Neeru Bajwa: ਨੀਰੂ ਬਾਜਵਾ ਦੀਆਂ ਚੂੜੇ ਵਾਲੀਆਂ ਫੋਟੋਆਂ ਚਰਚਾ 'ਚ, ਜਾਣੋ ਅਦਾਕਾਰਾ ਨੇ ਵਿਆਹ ਤੋਂ 9 ਸਾਲ ਬਾਅਦ ਕਿਉਂ ਪਹਿਨਿਆ ਚੂੜਾ?
Neeru Bajwa Pics: ਨੀਰੂ ਬਾਜਵਾ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਹੱਥਾਂ 'ਚ ਮਹਿੰਦੀ ਲਗਾਏ ਤੇ ਬਾਹਵਾਂ 'ਚ ਚੂੜਾ ਪਹਿਨੇ ਨਜ਼ਰ ਆ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Neeru Bajwa Chooda Pics: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਆਪਣੀ ਫਿਲਮ 'ਸ਼ਾਇਰ' ਕਰਕੇ ਲਗਾਤਾਰ ਚਰਚਾ ;ਚ ਬਣੀ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਫਿਲਮ 'ਚ ਨੀਰੂ ਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕੈਮਿਸਟਰੀ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗੀ। ਇਸ ਦਰਮਿਆਨ ਨੀਰੂ ਦੀ ਇਕ ਸੋਸ਼ਲ ਮੀਡੀਆ ਪੋਸਟ ਜ਼ਬਰਦਸਤ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਇਹ ਵੀ ਪੜ੍ਹੋ: ਆਸਕਰ 2024 'ਚ ਜਾਣ ਲਈ ਇਹ ਫਿਲਮਾਂ ਹੋਈਆਂ ਨਾਮਜ਼ਦ, ਨੋਮੀਨੇਸ਼ਨ 'ਚ 'ਬਾਰਬੀ' ਤੇ 'ਓਪਨਹਾਈਮਰ' ਦਾ ਦਬਦਬਾ
ਦਰਅਸਲ, ਨੀਰੂ ਨੇ ਆਪਣੀਆਂ ਬਿਲਕੁਲ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਹੱਥਾਂ 'ਚ ਮਹਿੰਦੀ ਲਗਾਏ ਤੇ ਬਾਹਵਾਂ 'ਚ ਚੂੜਾ ਪਹਿਨੇ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਫੋਟੋਆਂ 'ਚ ਪਰਪਲ ਯਾਨਿ ਜਾਮਨੀ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਨੀਰੂ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੁਣ ਫੈਨਜ਼ ਦੇ ਦਿਲਾਂ 'ਚ ਇਹ ਸਵਾਲ ਉੱਠ ਰਹੇ ਹਨ ਕਿ ਨੀਰੂ ਦੇ ਵਿਆਹ ਨੂੰ ਜਦੋਂ 9 ਸਾਲ ਹੋ ਚੁੱਕੇ ਹਨ ਤਾਂ ਫਿਰ ਅਦਾਕਾਰਾ ਹੁਣ ਚੂੜਾ ਕਿਉਂ ਪਹਿਨ ਰਹੀ ਹੈ। ਪਹਿਲਾਂ ਤੁਸੀਂ ਦੇਖੋ ਇਹ ਤਸਵੀਰਾਂ:
View this post on Instagram
ਦਰਅਸਲ, ਨੀਰੂ ਫਿਲਮ ਦੀ ਸ਼ੂਟਿੰਗ ਦੌਰਾਨ ਚੂੜਾ ਪਹਿਿਨਿਆ ਸੀ। ਅਦਾਕਾਰਾ ਦੀਆਂ ਫੋਟੋਆਂ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ 'ਚ ਉਹ ਵਿਆਹੀ ਕੁੜੀ ਦਾ ਕਿਰਦਾਰ ਨਿਭਾਵੇਗੀ ਜਾਂ ਫਿਲਮ ਦੇ ਅੰਤ 'ਚ ਆਪਣੇ ਹੀਰੋ ਨਾਲ ਵਿਆਹ ਕਰੇਗੀ ਇਸ ਦਾ ਪਤਾ ਤਾਂ ਫਿਲਮ ਦੇਖ ਕੇ ਹੀ ਲੱਗੇਗਾ। ਦੱਸ ਦਈਏ ਕਿ ਨੀਰੂ ਤੇ ਸਤਿੰਦਰ ਸਰਤਾਜ ਦੀ ਇਹ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਵੱਡੇ ਪਰਦੇ 'ਤੇ ਇੱਕ ਵਾਰ ਫਿਰ ਤੋਂ ਨੀਰੂ ਸਤਿੰਦਰ ਨੂੰ ਰੋਮਾਂਸ ਕਰਦੇ ਦੇਖਣ ਲਈ ਬੇਤਾਬ ਹਨ।