Neeru Bajwa: ਨੀਰੂ ਬਾਜਵਾ ਦੀ ਲੱਗੀ ਲਾਟਰੀ, ਹਾਲੀਵੁੱਡ 'ਚ ਕਰਨ ਜਾ ਰਹੀ ਐਂਟਰੀ, ਇਸ ਫਿਲਮ 'ਚ ਆਵੇਗੀ ਨਜ਼ਰ
Neeru Bajwa Hollywood: ਨੀਰੂ ਬਾਜਵਾ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਨੀਰੂ ਦੇ ਪ੍ਰਸ਼ੰਸਕ ਜ਼ਰੂਰ ਖੁਸ਼ ਹੋ ਜਾਣਗੇ। ਨੀਰੂ ਬਾਜਵਾ ਦੇ ਹੱਥ ਹਾਲੀਵੁੱਡ ਫਿਲਮ ਲੱਗੀ ਹੈ।
Neeru Bajwa Hollywood Debut: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਬਲਾਕਬਸਟਰ ਸਾਬਤ ਹੋਈ ਹੈ। ਫਿਲਮ ਨੇ ਕਰੋੜਾਂ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ਨਾਲ ਨਾਲ ਇਹ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ।
ਹੁਣ ਨੀਰੂ ਬਾਜਵਾ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਕੇ ਨੀਰੂ ਦੇ ਪ੍ਰਸ਼ੰਸਕ ਜ਼ਰੂਰ ਖੁਸ਼ ਹੋ ਜਾਣਗੇ। ਨੀਰੂ ਬਾਜਵਾ ਦੇ ਹੱਥ ਹਾਲੀਵੁੱਡ ਫਿਲਮ ਲੱਗੀ ਹੈ। ਜੀ ਹਾਂ, ਨੀਰੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਨੀਰੂ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਦੱਸਿਆ, 'ਜਲਦ ਹੀ ਮੇਰਾ ਹਾਲੀਵੁੱਡ ਸਫਰ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਇਸ ਦੇ ਬਹੁਤ ਐਕਸਾਇਟਡ ਹਾਂ।' ਦੇਖੋ ਨੀਰੂ ਦੀ ਪੋਸਟ:
View this post on Instagram
ਦੱਸ ਦਈਏ ਕਿ ਇਹ ਇੱਕ ਹੌਰਰ ਯਾਨਿ ਡਰਾਉਣੀ ਫਿਲਮ ਹੈ। ਇਹ ਫਿਲਮ ਹੈ 'ਵ੍ਹਟ ਲਿਵਜ਼ ਇਨਸਾਈਡ'। ਇਸ ਫਿਲਮ ;ਚ ਨੀਰੂ ਹਾਲੀਵੁੱਡ ਮੇਗਨ ਸੂਰੀ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ।
ਨੀਰੂ ਬਾਜਵਾ ਵਰਕਫਰੰਟ
ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ ਹੈ। ਇਹ ਸਾਲ 2023 ਦੀ ਪਹਿਲੀ ਫਿਲਮ ਹੈ। ਜਿਸ ਨੂੰ ਜ਼ਬਰਦਸਤ ਕਾਮਯਾਬੀ ਮਿਲੀ ਹੈ। ਨੀਰੂ ਦੀ ਫਿਲਮ ਬਲਾਕਬਸਟਰ ਸਾਬਤ ਹੋਈ ਹੈ। ਦੱਸ ਦਈਏ ਕਿ ਇਸ ਫਿਲਮ 'ਚ ਅਦਾਕਾਰਾ ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਈ ਸੀ। ਉਨ੍ਹਾਂ ਨੇ ਰਾਬੀਆ ਦੇ ਕਿਰਦਾਰ ਨਾਲ ਕਰੋੜਾਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਹੁਣ ਨੀਰੂ ਹਾਲੀਵੁੱਡ 'ਚ ਵੀ ਧਮਾਲਾਂ ਪਾਉਣ ਜਾ ਰਹੀ ਹੈ।