ਇਸ ਅਦਾਕਾਰਾ ਨਾਲ ਵਿਆਹ ਕਰਨ ਲਈ ਪਰਿਵਾਰ ਦੇ ਖਿਲਾਫ ਚਲੇ ਗਏ ਸੀ ਸ਼ੰਮੀ ਕਪੂਰ, ਇਸ ਸ਼ਰਤ 'ਤੇ ਦੂਜੇ ਵਿਆਹ ਲਈ ਕੀਤੀ ਸੀ ਹਾਂ
Geeta Bali-Shammi Kapoor Love Story: ਕਿਹਾ ਜਾਂਦਾ ਹੈ ਕਿ ਸ਼ੰਮੀ ਕਪੂਰ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਗੀਤਾ ਬਾਲੀ ਨਾਲ ਵਿਆਹ ਕੀਤਾ ਸੀ। ਜਦੋਂ ਗੀਤਾ ਬਾਲੀ ਦਾ ਦਿਹਾਂਤ ਹੋ ਗਿਆ, ਤਾਂ ਅਦਾਕਾਰ ਨੇ ਨੀਲਾ ਦੇਵੀ ਨਾਲ ਦੁਬਾਰਾ ਵਿਆਹ ਕਰ ਲਿਆ
Geeta Bali-Shammi Kapoor Marriage: 60 ਦੇ ਦਹਾਕਿਆਂ 'ਚ ਗੀਤਾ ਬਾਲੀ ਦਾ ਬਾਲੀਵੁੱਡ 'ਤੇ ਦਬਦਬਾ ਹੁੰਦਾ ਸੀ। ਗੀਤਾ ਬਾਲੀ ਅਤੇ ਸ਼ੰਮੀ ਦੀ ਮੁਲਾਕਾਤ ਸਾਲ 1955 'ਚ ਫਿਲਮ 'ਰੰਗੀਨ ਰਾਤ' ਦੇ ਸੈੱਟ 'ਤੇ ਹੋਈ ਸੀ। ਇਸ ਫਿਲਮ 'ਚ ਸ਼ੰਮੀ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਜਦਕਿ ਗੀਤਾ ਬਾਲੀ ਨੇ ਫਿਲਮ 'ਚ ਕੈਮਿਓ ਰੋਲ ਕੀਤਾ ਸੀ। ਸ਼ੂਟਿੰਗ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਦੋਵਾਂ ਨੂੰ ਕਦੋਂ ਪਿਆਰ ਹੋ ਗਿਆ ਪਤਾ ਹੀ ਨਹੀਂ ਲੱਗਾ। ਗੀਤਾ ਬਾਲੀ ਨੇ ਉਸ ਦੌਰ ਦੇ ਚਾਕਲੇਟੀ ਹੀਰੋ ਸ਼ੰਮੀ ਕਪੂਰ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਵੀ ਜ਼ਬਰਦਸਤ ਸੀ। ਗੀਤਾ ਬਾਲੀ ਅਤੇ ਸ਼ੰਮੀ ਕਪੂਰ ਨੂੰ ਇੰਨਾ ਪਿਆਰ ਹੋ ਗਿਆ ਕਿ ਮੁਲਾਕਾਤ ਦੇ 4 ਮਹੀਨੇ ਬਾਅਦ ਹੀ ਦੋਵਾਂ ਨੇ ਮੁੰਬਈ ਦੇ ਬਾਂਗੰਗਾ ਮੰਦਰ 'ਚ ਵਿਆਹ ਕਰ ਲਿਆ।
ਪਰਿਵਾਰ ਤੋਂ ਚੋਰੀ ਕੀਤਾ ਵਿਆਹ
ਮੀਡੀਆ ਰਿਪੋਰਟਾਂ ਮੁਤਾਬਕ ਸ਼ੰਮੀ ਕਪੂਰ ਨੇ ਗੀਤਾ ਬਾਲੀ ਨਾਲ ਵਿਆਹ ਪਰਿਵਾਰ ਵਾਲਿਆਂ ਤੋਂ ਛੁਪਾ ਕੇ ਰੱਖਿਆ ਸੀ। ਦੋਵਾਂ ਦੇ ਪਰਿਵਾਰ ਇਸ ਵਿਆਹ ਦੇ ਖਿਲਾਫ ਸਨ। ਵਿਆਹ ਤੋਂ ਬਾਅਦ ਦੋਵੇਂ ਦੋ ਬੱਚਿਆਂ ਦੇ ਮਾਤਾ-ਪਿਤਾ ਬਣ ਗਏ। ਹਾਲਾਂਕਿ ਗੀਤਾ ਬਾਲੀ ਦੀ ਬੇਟੀ ਦੇ ਜਨਮ ਤੋਂ 4 ਸਾਲ ਬਾਅਦ ਮੌਤ ਹੋ ਗਈ ਸੀ। ਗੀਤਾ ਬਾਲੀ ਦੀ ਮੌਤ ਨਾਲ ਸ਼ੰਮੀ ਕਪੂਰ ਬੁਰੀ ਤਰ੍ਹਾਂ ਟੁੱਟ ਗਏ ਸਨ। ਕਿਹਾ ਜਾਂਦਾ ਹੈ ਕਿ ਅਦਾਕਾਰ ਨੇ ਖਾਣਾ-ਪੀਣਾ ਵੀ ਛੱਡ ਦਿੱਤਾ ਸੀ। ਉਨ੍ਹਾਂ ਦੇ ਬੱਚੇ ਬਹੁਤ ਛੋਟੇ ਸਨ, ਇਸ ਕਾਰਨ ਪਰਿਵਾਰ ਵਾਲਿਆਂ ਨੇ ਉਨ੍ਹਾਂ 'ਤੇ ਦੂਜਾ ਵਿਆਹ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਨੀਲਾ ਦੇਵੀ ਨਾਲ ਦੂਜਾ ਵਿਆਹ ਕਰਵਾਏ।
ਕਦੇ ਮਾਂ ਨਹੀਂ ਬਣੀ ਨੀਲਾ ਦੇਵੀ
ਫਿਲਮਫੇਅਰ ਨਾਲ ਗੱਲਬਾਤ ਦੌਰਾਨ ਨੀਲਾ ਦੇਵੀ ਨੇ ਦੱਸਿਆ ਸੀ, "ਅਸੀਂ ਦੋਹਾਂ ਨੇ ਰਾਤ 2 ਵਜੇ ਗੱਲ ਕਰਨੀ ਸ਼ੁਰੂ ਕੀਤੀ ਜੋ ਸਵੇਰ ਤੱਕ ਜਾਰੀ ਰਹੀ। ਉਨ੍ਹਾਂ ਨੇ ਮੈਨੂੰ ਗੀਤਾ ਬਾਲੀ, ਉਸ ਦੇ ਬੱਚਿਆਂ, ਉਸ ਦੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਬਾਰੇ ਦੱਸਿਆ।" ਉਨ੍ਹਾਂ ਨੇ ਅੱਗੇ ਕਿਹਾ, "ਸ਼ੰਮੀ ਕਪੂਰ ਨੇ ਮੈਨੂੰ ਕਿਹਾ ਸੀ ਕਿ ਅਸੀਂ ਅੱਧੀ ਰਾਤ ਨੂੰ ਬਾਣਗੰਗਾ ਮੰਦਿਰ ਵਿੱਚ ਵਿਆਹ ਕਰਾਂਗੇ ਜਿਵੇਂ ਉਸਨੇ ਸਾਲ 1955 ਵਿੱਚ ਗੀਤਾ ਨਾਲ ਕੀਤਾ ਸੀ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਕਰਾਂਗੇ"। 27 ਜਨਵਰੀ 1969 ਨੂੰ ਸ਼ੰਮੀ ਕਪੂਰ ਨੇ ਨੀਲਾ ਦੇਵੀ ਨਾਲ ਦੂਜਾ ਵਿਆਹ ਕੀਤਾ। ਖਬਰਾਂ ਮੁਤਾਬਕ ਸ਼ੰਮੀ ਨੇ ਨੀਲਾ ਨਾਲ ਵਿਆਹ ਕਰਨ ਤੋਂ ਪਹਿਲਾਂ ਇਕ ਸ਼ਰਤ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਮਾਂ ਨਹੀਂ ਬਣੇਗੀ ਅਤੇ ਸ਼ੰਮੀ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਰੇਗੀ। ਨੀਲਾ ਨੇ ਸ਼ੰਮੀ ਕਪੂਰ ਦਾ ਕਹਿਣਾ ਮੰਨਿਆ ਅਤੇ ਕਦੇ ਮਾਂ ਨਹੀਂ ਬਣੀ।
ਇਹ ਵੀ ਪੜ੍ਹੋ: ਬੀ ਪਰਾਕ ਮਨਾ ਰਹੇ ਵਿਆਹ ਦੀ ਚੌਥੀ ਵਰ੍ਹੇਗੰਢ, ਜਾਣੋ ਪਤਨੀ ਮੀਰਾ ਬੱਚਨ ਦਾ ਅਮਿਤਾਭ ਨਾਲ ਕੀ ਰਿਸ਼ਤਾ ਹੈ