ਪੜਚੋਲ ਕਰੋ
ਅਮਰੂਦ ਦੇ ਪੱਤੇ ਵਾਲਾਂ ਦੇ ਲਈ ਵਰਦਾਨ, ਵਾਲਾਂ ਦਾ ਝੜਨਾ ਅਤੇ ਡੈਂਡਰਫ ਦੀ ਸਮੱਸਿਆ ਹੁੰਦੀ ਦੂਰ, ਜਾਣੋ ਵਰਤੋਂ ਦਾ ਸਹੀ ਤਰੀਕਾ
ਜਦੋਂ ਵੀ ਮੌਸਮ ਵਿੱਚ ਬਦਲਾਅ ਆਉਂਦਾ ਹੈ ਤਾਂ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਸਾਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀਆਂ ਹਨ, ਜਿਵੇਂ ਕਿ ਵਾਲਾਂ ਦਾ ਝੜਨਾ ਅਤੇ ਡੈਂਡਰਫ। ਸਰਦੀਆਂ ਦੇ ਵਿੱਚ ਲੋਕ ਡੈਂਡਰਫ ਤੋਂ ਕਾਫੀ ਪ੍ਰੇਸ਼ਾਨ ਰਹਿੰਦੇ ਹਨ।
( Image Source : Freepik )
1/7

ਆਓ ਜਾਣਦੇ ਹਾਂ ਇੱਕ ਖਾਸ ਉਪਾਅ ਬਾਰੇ ਜਿਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦਾ ਹੈ। ਅਤੇ ਇਹ ਇੱਕ ਸਸਤਾ ਦੇਸੀ ਨੁਸਖਾ ਹੈ। ਜੇਕਰ ਤੁਹਾਡੇ ਘਰ ਅਮਰੂਦ ਦਾ ਰੁੱਖ ਲੱਗਿਆ ਹੈ ਤਾਂ ਇਹ ਤੁਹਾਡੇ ਵਾਲਾਂ ਨੂੰ ਵੱਡਾ ਫਾਇਦਾ ਦੇ ਸਕਦਾ ਹੈ।
2/7

ਲਗਾਤਾਰ ਵਾਲ ਝੜਨ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਇਸ ਕਾਰਨ ਵਾਲਾਂ ਦਾ ਵਾਧਾ ਵੀ ਰੁਕ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਲੰਬੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ।
3/7

ਅਮਰੂਦ ਇੱਕ ਅਜਿਹਾ ਫਲ ਹੈ ਜਿਸਦੇ ਬੀਜ ਅਤੇ ਪੱਤੇ ਵੀ ਗੁਣਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਅਮਰੂਦ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ਼ ਸਿਹਤ ਵਧਾਉਣ ਲਈ ਕੀਤੀ ਜਾ ਸਕਦੀ ਹੈ, ਸਗੋਂ ਸੁੰਦਰਤਾ ਵਧਾਉਣ ਲਈ ਵੀ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵਾਲਾਂ ਨੂੰ ਲੰਬੇ ਕਰਨ ਲਈ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਿਵੇਂ ਕਰੀਏ।
4/7

ਅਮਰੂਦ ਦੇ ਪੱਤਿਆਂ ਵਿੱਚ ਮੌਜੂਦ ਵਿਟਾਮਿਨ ਸੀ, ਐਂਟੀ-ਆਕਸੀਡੈਂਟ ਅਤੇ ਫੋਲਿਕ ਐਸਿਡ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਵਾਧੇ ਨੂੰ ਵਧਾਉਂਦੇ ਹਨ।
5/7

ਤੁਸੀਂ ਆਪਣੇ ਵਾਲਾਂ ਨੂੰ ਲੰਬੇ ਕਰਨ ਲਈ ਅਮਰੂਦ ਦੇ ਪੱਤਿਆਂ ਦੀ ਵਰਤੋਂ ਆਪਣੇ ਵਾਲਾਂ ‘ਤੇ ਕਰ ਸਕਦੇ ਹੋ। ਇਸ ਦੇ ਲਈ, ਸਭ ਤੋਂ ਪਹਿਲਾਂ ਤੁਹਾਨੂੰ ਅਮਰੂਦ ਦੇ ਪੱਤੇ ਲੈਣੇ ਪੈਣਗੇ। ਇਨ੍ਹਾਂ ਪੱਤਿਆਂ ਨੂੰ ਪਾਣੀ ਵਿੱਚ ਕੁੱਝ ਮਿੰਟਾਂ ਲਈ ਉਬਾਲੋ। ਫਿਰ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ।
6/7

ਜਦੋਂ ਪਾਣੀ ਠੰਡਾ ਹੋ ਜਾਵੇ, ਤਾਂ ਇਸਨੂੰ ਆਪਣੇ ਵਾਲਾਂ ਅਤੇ ਸਕੈਲਪ ਉੱਤੇ ਇਸ ਦੀ ਵਰਤੋਂ ਕਰੋ। ਤੁਸੀਂ ਇਸ ਪਾਣੀ ਨੂੰ ਸ਼ੈਂਪੂ ਨਾਲ ਮਿਲਾ ਸਕਦੇ ਹੋ।
7/7

ਜੇਕਰ ਤੁਸੀਂ ਚਾਹੋ ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਸਿੱਧਾ ਆਪਣੇ ਵਾਲਾਂ ‘ਤੇ ਲਗਾ ਸਕਦੇ ਹੋ। ਫਿਰ ਕੁੱਝ ਮਿੰਟਾਂ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਲਓ। ਇਹ ਵਾਲਾਂ ਦੇ ਵਾਧੇ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਅਮਰੂਦ ਦੇ ਪੱਤਿਆਂ ਨੂੰ ਆਪਣੇ ਵਾਲਾਂ ‘ਤੇ ਪੇਸਟ ਵਾਂਗ ਵੀ ਲਗਾ ਸਕਦੇ ਹੋ।
Published at : 28 Jan 2025 10:51 AM (IST)
ਹੋਰ ਵੇਖੋ





















