Dev Kharoud: ਦੇਵ ਖਰੌੜ ਨੇ ਸ਼ੁਰੂ ਕੀਤੀ `ਬਲੈਕੀਆ 2`ਦੀ ਸ਼ੂਟਿੰਗ, ਫ਼ਿਲਮ ਲਈ ਘੁੜਸਵਾਰੀ ਸਿੱਖ ਰਹੇ ਦੇਵ, ਸ਼ੇਅਰ ਕੀਤੀ ਤਸਵੀਰ
Dev Kharoud New Movie: ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਘੁੜਸਵਰੀ ਸਿੱਖਦੇ ਨਜ਼ਰ ਆ ਰਹੇ ਹਨ। ਇਸ ਦਾ ਪਤਾ ਉਨ੍ਹਾਂ ਦੀ ਤਸਵੀਰ ਦੀ ਕੈਪਸ਼ਨ ਤੋਂ ਲੱਗਦਾ ਹੈ।
Dev Kharoud Blackia 2: ਪੰਜਾਬੀ ਐਕਟਰ ਦੇਵ ਖਰੌੜ ਨੇ ਫ਼ਿਲਮ `ਬਲੈਕੀਆ 2` ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਐਕਟਰ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਫ਼ੈਨਜ਼ ਨੂੰ ਨਿਊਜ਼ ਦਿੱਤੀ ਹੈ। ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਘੁੜਸਵਰੀ ਸਿੱਖਦੇ ਨਜ਼ਰ ਆ ਰਹੇ ਹਨ। ਇਸ ਦਾ ਪਤਾ ਉਨ੍ਹਾਂ ਦੀ ਤਸਵੀਰ ਦੀ ਕੈਪਸ਼ਨ ਤੋਂ ਲੱਗਦਾ ਹੈ। ਦੇਵ ਖਰੌੜ ਨੇ ਫ਼ੋਟੋ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਮੇਰਾ ਕੰਮ ਵੀ ਅਜੀਬ ਹੈ, ਭਾਵੇਂ ਤੁਸੀਂ ਕੋਈ ਚੀਜ਼ ਨਹੀਂ ਕਰਨਾ ਚਾਹੁੰਦੇ, ਤਾਂ ਵੀ ਉਹ ਤੁਹਾਨੂੰ ਸਿੱਖਣੀ ਪੈਂਦੀ ਹੈ।" ਅੱਗੇ ਖਰੌੜ ਨੇ ਘੋੜੇ ਦੀ ਇਮੋਜੀ ਬਣਾਈ। ਜਿਸ ਦਾ ਮਤਲਬ ਹੈ ਕਿ ਉਹ ਘੁੜਸਵਾਰੀ ਸਿੱਖ ਰਹੇ ਹਨ।
View this post on Instagram
ਉੱਧਰ, ਬਲੈਕੀਆ 2 ਦੀ ਸ਼ੂਟਿੰਗ ਸ਼ੁਰੂ ਹੋਣ ਤੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਕਿਉਂਕਿ ਐਕਟਰ ਦੀ ਇਹ ਫ਼ਿਲਮ ਕਾਫ਼ੀ ਸਮੇਂ ਤੋਂ ਪਾਈਪਲਾਈਨ ਵਿੱਚ ਹੈ। ਤੇ ਆਖਰਕਾਰ ਹੁਣ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ।
ਦਸ ਦਈਏ ਕਿ ਖਰੌੜ ਨੇ ਪਿਛਲੇ ਸਾਲ 11 ਅਕਤੂਬਰ ਨੂੰ `ਬਲੈਕੀਆ 2` ਦਾ ਮੋਸ਼ਨ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਸੀ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਵੀ ਇਹ ਫ਼ਿਲਮ ਪੂਰੀ ਤਰ੍ਹਾਂ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ `ਚ ਦੇਵ ਖਰੌੜ ਦੀ ਫ਼ਿਲਮ `ਸ਼ਰੀਕ 2` ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਜੇ ਗੱਲ ਕੀਤੀ ਜਾਵੇ ਖਰੌੜ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਤਾਂ ਇਨ੍ਹਾਂ ਵਿੱਚ `ਰੁਪਿੰਦਰ ਗਾਂਧੀ 3`, ਬਲੈਕੀਆ 2, ਬਾਈ ਜੀ ਕੁੱਟਣਗੇ ਵਰਗੀਆਂ ਫ਼ਿਲਮਾਂ ਸ਼ਾਮਲ ਹਨ।