(Source: ECI/ABP News)
Sargun Mehta Ravi Dubey: ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਰੋਮਾਂਟਿਕ ਅੰਦਾਜ਼ `ਚ ਫ਼ੈਨਜ਼ ਨੂੰ ਦਿੱਤੀ ਦੀਵਾਲੀ ਦੀ ਵਧਾਈ, ਤਸਵੀਰਾਂ ਕੀਤੀਆਂ ਸ਼ੇਅਰ
Diwali 2022: ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਨੂੰ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੋੜਾ ਰੋਮਾਂਟਿਕ ਅੰਦਾਜ਼ `ਚ ਫ਼ੈਨਜ਼ ਨੂੰ ਦੀਵਾਲੀ ਦੀ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ
![Sargun Mehta Ravi Dubey: ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਰੋਮਾਂਟਿਕ ਅੰਦਾਜ਼ `ਚ ਫ਼ੈਨਜ਼ ਨੂੰ ਦਿੱਤੀ ਦੀਵਾਲੀ ਦੀ ਵਧਾਈ, ਤਸਵੀਰਾਂ ਕੀਤੀਆਂ ਸ਼ੇਅਰ punjabi actress sargun mehta shares romantic photos with husband ravi dubey wishes her fans happy diwali Sargun Mehta Ravi Dubey: ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਰੋਮਾਂਟਿਕ ਅੰਦਾਜ਼ `ਚ ਫ਼ੈਨਜ਼ ਨੂੰ ਦਿੱਤੀ ਦੀਵਾਲੀ ਦੀ ਵਧਾਈ, ਤਸਵੀਰਾਂ ਕੀਤੀਆਂ ਸ਼ੇਅਰ](https://feeds.abplive.com/onecms/images/uploaded-images/2022/10/22/28a212603fef2ab65dcced1b43c760fd1666430468517469_original.jpg?impolicy=abp_cdn&imwidth=1200&height=675)
Sargun Mehta Ravi Dubey: ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਾਲਾਂਕਿ ਦੀਵਾਲੀ ਨੂੰ ਹਾਲੇ ਥੋੜ੍ਹੇ ਦਿਨ ਬਾਕੀ ਹਨ, ਪਰ ਪਹਿਲਾਂ ਹੀ ਸਾਰਿਆਂ ਦੇ ਮਨ `ਚ ਐਕਸਾਈਟਮੈਂਟ ਆ ਜਾਂਦੀ ਹੈ। ਇਹੀ ਉਤਸ਼ਾਹ ਪੰਜਾਬੀ ਇੰਡਸਟਰੀ `ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰ ਐਡਵਾਂਸ `ਚ ਫ਼ੈਨਜ਼ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਹਨ। ਇਸੇ ਕੜੀ `ਚ ਸਰਗੁਣ ਮਹਿਤਾ ਦਾ ਨਾਂ ਵੀ ਜੁੜ ਗਿਆ ਹੈ।
ਸਰਗੁਣ ਮਹਿਤਾ ਨੇ ਪਤੀ ਰਵੀ ਦੂਬੇ ਨਾਲ ਦੀਵਾਲੀ ਦੇ ਮੌਕੇ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੋੜਾ ਰੋਮਾਂਟਿਕ ਅੰਦਾਜ਼ `ਚ ਫ਼ੈਨਜ਼ ਨੂੰ ਦੀਵਾਲੀ ਦੀ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ।
View this post on Instagram
ਤਸਵੀਰਾਂ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ `ਚ ਲਿਖਿਆ, "ਮੇਰੇ ਤੇ ਤੁਹਾਡੇ ਸਾਰਿਆਂ ਦੇ ਲਈ ਹੈੱਪੀ ਦੀਵਾਲੀ।" ਫ਼ੈਨਜ਼ ਸਾਰਵੀ (ਸਰਗੁਣ ਮਹਿਤਾ ਤੇ ਰਵੀ ਦੂਬੇ ਦਾ ਕੱਪਲ ਨਾਂ) ਦੀਆਂ ਪਿਆਰੀਆਂ ਤਸਵੀਰਾਂ ਤੇ ਕਮੈਂਟਸ ਦੀ ਬਰਸਾਤ ਕਰ ਰਹੇ ਹਨ।
View this post on Instagram
ਤਸਵੀਰਾਂ `ਚ ਸਰਗੁਣ ਤੇ ਰਵੀ ਰਵਾਇਤੀ ਪਹਿਰਾਵੇ `ਚ ਨਜ਼ਰ ਆ ਰਹੇ ਹਨ। ਫ਼ੈਨਜ਼ ਨੂੰ ਦੋਵਾਂ ਦਾ ਦੀਵਾਲੀ ਲੁੱਕ ਖੂਬ ਪਸੰਦ ਆ ਰਿਹਾ ਹੈ। ਦਸ ਦਈਏ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਨੇ 2009 `ਚ ਵਿਆਹ ਕਰਾਇਆ ਸੀ। ਦੋਵਾਂ ਦੇ ਵਿਆਹ ਨੂੰ 13 ਸਾਲ ਬੀਤ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)