Diljott: ਪੰਜਾਬੀ ਅਦਾਕਾਰਾ ਦਿਲਜੋਤ ਦੀ ਚੰਗੀ ਪਹਿਲ! ਲੋੜਵੰਦ ਲੜਕੀਆਂ ਨੂੰ ਸਾਈਕਲ ਵੰਡੇ
ਇਸ ਸਮਾਗਮ ਦੌਰਾਨ ਅਦਾਕਾਰਾ ਦਿਲਜੋਤ ਤੇ ਉਨ੍ਹਾਂ ਦੀ ਫਾਊਂਡੇਸ਼ਨ ਦੇ ਵਲੰਟੀਅਰਾਂ ਦੀ ਟੀਮ ਹਾਜ਼ਰ ਹੋਈ। 'ਡਰੀਮ ਬੱਡਸ ਫਾਊਂਡੇਸ਼ਨ' ਇੱਕ ਰਜਿਸਟਰਡ NGO ਹੈ ਜਿਸ ਦੀ ਸ਼ੁਰੂਆਤ ਅਦਾਕਾਰਾ ਦਿਲਜੋਤ ਦੁਆਰਾ ਕੀਤੀ ਗਈ
ਬਲਜੀਤ ਸਿੰਘ ਦੀ ਰਿਪੋਰਟ
Punjabi Actress Diljott Distributes Cycles To Girls: ਪੰਜਾਬੀ ਅਦਾਕਾਰਾ ਦਿਲਜੋਤ ਦੀ ਅਗਵਾਈ ਵਾਲੀ 'ਡਰੀਮ ਬੱਡਜ਼ ਫਾਊਂਡੇਸ਼ਨ' ਨੇ 20 ਤੋਂ ਵੱਧ ਲੜਕੀਆਂ ਨੂੰ ਸਾਈਕਲ ਦਾਨ ਕਰਨ ਦੀ ਚੰਗੀ ਪਹਿਲ ਕੀਤੀ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਮੋਹਾਲੀ ਵਿਖੇ 20 ਲੜਕੀਆਂ ਨੂੰ ਸਾਈਕਲ ਤੇ ਸਕੂਲ ਦਾ ਸਾਮਾਨ ਵੰਡਿਆ।
ਇਸ ਸਮਾਗਮ ਦੌਰਾਨ ਅਦਾਕਾਰਾ ਦਿਲਜੋਤ ਤੇ ਉਨ੍ਹਾਂ ਦੀ ਫਾਊਂਡੇਸ਼ਨ ਦੇ ਵਲੰਟੀਅਰਾਂ ਦੀ ਟੀਮ ਹਾਜ਼ਰ ਹੋਈ। 'ਡਰੀਮ ਬੱਡਸ ਫਾਊਂਡੇਸ਼ਨ' ਇੱਕ ਰਜਿਸਟਰਡ NGO ਹੈ ਜਿਸ ਦੀ ਸ਼ੁਰੂਆਤ ਅਦਾਕਾਰਾ ਦਿਲਜੋਤ ਦੁਆਰਾ ਕੀਤੀ ਗਈ ਜੋ ਕਈ ਫਿਲਮਾਂ ਤੇ ਗੀਤਾਂ ਦੀ ਮੁੱਖ ਅਦਾਕਾਰਾ ਰਹੀ ਹੈ। ਦਿਲਜੋਤ ਦੀ ਰੋਸ਼ਨ ਪ੍ਰਿੰਸ ਨਾਲ ਆਉਣ ਵਾਲੀ ਪੰਜਾਬੀ ਫਿਲਮ 'ਰੰਗ ਰੱਤਾ' ਤੇ ਇੱਕ ਹਿੰਦੀ ਫਿਲਮ 'ਕ੍ਰਿਸਪੀ ਰਿਸ਼ਤੇ' ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਇਸ ਨੇਕ ਉਪਰਾਲੇ ਬਾਰੇ ਪੁੱਛੇ ਜਾਣ 'ਤੇ ਫਾਊਂਡੇਸ਼ਨ ਦੀ ਫਾਊਂਡਰ ਦਿਲਜੋਤ ਨੇ ਕਿਹਾ ਕਿ, ਉਨ੍ਹਾਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਕਰਨ ਦੀ ਇੱਛਾ ਨੂੰ ਜਤਾਇਆ ਹੈ। ਉਹ ਦੂਜਿਆਂ ਦੀ ਮਦਦ ਕਰਨ ਦੇ ਗੁਣ ਪੈਦਾ ਕਰਨ ਲਈ ਆਪਣੀ ਪੜ੍ਹਾਈ ਕੀਤੀ ਹੈ। ਕਿਤੇ ਨਾ ਕਿਤੇ ਇੱਕ ਸੁਪਨੇ ਲੈਣ ਵਾਲੇ ਤੇ ਇੱਕ ਕਲਾਕਾਰ ਦੇ ਰੂਪ ਵਿੱਚ, ਮੈਂ ਉਨ੍ਹਾਂ ਦੇ ਸੁਪਨਿਆਂ ਨੂੰ ਛੱਡਣ ਦੀ ਉਨ੍ਹਾਂ ਦੀ ਦੁਚਿੱਤੀ ਨੂੰ ਮਹਿਸੂਸ ਕਰ ਸਕਦੀ ਸੀ ਕਿਉਂਕਿ ਉਹ ਗਰੀਬ ਹਨ, ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਜੀਣ ਲਈ ਲੋੜੀਂਦੇ ਸਰੋਤ, ਸਹਾਇਤਾ, ਮਾਰਗਦਰਸ਼ਨ ਤੇ ਮੌਕੇ ਨਹੀਂ ਹਨ।
ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਮੈਨੂੰ ਇੱਕ ਸੰਸਥਾ ਦੀ ਲੋੜ ਹੈ। ਜੋ ਕਿ ਲੋੜਵੰਦਾਂ ਦੇ ਅਜਿਹੇ ਲੱਖਾਂ ਸੁਪਨਿਆਂ ਨੂੰ ਉਮੀਦ ਦੇਵੇਗੀ ਅਤੇ ਇਸ ਤਰ੍ਹਾਂ ਡਰੀਮ ਬਡਜ਼ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਅਸੀਂ ਲੋੜਵੰਦਾਂ ਦੀ ਸੇਵਾ ਲਈ ਆਮ ਪਹਿਲਕਦਮੀਆਂ ਵੀ ਕਰਦੇ ਰਹਾਂਗੇ।