Sargun Mehta: ਸਰਗੁਣ ਮਹਿਤਾ ਨੇ ਆਪਣੇ ਮੰਮੀ-ਡੈਡੀ ਨਾਲ ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ, ਬੋਲੀ- 'ਤੁਸੀਂ ਹੀ ਮੇਰਾ ਸਭ ਕੁੱਝ'
Sargun Mehta Post: ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਨਵੀਂ ਪੋਸਟ 'ਚ ਸਰਗੁਣ ਆਪਣੇ ਮੰਮੀ ਡੈਡੀ ਦੇ ਨਾਲ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਪੈਰੇਂਟਸ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ
![Sargun Mehta: ਸਰਗੁਣ ਮਹਿਤਾ ਨੇ ਆਪਣੇ ਮੰਮੀ-ਡੈਡੀ ਨਾਲ ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ, ਬੋਲੀ- 'ਤੁਸੀਂ ਹੀ ਮੇਰਾ ਸਭ ਕੁੱਝ' punjabi actress sargun mehta shares adorable photos with her mom dad says my everything Sargun Mehta: ਸਰਗੁਣ ਮਹਿਤਾ ਨੇ ਆਪਣੇ ਮੰਮੀ-ਡੈਡੀ ਨਾਲ ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ, ਬੋਲੀ- 'ਤੁਸੀਂ ਹੀ ਮੇਰਾ ਸਭ ਕੁੱਝ'](https://feeds.abplive.com/onecms/images/uploaded-images/2023/09/08/056651a167b1d23272490158aec151521694157292617469_original.png?impolicy=abp_cdn&imwidth=1200&height=675)
Sargun Mehta Post: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਸਰਗੁਣ ਮਹਿਤਾ ਕਾਫੀ ਸੁਰਖੀਆਂ 'ਚ ਸੀ। ਉਸ ਨੇ 6 ਸਤੰਬਰ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਆਪਣੇ ਪਤੀ ਰਵੀ ਦੂਬੇ ਤੇ ਖਾਸ ਦੋਸਤਾਂ ਦੇ ਨਾਲ ਜਨਮਦਿਨ ਸੈਲੀਬ੍ਰੇਟ ਕਰਦੀ ਨਜ਼ਰ ਆਈ ਸੀ।
ਹੁਣ ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਨਵੀਂ ਪੋਸਟ 'ਚ ਸਰਗੁਣ ਆਪਣੇ ਮੰਮੀ ਡੈਡੀ ਦੇ ਨਾਲ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਪੈਰੇਂਟਸ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਨ੍ਹਾ ਵਿੱਚ ਉਸ ਦੀ ਖਾਸ ਬੌਂਡਿੰਗ ਦੇਖੀ ਜਾ ਸਕਦੀ ਹੈ। ਸਰਗੁਣ ਦੀਆਂ ਤਸਵੀਰਾਂ ਦੇ ਨਾਲ ਨਾਲ ਕੈਪਸ਼ਨ ਨੇ ਵੀ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਸਰਗੁਣ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਿਖਿਆ, 'ਮੇਰਾ ਸਭ ਕੁੱਝ। ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਆਖਰੀ ਵਾਰ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ। ਉਹ ਇੰਨੀਂ ਦਿਨੀਂ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦੀ ਸ਼ੂਟਿੰਗ ਵੀ ਕਰ ਰਹੀ ਹੈ। ਫਿਲਮ 'ਚ ਸਰਗੁਣ ਮਹਿਤਾ ਚੁੜੈਲ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ 2024 'ਚ ਰਿਲੀਜ਼ ਹੋਣ ਜਾ ਰਹੀ ਹੈ। ਪਹਿਲਾਂ ਇਹ ਫਿਲਮ ਇਸੇ ਸਾਲ ਅਕਤੂਬਰ 'ਚ ਰਿਲੀਜ਼ ਹੋਣੀ ਸੀ, ਪਰ ਕਿਸੇ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਫਿਲਮ 'ਚ ਸਰਗੁਣ ਗਿੱਪੀ ਗਰੇਵਾਲ ਤੇ ਰੂਪੀ ਗਿੱਲ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)