Shah Rukh Khan: ਸ਼ਾਹਰੁਖ ਦੀ ਨਵੀਂ ਫਿਲਮ 'ਇੰਸ਼ਾਅੱਲ੍ਹਾ' ਦਾ ਹੋਇਆ ਐਲਾਨ, ਇਸ ਪ੍ਰਸਿੱਧ ਡਾਇਰੈਕਟਰ ਨਾਲ ਕੰਮ ਕਰਨਗੇ ਕਿੰਗ ਖਾਨ
Shah Rukh Khan In Inshaullah: ਸ਼ਾਹਰੁਖ ਖਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ ਇੰਸ਼ਾਅੱਲ੍ਹਾ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਗਏ ਹਨ। ਨਿਰਦੇਸ਼ਕ ਇਸ ਦਾ ਅਧਿਕਾਰਤ ਐਲਾਨ ਵੀ ਜਲਦੀ ਹੀ ਕਰ ਸਕਦੇ ਹਨ।
Shah Rukh Khan In Inshaullah: ਸ਼ਾਹਰੁਖ ਖਾਨ ਬਾਰੇ ਖਬਰਾਂ ਸਨ ਕਿ ਉਨ੍ਹਾਂ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਇੰਸ਼ਾਅੱਲ੍ਹਾ' ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲਾਂ ਕਿੰਗ ਖਾਨ ਨੇ ਫਿਲਮ ਵਿੱਚ ਦਿਲਚਸਪੀ ਦਿਖਾਈ ਸੀ, ਪਰ ਬਾਅਦ ਵਿੱਚ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਏਬੀਪੀ ਨਿਊਜ਼ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਾਹਰੁਖ ਖਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਇੰਸ਼ਾਅੱਲ੍ਹਾ' ਵਿੱਚ ਕੰਮ ਕਰਨ ਲਈ ਰਾਜ਼ੀ ਹੋ ਗਏ ਹਨ। ਖਬਰ ਇਹ ਵੀ ਹੈ ਕਿ ਸੰਜੇ ਲੀਲਾ ਭੰਸਾਲੀ ਜਲਦ ਹੀ ਇਸ ਦਾ ਅਧਿਕਾਰਤ ਐਲਾਨ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਹੰਗਾਮਾ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਸ਼ਾਹਰੁਖ ਖਾਨ ਨੇ ਪਹਿਲਾਂ ਸਕ੍ਰਿਪਟ ਵਿੱਚ ਦਿਲਚਸਪੀ ਦਿਖਾਈ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
View this post on Instagram
ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਨੇ ਪਰਦੇ 'ਤੇ ਬਹੁਤ ਜ਼ਿਆਦਾ ਰੋਮਾਂਸ ਕੀਤਾ ਹੈ ਅਤੇ ਹੁਣ ਉਹ ਕੁਝ ਵੱਖਰਾ ਕਰਨਾ ਚਾਹੁੰਦੇ ਹਨ। ਹਾਲਾਂਕਿ ਹੁਣ ਖਬਰ ਹੈ ਕਿ ਕਿੰਗ ਖਾਨ ਭੰਸਾਲੀ ਨਾਲ 'ਇੰਸ਼ਾਅੱਲ੍ਹਾ' 'ਚ ਕੰਮ ਕਰਨਗੇ। ਇਸ ਤੋਂ ਪਹਿਲਾਂ ਕਿੰਗ ਖਾਨ ਨੇ ਨਿਰਦੇਸ਼ਕ ਨੂੰ ਇਹ ਵੀ ਕਿਹਾ ਸੀ ਕਿ ਉਹ ਉਨ੍ਹਾਂ ਨਾਲ ਇਕ ਅਜਿਹੇ ਪ੍ਰੋਜੈਕਟ 'ਤੇ ਕੰਮ ਕਰਨਗੇ ਜੋ 1000 ਕਰੋੜ ਰੁਪਏ ਕਮਾਉਣ ਦੇ ਸਮਰੱਥ ਹੋਵੇਗਾ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ। ਉਨ੍ਹਾਂ ਦੀਆਂ ਪਿਛਲੇ ਸਾਲ 3 ਫਿਲਮਾਂ 'ਪਠਾਨ', 'ਜਵਾਨ' ਤੇ 'ਡੰਕੀ' ਰਿਲੀਜ਼ ਹੋਈਆਂ ਸੀ। ਇਹ ਤਿੰਨੇ ਫਿਲਮਾਂ ਹੀ ਬਲਾਕਬਸਟਰ ਰਹੀਆਂ ਹਨ। ਇਨ੍ਹਾਂ ਵਿੱਚੋਂ 2 ਫਿਲਮਾਂ 'ਪਠਾਨ' ਤੇ 'ਜਵਾਨ' ਨੇ ਬਾਕਸ ਆਫਿਸ 'ਤੇ ਵੱਡੇ ਰਿਕਾਰਡ ਬਣਾਏ ਸੀ। ਦੋਵੇਂ ਫਿਲਮਾਂ ਨੇ 1000 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਜਦਕਿ 'ਡੰਕੀ' ਨੇ ਇਨ੍ਹਾਂ ਫਿਲਮਾਂ ਦੇ ਮੁਕਾਬਲੇ ਥੋੜੀ ਘੱਟ ਕਮਾਈ ਕੀਤੀ। ਹੁਣ ਦੇਖਣਾ ਇਹ ਹੈ ਕਿ ਕੀ ਸਾਲ 2024 ਵੀ ਸ਼ਾਹਰੁਖ ਲਈ ਭਾਗਾਂ ਵਾਲਾ ਸਾਬਤ ਹੁੰਦਾ ਹੈ?