Neha Kakkar ਦੇ ਬਰਥਡੇ 'ਤੇ ਪਤੀ ਰੋਹਨਪ੍ਰੀਤ ਨੇ ਕੀਤਾ ਵਾਅਦਾ, ਇੱਥੇ ਦੇਖੋ ਖਾਸ ਪੋਸਟ
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੋਣ ਤੋਂ ਇਲਾਵਾ ਨੇਹਾ ਕੱਕੜ ਸੋਸ਼ਲ ਮੀਡੀਆ ਦੀ ਵੀ ਕਵੀਨ ਬਣ ਗਈ ਹੈ। ਫੈਨਸ ਨੇ ਉਸ ਦੀਆਂ ਫੋਟੋਆਂ ਤੇ ਵੀਡੀਓ ਨੂੰ ਬਹੁਤ ਪਸੰਦ ਕੀਤਾ। ਅੱਜ ਯਾਨੀ 6 ਜੂਨ ਨੂੰ ਨੇਹਾ ਆਪਣਾ 33ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਖਾਸ ਦਿਨ ਨੇਹਾ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਨੇਹਾ ਨਾਲ ਬਹੁਤ ਹੀ ਪਿਆਰੀ ਫੋਟੋ ਸਾਂਝੀ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਸੰਦੇਸ਼ ਲਿਖਿਆ ਹੈ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਨੇਹਾ ਨਾਲ ਆਪਣੀ ਇੱਕ ਪਿਆਰੀ ਫੋਟੋ ਸਾਂਝੀ ਕਰਦੇ ਹੋਏ, ਰੋਹਨਪ੍ਰੀਤ ਨੇ ਲਿਖਿਆ, ਹੇ ਮਾਈ ਲਵ ਮਾਈ ਕਵੀਨ ਨੇਹਾ ਕੱਕੜ, ਅੱਜ ਤੁਹਾਡਾ ਜਨਮ ਦਿਨ ਹੈ। ਇਸ ਦਿਨ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ, ਆਉਣ ਵਾਲੇ ਹਰ ਇੱਕ ਦਿਨ ਵਿੱਚ ਮੈਂ ਤੁਹਾਡੀ ਦੇਖਭਾਲ ਕਰਾਂਗਾ। ਤੁਸੀਂ ਹਰ ਤਰੀਕੇ ਨਾਲ ਮੈਨੂੰ ਬਹੁਤ ਪਿਆਰੇ ਲੱਗਦੇ ਹੋ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਹਰ ਖੁਸ਼ੀ ਦੇਵਾਂਗਾ।
ਰੋਹਨ ਨੇ ਅੱਗੇ ਲਿਖਿਆ, ਮੈਂ ਤੁਹਾਡਾ ਪਤੀ ਬਣਕੇ ਮਾਣ ਮਹਿਸੂਸ ਕਰਦਾ ਹਾਂ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਹਰ ਮਿੰਟ ਪਿਆਰ ਕਰਾਂਗਾ। ਜਨਮ ਦਿਨ ਮੁਬਾਰਕ ਮਾਈ ਲਵ। ਮੈਨੂੰ ਉਮੀਦ ਹੈ ਕਿ ਇਸ ਨੂੰ ਪੜ੍ਹਨ ਨਾਲ ਤੁਹਾਡੇ ਚਿਹਰੇ 'ਤੇ ਮੁਸਕਾਨ ਆਵੇਗੀ।
ਦੱਸ ਦੇਈਏ ਕਿ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ ਪਿਛਲੇ ਸਾਲ 24 ਅਕਤੂਬਰ ਨੂੰ ਦਿੱਲੀ ਦੇ ਇੱਕ ਗੁਰਦੁਆਰਾ ਵਿੱਚ ਵਿਆਹ ਕੀਤਾ ਸੀ। ਰੋਹਨਪ੍ਰੀਤ ਸਿੰਘ ਇੱਕ ਪੰਜਾਬੀ ਗਾਇਕ ਵੀ ਹੈ। ਨੇਹਾ ਕੱਕੜ ਉਤਰਾਖੰਡ ਦੇ ਰਿਸ਼ੀਕੇਸ਼ ਦੀ ਰਹਿਣ ਵਾਲੀ ਹੈ। ਗਾਇਕਾ ਸੋਨੂੰ ਕੱਕੜ ਤੇ ਟੋਨੀ ਕੱਕੜ ਨੇਹਾ ਦੇ ਭੈਣ-ਭਰਾ ਹਨ। ਸਿਰਫ ਇਹ ਹੀ ਨਹੀਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨੇਹਾ ਦੇ ਇੰਸਟਾਗ੍ਰਾਮ 'ਤੇ 58 ਮਿਲੀਅਨ ਤੋਂ ਵੱਧ ਫੌਲੋਅਰਜ਼ ਹਨ ਤੇ ਉਸ ਦੇ ਫੈਨਸ ਦੀ ਗਿਣਤੀ ਕਰੋੜਾਂ ਵਿੱਚ ਹੈ।