Pollywood News: ਇਹ ਛੋਟੀ ਜਿਹੀ ਬੱਚੀ ਅੱਜ ਹੈ ਪੰਜਾਬੀ ਇੰਡਸਟਰੀ ਦੀ ਦਿੱਗਜ ਕਲਾਕਾਰ, ਕੀ ਤੁਸੀਂ ਪਹਿਚਾਣਿਆ?
Punjabi Actress: ਅੱਜ ਅਸੀਂ ਤੁਹਾਡੇ ਲਈ ਇੱਕ ਸਵਾਲ ਲੈਕੇ ਆਏ ਹਾਂ। ਕੀ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਪਹਿਚਾਣ ਸਕਦੇ ਹੋ ਕਿ ਇਹ ਕਿਹੜੀ ਪੰਜਾਬੀ ਸਿੰਗਰ ਤੇ ਅਦਾਕਾਰਾ ਹੈ। ਪਹਿਲਾਂ ਤਸਵੀਰ ਦੇਖ ਲਓ:
Who Is This Punjabi Actess: ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਚਾਹੁਣ ਵਾਲੇ ਪੂਰੀ ਦੁਨੀਆ ਵਿੱਚ ਹਨ। ਕਿਸੇ ਪੰਜਾਬੀ ਸਿੰਗਰ ਨੇ ਗੀਤ ਵੀ ਗਾਇਆ ਹੈ ਕਿ ਲੋਕੀ ਦੁਨੀਆ `ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ। ਅੱਜ ਪੰਜਾਬੀਆਂ ਦੀ ਸ਼ਾਨ ਪੂਰੀ ਦੁਨੀਆ ਵਿੱਚ ਹੈ।
ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਕਾਮੇਡੀ ਛੱਡ ਕਰ ਰਹੇ ਰੋਮਾਂਸ, ਅਦਾਕਾਰਾ ਸੀਮਾ ਕੌਸ਼ਲ ਨਾਲ ਦੇਖੋ ਰੋਮਾਂਟਿਕ ਕੈਮਿਸਟਰੀ
ਪੰਜਾਬੀ ਇੰਡਸਟਰੀ ਨੂੰ ਪਿਛਲੇ ਕੁੱਝ ਸਾਲਾਂ `ਚ ਦੇਸ਼ ਦੁਨੀਆ `ਚ ਲਾਜਵਾਬ ਪ੍ਰਸਿੱਧੀ ਮਿਲੀ ਹੈ। ਤਾਂ ਪੰਜਾਬੀ ਸਿੰਗਰਾਂ ਤੇ ਐਕਟਰਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਅੱਜ ਅਸੀਂ ਤੁਹਾਡੇ ਲਈ ਇੱਕ ਸਵਾਲ ਲੈਕੇ ਆਏ ਹਾਂ। ਕੀ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਪਹਿਚਾਣ ਸਕਦੇ ਹੋ ਕਿ ਇਹ ਕਿਹੜੀ ਪੰਜਾਬੀ ਸਿੰਗਰ ਤੇ ਅਦਾਕਾਰਾ ਹੈ। ਪਹਿਲਾਂ ਤਸਵੀਰ ਦੇਖ ਲਓ:
ਇਹ ਪੰਜਾਬੀ ਕਲਾਕਾਰ ਅੱਜ ਸਟਾਰ ਬਣ ਕੇ ਛਾਈ ਹੋਈ ਹੈ। ਛੋਟੀ ਜਿਹੀ ਉਮਰ 'ਚ ਹੀ ਉਸ ਨੇ ਬੁਲੰਦੀਆਂ ਦਾ ਅਸਮਾਨ ਛੂਹ ਲਿਆ ਹੈ। ਇਸ ਕਲਾਕਾਰ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਗਾਇਕੀ ਰਿਐਲਟੀ ਸ਼ੋਅ 'ਆਵਾਜ਼ ਪੰਜਾਬ ਦੀ' ਤੋਂ ਕੀਤੀ ਸੀ। ਇਹ ਗਾਇਕੀ ਮੁਕਾਬਲਾ ਜਿੱਤ ਨਹੀਂ ਸਕੀ, ਪਰ ਪੰਜਾਬੀਆਂ ਦੇ ਦਿਲ ਜਿੱਤਣ 'ਚ ਕਾਮਯਾਬ ਹੋ ਗਈ। ਕੀ ਹੁਣ ਤੁਸੀਂ ਪਛਾਣਿਆ। ਜੇ ਹਾਲੇ ਵੀ ਨਹੀਂ ਪਛਾਣਿਆ ਤਾਂ ਆਓ ਸਸਪੈਂਸ ਖਤਮ ਕਰਦੇ ਹੋਏ ਤੁਹਾਨੂੰ ਦੱਸ ਹੀ ਦਿੰਦੇ ਹਾਂ ਕਿ ਇਹ ਕੌਣ ਹੈ।
ਤਸਵੀਰ 'ਚ ਨਜ਼ਰ ਆ ਰਹੀ ਇਹ ਛੋਟੀ ਬੱਚੀ ਕੋਈ ਹੋਰ ਨਹੀਂ, ਸਗੋਂ ਨਿਮਰਤ ਖਹਿਰਾ ਹੈ। ਜੀ ਹਾਂ, ਨਿਮਰਤ ਖਹਿਰਾ ਨੇ ਆਪਣੇ ਬਚਪਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਹ ਤਸਵੀਰ 'ਚ ਉਹ ਆਪਣੇ ਮੰਮੀ ਡੈਡੀ ਦੇ ਨਾਲ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਸ ਸਾਲ ਨਿਮਰਤ ਨੇ ਆਪਣੇ ਦੋ ਗਾਣੇ 'ਸ਼ਿਕਾਇਤਾਂ' ਤੇ 'ਰਾਂਝਾ' ਰਿਲੀਜ਼ ਕੀਤੇ ਸੀ। ਇਨ੍ਹਾਂ ਦੋਵੇਂ ਹੀ ਗਾਣਿਆਂ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ। ਇਹੀ ਨਹੀਂ ਉਹ ਇੱਕ ਮਹੀਨੇ 'ਚ 2 ਵਾਰ ਸਪੌਟੀਫਾਈ ਦੇ ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਗਾਇਕਾ ਹੈ। ਇਸ ਦੇ ਨਾਲ ਨਾਲ ਨਿਮਰਤ ਖਹਿਰਾ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਜੋੜੀ' 'ਚ ਵੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਮਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।