Jaswinder Bhalla: ਜਸਵਿੰਦਰ ਭੱਲਾ ਨੇ ਸ਼ੇਅਰ ਕੀਤੀ ਆਪਣੇ ਕਾਮੇਡੀ ਸ਼ੋਅ `ਛਣਕਾਟਾ 2003` ਦੀ ਵੀਡੀਓ, ਲੋਕਾਂ ਨੂੰ ਆਈ ਨੀਲੂ ਦੀ ਯਾਦ
Jaswinder Bhalla Chhankata: ਜਸਵਿੰਦਰ ਭੱਲਾ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ `ਛਣਕਾਟਾ 2003` ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਜਿਸ ਵਿੱਚ ਭੱਲਾ ਚਾਚਾ ਚਤਰਾ ਦੇ ਰੂਪ `ਚ ਨੀਲੂ ਦਾ ਮਜ਼ਾਕ ਉਡਾ ਰਹੇ ਹਨ।
Jaswinder Bhalla Neelu Sharma Chhankata: ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਆਪਣੀ ਕਮਾਲ ਦੀ ਐਕਟਿੰਗ ਤੇ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। 90 ਦੇ ਦਹਾਕਿਆਂ `ਚ ਜਸਵਿੰਦਰ ਭੱਲਾ ਦਾ ਕਾਮੇਡੀ ਸ਼ੋਅ `ਛਣਕਾਟਾ` ਘਰ-ਘਰ ਮਸ਼ਹੂਰ ਸੀ। ਚਾਚਾ ਚਤਰਾ, ਬਾਲਾ ਤੇ ਨੀਲੂ ਦੀ ਤਿੱਕੜੀ ਨੇ ਲੋਕਾਂ ਨੂੰ ਖੂਬ ਹਸਾਇਆ ਹੈ। ਇਹ ਆਪਣੇ ਜ਼ਮਾਨੇ ਦਾ ਸੁਪਰਹਿੱਟ ਸ਼ੋਅ ਸੀ, ਜਿਸ ਵਿੱਚ ਵਿਅੰਗਾਤਮਕ ਕਾਮੇਡੀ ਹੁੰਦੀ ਸੀ। ਇਹ ਸ਼ੋਅ ਲਗਾਤਾਰ 20-25 ਸਾਲ ਚੱਲਦਾ ਰਿਹਾ।
ਹੁਣ ਜਸਵਿੰਦਰ ਭੱਲਾ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ `ਛਣਕਾਟਾ 2003` ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਜਿਸ ਵਿੱਚ ਭੱਲਾ ਚਾਚਾ ਚਤਰਾ ਦੇ ਰੂਪ `ਚ ਨੀਲੂ ਦਾ ਮਜ਼ਾਕ ਉਡਾ ਰਹੇ ਹਨ। 30-40 ਸਕਿੰਟਾਂ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਇਸ ਦੇ ਨਾਲ ਨਾਲ ਲੋਕ ਇਸ ਵੀਡੀਓ ਨੂੰ ਦੇਖ ਕੇ ਨੀਲੂ ਨੂੰ ਵੀ ਯਾਦ ਕਰ ਰਹੇ ਹਨ। ਛਣਕਾਟੇ ਦੀ ਜਾਨ ਨੀਲੂ ਸ਼ਰਮਾ ਨੇ ਕਾਫ਼ੀ ਪਹਿਲਾਂ ਹੀ ਕਾਮੇਡੀ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਸੀ। ਦਰਅਸਲ, ਨੀਲੂ ਨੇ ਸਾਲ 2001 `ਚ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਫ਼ੈਮਿਲੀ ਲਾਈਫ਼ `ਚ ਬਿਜ਼ੀ ਹੋ ਗਈ ਸੀ। ਇਸ ਦਰਮਿਆਨ ਉਹ ਕਦੇ ਕਦੇ ਛਣਕਾਟੇ `ਚ ਆਪਣੀ ਹਾਜ਼ਰੀ ਲਵਾਉਂਦੀ ਰਹੀ। ਆਖਰ ਅਦਾਕਾਰਾ ਨੇ ਪਰਿਵਾਰ ਨੂੰ ਕਰੀਅਰ ਨਾਲੋਂ ਵੱਧ ਤਰਜੀਹ ਦਿੱਤੀ ਅਤੇ ਪੰਜਾਬੀ ਇੰਡਸਟਰੀ ਨੂੰ ਅਲਵਿਦਾ ਆਖ ਦਿਤਾ।
ਕਿੱਥੇ ਹੈ ਨੀਲੂ ਸ਼ਰਮਾ?
ਖਬਰਾਂ ਮੁਤਾਬਕ ਨੀਲੂ ਸ਼ਰਮਾ ਲੁਧਿਆਣਾ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਦੋ ਬੱਚੇ ਹਨ। ਇਹ ਨਹੀਂ ਕਿ ਨੀਲੂ ਪੂਰੀ ਤਰ੍ਹਾਂ ਗਲੈਮਰ ਦੀ ਦੁਨੀਆ ਤੋਂ ਗਾਇਬ ਹੋ ਗਈ। ਉਨ੍ਹਾਂ ਦਾ ਸੋਸ਼ਲ ਮੀਡੀਆ ਤੇ ਅਕਾਊਂਟ ਹੈ। ਜਿੱਥੇ ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਪਰ ਹੁਣ ਕਾਫ਼ੀ ਸਮੇਂ ਤੋਂ ਨੀਲੂ ਸੋਸ਼ਲ ਮੀਡੀਆ ਤੇ ਵੀ ਸਰਗਰਮ ਨਹੀਂ ਹੈ। ਉਨ੍ਹਾਂ ਨੇ ਆਪਣੀ ਆਖਰੀ ਪੋਸਟ 12 ਮਈ ਨੂੰ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮਾਂ ਦੀ ਵੀਡੀਓ ਸ਼ੇਅਰ ਕੀਤੀ ਸੀ।
View this post on Instagram
ਕਾਬਿਲੇਗ਼ੌਰ ਹੈ ਕਿ `ਛਣਕਾਟਾ` ਸੀਰੀਜ਼ ਪੰਜਾਬ ਦਾ ਸਭ ਤੋਂ ਹਿੱਟ ਕਾਮੇਡੀ ਸ਼ੋਅ ਰਿਹਾ ਹੈ। ਛਣਕਾਟੇ ਨੇ ਕਰੀਬ 3 ਦਹਾਕਿਆਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ।