(Source: ECI/ABP News)
Neeru Bajwa: ਨੀਰੂ ਬਾਜਵਾ ਨੂੰ ਪਤੀ ਹੈਰੀ ਦੀ ਇਹ ਆਦਤ ਬਿਲਕੁਲ ਨਹੀਂ ਪਸੰਦ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ
Neeru Bajwa Video: ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਦਾ ਇੰਟਰਵਿਊ ਲਿਆ ਸੀ, ਇਸ ਦੌਰਾਨ ਨੀਰੂ ਬਾਜਵਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਖੁਲਾਸਾ ਕੀਤਾ।
![Neeru Bajwa: ਨੀਰੂ ਬਾਜਵਾ ਨੂੰ ਪਤੀ ਹੈਰੀ ਦੀ ਇਹ ਆਦਤ ਬਿਲਕੁਲ ਨਹੀਂ ਪਸੰਦ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ punjabi actress neeru bajwa finds this habit of her husband harry annoying watch video to know Neeru Bajwa: ਨੀਰੂ ਬਾਜਵਾ ਨੂੰ ਪਤੀ ਹੈਰੀ ਦੀ ਇਹ ਆਦਤ ਬਿਲਕੁਲ ਨਹੀਂ ਪਸੰਦ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ](https://feeds.abplive.com/onecms/images/uploaded-images/2022/12/09/bba58cd1d24711976954ad5aad3010ea1670586180121469_original.jpg?impolicy=abp_cdn&imwidth=1200&height=675)
Neeru Bajwa Family: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਅੱਜ ਨੀਰੂ ਦੀ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਨੀਰੂ ਜਦੋਂ ਵੀ ਸੋਸ਼ਲ ਮੀਡੀਆ ‘ਤੇ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਦੇਖਦੇ ਹੀ ਦੇਖਦੇ ਉਹ ਵਾਇਰਲ ਹੋ ਜਾਂਦੀ ਹੈ। ਹਾਲ ਹੀ ‘ਚ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆ ਰਹੀ ਹੈ।
ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਦਾ ਇੰਟਰਵਿਊ ਲਿਆ ਸੀ, ਇਸ ਦੌਰਾਨ ਨੀਰੂ ਬਾਜਵਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਇੱਕ ਖੁਲਾਸਾ ਕੀਤਾ। ਗਿੱਪੀ ਨੇ ਨੀਰੂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਆਪਣੇ ਪਤੀ ਹੈਰੀ ਦੀ ਕਿਹੜੀ ਆਦਤ ਬੁਰੀ ਲੱਗਦੀ ਹੈ। ਇਸ ‘ਤੇ ਨੀਰੂ ਨੇ ਜਵਾਬ ਦਿੱਤਾ ਕਿ ‘ਜਦੋਂ ਉਹ ਆਪਣੇ ਪਤੀ ਨਾਲ ਬਾਹਰ ਖਾਣਾ ਖਾਣ ਜਾਂਦੀ ਹੈ ਅਤੇ ਖਾਣੇ ਵਿੱਚ ਬਰਗਰ ਜਾਂ ਫਰੈਂਚ ਫਰਾਈਜ਼ ਆਰਡਰ ਕਰਦੀ ਹੈ ਤਾਂ ਹੈਰੀ ਮੈਨੂੰ ਟੋਕਦੇ ਰਹਿੰਦੇ ਹਨ। ਉਹ ਮੈਨੂੰ ਸਮਝਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਨੀਰੂ ਤੇੈਨੂੰ ਇਸ ਤਰ੍ਹਾਂ ਦੇ ਖਾਣੇ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਹੈਰੀ ਸਲਾਦ ਤੇ ਸਟੀਮ ਕੀਤੀ ਹੋਈ ਮੱਛੀ ਆਰਡਰ ਕਰਦੇ ਹਨ। ਉਹ ਰੈਸਟੋਰੈਂਟ ਤੋਂ ਖਾਣਾ ਖਾ ਕੇ ਘਰ ਆ ਜਾਂਦੇ ਹਨ। ਨੀਰੂ ਸੌਂ ਜਾਂਦੀ ਹੈ ਤਾਂ ਹੈਰੀ ਚੋਰੀ ਚੁਪਕੇ ਬਰਗਰ ਤੇ ਫਰਾਈਜ਼ ਖਾਂਦੇ ਹਨ।’ ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਨੀਰੂ ਬਾਜਵਾ ਨੇ 2015 ‘ਚ ਹੈਰੀ ਜਵੰਧਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਉਨ੍ਹਾਂ ਦੀਆਂ ਤਿੰਨ ਪਿਆਰੀਆਂ ਧੀਆਂ ਵੀ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਨੀਰੂ ਬਾਜਵਾ ਦੀ ਫਿਲਮ ‘ਸਨੋਮੈਨ’ ਰਿਲੀਜ਼ ਹੋਈ ਹੈ। ਇਸ ਫਿਲਮ ‘ਚ ਨੀਰੂ ਪੰਜਾਬੀ ਗਾਇਕ ਤੇ ਐਕਟਰ ਜੈਜ਼ੀ ਬੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਨੀਰੂ ਆਪਣੀ ਅਗਲੀ ਫਿਲਮ ‘ਚੱਲ ਜਿੰਦੀਏ’ ਦੀ ਸ਼ੂਟਿੰਗ ਕਰ ਰਹੀ ਹੈ। ਇਹ ਫਿਲਮ ਅਗਲੇ ਸਾਲ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)