Karamjit Anmol: ਕਰਮਜੀਤ ਅਨਮੋਲ ਨੇ ਲੰਡਨ ‘ਚ ਬਣਾਇਆ ਵੇਸਣ ਦਾ ਕੜਾਹ, ਗਿੱਪੀ ਗਰੇਵਾਲ ਨੇ ਕੀਤੀ ਖੂਬ ਮਸਤੀ
Karamjit Anmol Video: 'ਮੌਜਾਂ ਹੀ ਮੌਜਾਂ’ ਦੀ ਟੀਮ ਫਿਲਮ ਦੇ ਸੈੱਟ ‘ਤੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਕਲਾਕਾਰ ਮਸਤੀ ਭਰੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਹੁਣ ਸਾਹਮਣੇ ਆ ਰਿਹਾ ਹੈ
Karamjit Anmol Cooking Video: ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਗਿੱਪੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈਕੇ ਅਕਸਰ ਚਰਚਾ ‘ਚ ਰਹਿੰਦੇ ਹਨ। ਇੰਨੀਂ ਦਿਨੀਂ ਗਿੱਪੀ ਗਰੇਵਾਲ ਲੰਡਨ ‘ਚ ਹਨ। ਉਹ ਆਪਣੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੇ ਨਾਲ ਨਾਲ ਫਿਲਮ ਦੀ ਟੀਮ ਵੀ ਲੰਡਨ ਸ਼ੂਟਿੰਗ ‘ਚ ਬਿਜ਼ੀ ਹੈ। ਇਸ ਫਿਲਮ ‘ਚ ਗਿੱਪੀ ਦੇ ਨਾਲ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨ ਜਾ ਰਹੇ ਹਨ।
‘ਮੌਜਾਂ ਹੀ ਮੌਜਾਂ’ ਦੀ ਟੀਮ ਫਿਲਮ ਦੇ ਸੈੱਟ ‘ਤੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਕਲਾਕਾਰ ਮਸਤੀ ਭਰੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਹੁਣ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਕਰਮਜੀਤ ਅਨਮੋਲ ਰਸੋਈ ‘ਚ ਵੇਸਣ ਦਾ ਕੜਾਹ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਫਿਲਮ ਦੀ ਬਾਕੀ ਟੀਮ ਕੜਾਹ ਬਣਨ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੀ ਹੈ। ਇਸ ਦੌਰਾਨ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਦਾ ਵੀਡੀਓ ਬਣਾ ਰਹੇ ਹਨ ਤੇ ਨਾਲ ਹੀ ਕੜਾਹ ‘ਤੇ ਕਰਮਜੀਤ ਅਨਮੋਲ ਦੀ ਖੂਬ ਚੁਟਕੀ ਲੈ ਰਹੇ ਹਨ। ਇਸ ਸਭ ‘ਚ ਬਿਨੂੰ ਢਿਲੋਂ ਵੀ ਗਿੱਪੀ ਦਾ ਪੂਰਾ ਸਪੋਰਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਹਾਲ ਹੀ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫਿਲਮ ਦੀ ਸ਼ੂਟਿੰਗ ਵੀ ਲੰਡਨ ਵਿੱਚ ਹੀ ਹੋਈ ਸੀ। ਇਹ ਫਿਲਮ 29 ਜੂਨ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਨਾਲ ਗਿੱਪੀ ਤੇ ਉਨ੍ਹਾਂ ਦੀ ਟੀਮ ‘ਮੌਜਾਂ ਹੀ ਮੌਜਾਂ’ ਫਿਲਮ ਦੀ ਸ਼ੂਟਿੰਗ ਲੰਡਨ ‘ਚ ਹੀ ਕਰ ਰਹੀ ਹੈ। ਰਿਪੋਰਟ ਦੇ ਮੁਤਾਬਕ ਇਹ ਫਿਲਮ ਅਗਲੇ ਸਾਲ ਅਗਸਤ ਜਾਂ ਸਤੰਬਰ ‘ਚ ਰਿਲੀਜ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: ਗੁਰਪ੍ਰੀਤ ਘੁੱਗੀ ਗੈਰਾਜ ‘ਚ ਗੱਡੀਆਂ ਠੀਕ ਕਰਦੇ ਆਏ ਨਜ਼ਰ, ਜਾਣੋ ਕਿਉਂ ਧਾਰਿਆ ਮਿਸਤਰੀ ਦਾ ਰੂਪ