿਤਾ ਨੇ ਦਾਅਵਾ ਕੀਤਾ ਹੈ ਕਿ ਪ੍ਰਿਯੰਕਾ ਨੇ ਉਸ ਦੇ ਬ੍ਰਾਂਡੇਡ ਕੱਪੜੇ ਚੋਰੀ ਕੀਤੇ ਅਤੇ ਉਸ ਦੇ ਸਟਾਈਲ ਦੀ ਨਕਲ ਵੀ ਕੀਤੀ।
ਪ੍ਰਿਯੰਕਾ ਚਾਹਰ ਚੌਧਰੀ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾ ਹੈਂਡਲ 'ਤੇ ਬੀਜ ਰੰਗ ਦਾ ਰਫਲ ਲਹਿੰਗਾ ਪਹਿਨ ਕੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਤੋਂ ਬਾਅਦ ਇਸ਼ਿਤਾ ਨੇ ਦਾਅਵਾ ਕੀਤਾ ਸੀ ਕਿ ਇਹ ਉਸ ਦੇ ਬ੍ਰਾਂਡ ਦੇ ਕੱਪੜੇ ਹਨ, ਜਿਨ੍ਹਾਂ ਨੂੰ ਉਸ ਨੇ ਖਾਸ ਤੌਰ 'ਤੇ ਡਿਜ਼ਾਈਨ ਕੀਤਾ ਸੀ। ਇਸ ਤੋਂ ਬਾਅਦ ਇਸ਼ਿਤਾ ਨੇ ਇਕ ਤੋਂ ਬਾਅਦ ਇਕ ਟਵੀਟ ਕਰਕੇ ਪ੍ਰਿਯੰਕਾ ਚਾਹਰ 'ਤੇ ਦੋਸ਼ ਲਾਏ।
ਪ੍ਰਿਯੰਕਾ ਚਾਹਰ 'ਤੇ ਚੋਰੀ ਦਾ ਇਲਜ਼ਾਮ ਹੈ
ਵਿਦੇਸ਼ੀ ਰਹਿਣ ਵਾਲੀ ਫੈਸ਼ਨ ਸਟਾਈਲਿਸਟ ਅਤੇ ਡਿਜ਼ਾਈਨਰ ਇਸ਼ਿਤਾ ਨੇ ਇੱਕ ਟਵੀਟ ਵਿੱਚ ਪ੍ਰਿਯੰਕਾ ਚਾਹਰ 'ਤੇ ਦੋਸ਼ ਲਗਾਇਆ (ਹੁਣ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ), ਉਸ ਨੇ ਕਿਹਾ, "ਇੱਕ ਪਾਗਲ ਪੀਆਰ ਟੀਮ ਨਾਲ ਪਾਗਲ ਔਰਤ, ਜੋ ਦੂਜਿਆਂ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕਰ ਸਕਦੀ। ਇਹ ਔਰਤ ਜ਼ਹਿਰਲੀ ਹੈ। ਦੂਜਿਆਂ ਨੂੰ ਇੰਪਰੈੱਸ ਕਰਨ ਲਈ ਫੇਕ ਪਰਸਨੈਲਟੀ ਬਣਾਉਂਦੀ ਹੈ।
ਇਸ਼ਿਤਾ ਨੇ ਅੱਗੇ ਲਿਖਿਆ, “ਉਹ ਸੋਚਦੀ ਹੈ ਕਿ ਮੇਰੇ ਵਰਗਾ ਦਿਖਣ ਦੀ ਕੋਸ਼ਿਸ਼ ਕਰਕੇ ਜਾਂ ਮੇਰੇ ਵਰਗਾ ਪਹਿਰਾਵਾ ਪਾ ਕੇ, ਉਹ ਮੇਰੇ ਵਰਗੀ ਬਣ ਸਕਦੀ ਹੈ। ਹਾਂ ਸ਼ਾਇਦ ਇੱਕ ਅਰਬ ਪੁਨਰ ਜਨਮ ਤੋਂ ਬਾਅਦ ਉਹ ਅਜਿਹਾ ਕਰ ਪਾਵੇਗੀ। ਮੇਰੇ 30 ਹਜ਼ਾਰ ਪੌਂਡ ਦੇ ਕੱਪੜੇ ਚੋਰੀ ਕਰ ਲਏ। ਮੈਂ ਕੁਝ ਨਹੀਂ ਕਿਹਾ।"
ਇਸ਼ਿਤਾ ਨੇ ਪ੍ਰਿਯੰਕਾ ਨੂੰ ਕੀਤਾ ਬਲਾਕ
ਇਸ਼ੀਤਾ ਨੇ ਅਗਲੇ ਟਵੀਟ 'ਚ ਲਿਖਿਆ, 'ਕੱਪੜੇ ਚੋਰੀ ਕਰਨ ਤੋਂ ਬਾਅਦ ਮੈਂ ਉਸ ਦੀ ਝਾੜ ਕੀਤੀ, ਪਰ ਪਤਾ ਨਹੀਂ ਕਿ ਇਸ ਦੀ ਦੁਸ਼ਮਣ ਕੌਣ ਹੈ। ਮੈਂ ਉਸ 'ਤੇ ਹੁਣ ਕਮੈਂਟ ਨਹੀਂ ਕਰਾਂਗੀ। ਬਲਾਕ ਕਰਨ ਤੋਂ ਬਾਅਦ ਜੇਕਰ ਉਹ ਮੈਨੂੰ ਸਟੌਕ ਕਰਦੀ ਹੈ ਤੇ ਬਾਅਦ 'ਚ ਮੇਰੀ ਨਕਲ ਕਰਦੀ ਹੈ, ਤਾਂ ਇਹ ਉਸ ਦੀ ਪ੍ਰੋਬਲਮ ਹੈ। ਲੱਗਦਾ ਹੈ ਕਿ ਪਹਿਲਾਂ ਤੋਂ ਹੀ ਇਸ ਦੇ ਕਾਫੀ ਦੁਸ਼ਮਣ ਹਨ।'
@MumbaiPolice this is baseless and false and is the work of #PriyankaChaharChaudhary and her PR team. I’m away from India so can’t file a fake report complaint but when I’m back which is soon we shall pursue this. Please store this as electronic evidence for future.
— ISHITA (@ishitarehagupta) April 23, 2023
Have a good… pic.twitter.com/HUWCC7MyST
ਇਸ਼ਿਤਾ ਨੇ ਪ੍ਰਿਯੰਕਾ ਦੇ ਵਿਵਾਦ ਨੂੰ ਦੱਸਿਆ ਪੀ.ਆਰ
ਇੱਕ ਹੋਰ ਟਵੀਟ 'ਚ ਇਸ਼ੀਤਾ ਨੇ ਲਿਖਿਆ, 'ਵੈਸੇ ਮੰਗ ਲੈਂਦੀ ਤਾਂ ਮੈਂ ਦੇ ਦਿੰਦੀ, ਪਰ ਪੀਆਰ ਕਰਨ ਦਾ ਤਰੀਕਾ ਸਹੀ ਨਹੀਂ ਹੈ। ਪਹਿਲਾਂ ਖੁਦ ਲੜਦੀ ਹੈ, ਫਿਰ ਲੜਾਈ 'ਤੇ ਪੀਆਰ ਕਰਦੀ ਹੈ। ਮੈਨੂੰ ਅਜਿਹੇ ਅਨਾੜੀਆਂ ਨਾਲ ਜੁੜਨ 'ਚ ਕੋਈ ਦਿਲਚਸਪੀ ਨਹੀਂ ਹੈ।' ਇਸ ਦਰਮਿਆ ਇਹ ਵੀ ਅਫਵਾਹਾਂ ਫੈਲ ਰਹੀਆਂ ਹਨ ਕਿ ਪ੍ਰਿਯੰਕਾ ਨੇ ਇਸ਼ੀਤਾ 'ਤੇ ਕੇਸ ਫਾਈਲ ਕੀਤਾ ਹੈ। ਇਸ਼ੀਤਾ ਨੇ ਸਾਫ ਕੀਤਾ ਹੈ ਕਿ ਹੁਣ ਤੱਕ ਉਸ ਨੇ ਪ੍ਰਿਯੰਕਾ ਖਿਲਾਫ ਕੋਈ ਕੇਸ ਨਹੀਂ ਕੀਤਾ ਹੈ। ਕਿਉਂਕਿ ਉਹ ਦੇਸ਼ ਦੇ ਬਾਹਰ ਹੈ, ਪਰ ਭਾਰਤ ਆ ਕੇ ਉਹ ਕੇਸ ਜ਼ਰੂਰ ਕਰੇਗੀ।