(Source: ECI/ABP News)
Sargun Mehta: ਸਰਗੁਣ ਮਹਿਤਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਅਦਾਕਾਰਾ ਨੇ ਸਿੰਪਲ ਸੂਟ ਤੇ ਸਾਦੀ ਲੁੱਕ 'ਚ ਲੁੱਟੀ ਮਹਿਫਲ
Sargun Mehta Photos: ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਚ ਸਰਗੁਣ ਬਿਲਕੁਲ ਸਿੰਪਲ ਸੂਟ 'ਚ ਅਤੇ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ
![Sargun Mehta: ਸਰਗੁਣ ਮਹਿਤਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਅਦਾਕਾਰਾ ਨੇ ਸਿੰਪਲ ਸੂਟ ਤੇ ਸਾਦੀ ਲੁੱਕ 'ਚ ਲੁੱਟੀ ਮਹਿਫਲ punjabi actress sargun mehta sizzles in her simple look fans shower her with love see her new pics here Sargun Mehta: ਸਰਗੁਣ ਮਹਿਤਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਅਦਾਕਾਰਾ ਨੇ ਸਿੰਪਲ ਸੂਟ ਤੇ ਸਾਦੀ ਲੁੱਕ 'ਚ ਲੁੱਟੀ ਮਹਿਫਲ](https://feeds.abplive.com/onecms/images/uploaded-images/2023/02/01/667661958be55aa3b14a35e4561123a61675254195298469_original.jpg?impolicy=abp_cdn&imwidth=1200&height=675)
Sargun Mehta Pics: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਇੰਡਸਟਰੀ ਦੀ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਪਿਛਲੇ ਕੁੱਝ ਸਮੇਂ 'ਚ ਸਰਗੁਣ ਮਹਿਤਾ ਦੀ ਪ੍ਰਸਿੱਧੀ ਪੰਜਾਬ 'ਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਵਧੀ ਹੈ। ਸਾਲ 2022 'ਚ ਸਰਗੁਣ ਮਹਿਤਾ ਨੂੰ ਟੌਪ ਏਸ਼ੀਅਨ ਸਟਾਰ ਦਾ ਖਿਤਾਬ ਵੀ ਮਿਿਲਆ ਸੀ। ਇਸ ਦੇ ਨਾਲ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਉਨ੍ਹਾਂ ਸਟਾਰਜ਼ 'ਚੋਂ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ।
ਸਰਗੁਣ ਮਹਿਤਾ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਨਵੀਆਂ ਤਸਵੀਰਾਂ ਹਾਲ ਹੀ 'ਚ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਸਰਗੁਣ ਬਿਲਕੁਲ ਸਿੰਪਲ ਸੂਟ 'ਚ ਅਤੇ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਰਗੁਣ ਨੇ ਆਪਣੇ ਸਾਦੇ ਲੁੱਕ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਤੁਸੀਂ ਵੀ ਦੇਖੋ ਸਰਗੁਣ ਦੀਆਂ ਇਹ ਨਵੀਆਂ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਲਈ 2022 ਸਾਲ ਕਾਫੀ ਖਾਸ ਰਿਹਾ ਸੀ। ਉਸ ਦੀਆਂ ਇਕੱਠੀਆਂ 3-4 ਫਿਲਮਾਂ ਰਿਲੀਜ਼ ਹੋਈਆਂ ਸੀ। ਇਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਹੀ ਫਿਲਮਾਂ ਹਿੱਟ ਰਹੀਆਂ ਸੀ। ਸਰਗੁਣ ਮਹਿਤਾ ਨੇ ਨਵੇਂ ਸਾਲ 'ਚ ਕੋਈ ਨਵੇਂ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ, ਪਰ ਇੱਕ ਗੱਲ ਤਾਂ ਪੱਕੀ ਹੈ ਕਿ ਫੈਨਜ਼ ਆਪਣੀ ਮਨਪਸੰਦ ਅਦਾਕਾਰਾ ਨੂੰ ਨਵੇਂ ਸਾਲ 'ਚ ਸਿਲਵਰ ਸਕ੍ਰੀਨ 'ਤੇ ਦੇਖਣ ਲਈ ਬੇਤਾਬ ਹਨ।
ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੇ ਗਾਣੇ 'ਸ਼ਿਕਾਇਤਾਂ' ਨੇ ਜਿੱਤਿਆ ਦਿਲ, 5 ਦਿਨਾਂ 'ਚ 67 ਲੱਖ ਲੋਕਾਂ ਨੇ ਦੇਖਿਆ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)