Shah Rukh Khan: ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੇ ਈਵੈਂਟ 'ਚ ਭੈਣ ਸੁਹਾਨਾ ਖਾਨ ਨਾਲ ਕੀਤੀ ਅਜਿਹੀ ਹਰਕਤ, ਫੈਨਜ਼ ਬੋਲੇ-ਪਿਓ-ਪੁੱਤ ਇੱਕੋ ਜਿਹੇ
Aryan Khan Viral Video: ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਜਿਸ ਨੇ ਵੀ ਦੇਖਿਆ ਉਹ ਸ਼ਾਹਰੁਖ ਤੇ ਉਨ੍ਹਾਂ ਦੇ ਬੇਟੇ ਦੀ ਤਾਰੀਫ ਕਰਦਾ ਥੱਕ ਨਹੀਂ ਰਿਹਾ।

Aryan Khan Viral Video: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਪਠਾਨ' ਫਿਲਮ ਨਾਲ ਬਾਲੀਵੁੱਡ 'ਚ ਸ਼ਾਨਦਾਰ ਕਮਬੈਕ ਕੀਤਾ ਹੈ। ਇਸ ਦੇ ਨਾਲ ਨਾਲ ਕਿੰਗ ਖਾਨ ਨੇ ਹਾਲ ਹੀ 'ਚ 10 ਕਰੋੜ ਦੀ ਰੌਲਸ ਰਾਇਸ ਕਾਰ ਵੀ ਖਰੀਦੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਆਪਣੇ ਡਾਊਨ ਟੂ ਅਰਥ ਸੁਭਾਅ ਤੇ ਔਰਤਾਂ ਦੀ ਇੱਜ਼ਤ ਕਰਨ ਲਈ ਜਾਣੇ ਜਾਂਦੇ ਹਨ।
ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਵੀਡੀਓ ਨੂੰ ਜਿਸ ਨੇ ਵੀ ਦੇਖਿਆ ਉਹ ਸ਼ਾਹਰੁਖ ਤੇ ਉਨ੍ਹਾਂ ਦੇ ਬੇਟੇ ਦੀ ਤਾਰੀਫ ਕਰਦਾ ਥੱਕ ਨਹੀਂ ਰਿਹਾ। ਦਰਅਸਲ, ਹਾਲ ਹੀ 'ਚ ਆਰੀਅਨ ਤੇ ਉਸ ਦੀ ਭੈਣ ਸੁਹਾਨਾ ਇੱਕ ਈਵੈਂਟ 'ਚ ਨਜ਼ਰ ਆਏ ਸੀ। ਈਵੈਂਟ ਦੌਰਾਨ ਸਾਹਮਣੇ ਆਏ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਆਰੀਅਨ ਖਾਨ ਆਪਣੇ ਪਿਤਾ ਵਾਂਗ ਹੀ ਔਰਤਾਂ ਦੀ ਇੱਜ਼ਤ ਕਰਦਾ ਹੈ। ਇਹੀ ਨਹੀਂ ਵੀਡੀਓ 'ਚ ਆਰੀਅਨ ਆਪਣੀ ਭੈਣ ਸੁਹਾਨਾ ਨੂੰ ਸੰਭਾਲਦਾ ਨਜ਼ਰ ਆ ਰਿਹਾ ਹੈ, ਪਰ ਉਸ ਨੇ ਇਸ ਦੌਰਾਨ ਉਸ ਨੂੰ ਹੱਥ ਵੀ ਨਹੀਂ ਲਗਾਇਆ। ਇਸ ਵੀਡੀਓ ਨੂੰ ਦੇਖ ਲੋਕ ਇਹੀ ਕਹਿ ਰਹੇ ਹਨ ਕਿ ਸ਼ਾਹਰੁਖ ਨੇ ਆਪਣੇ ਸੰਸਕਾਰ ਆਪਣੇ ਬੱਚਿਆਂ ਨੂੰ ਦਿੱਤੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਿੰਗ ਖਾਨ ਹਮੇਸ਼ਾ ਕਰਦੇ ਹਨ ਔਰਤਾਂ ਦੀ ਇੱਜ਼ਤ, ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ 'ਚ ਨੀਤਾ ਮੁਕੇਸ਼ਨ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨ ਸਮਾਰੋਹ 'ਚ ਨਜ਼ਰ ਆਏ ਸੀ। ਇਸ ਦੌਰਾਨ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨੇ ਪੂਰੀ ਲਾਈਮਲਾਈਟ ਚੁਰਾ ਲਈ। ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋਏ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
