Neeru Bajwa: ਨੀਰੂ ਬਾਜਵਾ ਚੱਲੀ ਬਾਲੀਵੁੱਡ, ਇਸ ਫ਼ਿਲਮ `ਚ ਜੌਨ ਅਬਰਾਹਮ ਨਾਲ ਆਵੇਗੀ ਨਜ਼ਰ
Neeru Bajwa Upcoming Film: ਨੀਰੂ ਬਾਜਵਾ ਵੀ ਮੁੜ ਤੋਂ ਬਾਲੀਵੁੱਡ ਦਾ ਰੁਖ ਕਰਨ ਲਈ ਤਿਆਰ ਹੈ। ਜੀ ਹਾਂ, ਉਹ ਬਾਲੀਵੁੱਡ ਦੇ ਹੈਂਡਸਮ ਅਦਾਕਾਰ ਜੌਨ ਅਬਰਾਹਮ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੀ ਹੈ।
Neeru Bajwa John Abhraham: ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀਆਂ ਕਰਦਾ ਜਾ ਰਿਹਾ ਹੈ। ਇਹੀ ਨਹੀਂ ਪੰਜਾਬੀ ਕਲਾਕਾਰਾਂ ਨੇ ਬਾਲੀਵੁੱਡ ਇੰਡਸਟਰੀ `ਚ ਵੀ ਵੱਖਰੀ ਪਛਾਣ ਬਣਾਈ ਹੈ। ਹੁਣ ਪੰਜਾਬੀ ਇੰਡਸਟਰੀ ਦ ਟੌਪ ਅਭਿਨੇਤਰੀ ਨੀਰੂ ਬਾਜਵਾ ਵੀ ਮੁੜ ਤੋਂ ਬਾਲੀਵੁੱਡ ਦਾ ਰੁਖ ਕਰਨ ਲਈ ਤਿਆਰ ਹੈ। ਜੀ ਹਾਂ, ਉਹ ਬਾਲੀਵੁੱਡ ਦੇ ਹੈਂਡਸਮ ਅਦਾਕਾਰ ਜੌਨ ਅਬਰਾਹਮ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੀ ਹੈ। ਰਿਪੋਰਟ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ ਵਿੱਚ ਚੱਲ ਰਹੀ ਹੈ। ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਫ਼ਿਲਮ `ਚ ਨੀਰੂ ਬਾਜਵਾ ਜੌਨ ਅਬਰਾਹਮ ਨਾਲ ਲੀਡ ਕਿਰਦਾਰ `ਚ ਨਜ਼ਰ ਆਉਣ ਵਾਲੀ ਹੈ।
View this post on Instagram
ਦਸ ਦਈਏ ਕਿ ਨੀਰੂ ਬਾਜਵਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮਾਂ ਤੋਂ ਹੀ ਕੀਤੀ ਸੀ, ਪਰ ਉਦੋਂ ਬਾਲੀਵੁੱਡ `ਚ ਨੀਰੂ ਦਾ ਸਿੱਕਾ ਨਹੀਂ ਚੱਲ ਸਕਿਆ। ਉੱਘੇ ਬਾਲੀਵੁੱਡ ਅਦਾਕਾਰ ਮਰਹੂਮ ਦੇਵ ਆਨੰਦ ਦੀ ਪ੍ਰੋਡਕਸ਼ਨ ਕੰਪਨੀ ਹੇਠ ਬਣੀ ਫ਼ਿਲਮ `ਮੈਂ ਸੋਲ੍ਹਾਂ ਬਰਸ ਕੀ` ਤੋਂ ਨੀਰੂ ਬਾਜਵਾ ਨੇ ਬਾਲੀਵੁੱਡ `ਚ ਡੈਬਿਊ ਕੀਤਾ ਸੀ। ਪਰ ਬਾਲੀਵੁੱਡ `ਚ ਨੀਰੂ ਦੀ ਕਿਸਮਤ ਨੇ ਸਾਥ ਨਹੀਂ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਛੋਟੇ ਪਰਦੇ ਯਾਨਿ ਟੀਵੀ ਦਾ ਰੁਖ ਕੀਤਾ। ਇੱਥੇ ਨੀਰੂ ਨੂੰ ਖੂਬ ਸਫ਼ਲਤਾ ਮਿਲੀ। ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ ਤੇ ਨੀਰੂ ਟੀਵੀ ਦੀ ਟੌਪ ਅਭਿਨੇਤਰੀ ਬਣੀ। ਇਸ ਤੋਂ ਬਾਅਦ ਨੀਰੂ ਨੇ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ। ਇੱਥੇ ਨੀਰੂ ਨੇ ਆਪਣੀ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਲਿਆ। ਅੱਜ ਨੀਰੂ ਪਾਲੀਵੁੱਡ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ।