Sidhu Moose Wala: ਸਿੱਧੂ ਮੂਸੇਵਾਲਾ ਦਾ ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਗਾਣਾ 'ਮੇਰਾ ਨਾਂ' 7 ਅਪ੍ਰੈਲ ਨੂੰ ਹੋਵੇਗਾ ਰਿਲੀਜ਼
Sidhu Moose Wala New Song: ਸਿੱਧੂ ਮੂਸੇਵਾਲਾ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਚੁੱਕਾ ਹੈ ਲੇਕਿਨ ਉਸਦੇ ਗੀਤਾਂ ਦੀ ਦੀਵਾਨਗੀ ਅੱਜ ਵੀ ਉਸਦੇ ਫੈਨਜ਼ ਦੇ ਸਿਰ ਚੜ੍ਹ ਕੇ ਬੋਲਦੀ ਹੈ |
Sidhu Moose Wala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ '7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਨਾਇਜੀਰੀਅਨ ਰੈਪਰ ਬਰਨਾ ਬੁਆਏ ਵੀ ਨਜ਼ਰ ਆਉਣਗੇ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਟੀਮ ਨੇ 'ਮੇਰਾ ਨਾਮ' ਦਾ ਪੋਸਟਰ ਸਾਂਝਾ ਕੀਤਾ ਹੈ।ਇਸ ਪੋਸਟਰ ਤੇ ਗਾਣੇ ਦੇ ਰਿਲੀਜ਼ ਹੋਣ ਦੀ ਤਾਰੀਖ਼ ਸਾਂਝੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਤੀਜਾ ਗੀਤ ਹੋਵੇਗਾ। ਇਸ ਤੋਂ ਪਹਿਲਾਂ ਸਿੱਧੂ ਦੇ ਪਰਿਵਾਰ ਵਲੋਂ ਸਿੱਧੂ ਦਾ ਗੀਤ ‘SYL’ ਤੇ ‘ਵਾਰ’ ਰਿਲੀਜ਼ ਕੀਤਾ ਗਿਆ ਸੀ | ਜਿਨ੍ਹਾਂ ਨੂੰ ਦੁਨੀਆਂ ਭਰ 'ਚ ਭਰਵਾਂ ਹੁੰਗਾਰਾ ਮਿਲਿਆ ਸੀ |
ਇਹ ਵੀ ਪੜ੍ਹੋ: ਬੀ ਪਰਾਕ ਮਨਾ ਰਹੇ ਵਿਆਹ ਦੀ ਚੌਥੀ ਵਰ੍ਹੇਗੰਢ, ਜਾਣੋ ਪਤਨੀ ਮੀਰਾ ਬੱਚਨ ਦਾ ਅਮਿਤਾਭ ਨਾਲ ਕੀ ਰਿਸ਼ਤਾ ਹੈ
View this post on Instagram
ਸਿੱਧੂ ਮੂਸੇਵਾਲਾ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਚੁੱਕਾ ਹੈ ਲੇਕਿਨ ਉਸਦੇ ਗੀਤਾਂ ਦੀ ਦੀਵਾਨਗੀ ਅੱਜ ਵੀ ਉਸਦੇ ਫੈਨਜ਼ ਦੇ ਸਿਰ ਚੜ੍ਹ ਕੇ ਬੋਲਦੀ ਹੈ | ਇਹੀ ਵਜ੍ਹਾ ਹੈ ਕਿ ਸਿੱਧੂ ਦੇ ਗੀਤ ਹਿਸਟਰੀ ਕ੍ਰਿਏਟਰ ਅਚੀਵਮੈਂਟਸ ਹਾਂਸਲ ਕਰ ਲੈਂਦੇ ਹਨ | ਤੇ ਇਨ੍ਹਾਂ ਗੀਤਾਂ ਰਾਹੀਂ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ 'ਚ ਅੱਜ ਵੀ ਜਿਉਂਦਾ ਹੈ |
ਕਾਬਿਲੇਗੌਰ ਹੈ ਕਿ ਇੰਗਲੈਂਡ ਵਿੱਚ ਹੀ ਮੂਸੇਵਾਲਾ ਦੇ ਮਾਤਾ-ਪਿਤਾ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ ਸੀ। ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਨਾਲ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਭਾਵੁਕ ਹੋ ਗਏ ਸਨ। ਗੌਰਤਲਬ ਹੈ ਕਿ ਇੱਖ ਸ਼ੋਅ ਦੌਰਾਨ ਵੀ ਗਾਇਕ ਬਰਨਾ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਭਾਵੁਕ ਹੋ ਗਏ ਸਨ। ਬਰਨਾ ਨੇ ਮੂਸੇਵਾਲਾ ਦੇ ਸਿਗਨੇਚਰ ਸਟਾਇਲ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਸ 'ਚ ਉਸ ਨੇ ਆਪਣੇ ਪੱਟ 'ਤੇ ਥਾਪੀ ਮਾਰੀ ਸੀ। ਇਸ ਦੌਰਾਨ ਸ਼ੋਅ 'ਚ ਮੌਜੂਦ ਦਰਸ਼ਕ ਵੀ ਭਾਵੁਕ ਹੋ ਗਏ ਸਨ।
ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਇਸੇ ਹਫਤੇ ਕਰ ਸਕਦੇ ਹਨ ਮੰਗਣੀ! ਦਿੱਲੀ 'ਚ ਚੱਲ ਰਹੀਆਂ ਤਿਆਰੀਆਂ