Parmish Verma: ਪਰਮੀਸ਼ ਵਰਮਾ ਤੋਂ ਕਰਤਾਰ ਚੀਮਾ, ਇਹ ਪੰਜਾਬੀ ਕਲਾਕਾਰ ਫਿੱਟਨੈੱਸ ਦੇ ਮਾਮਲੇ 'ਚ ਸਲਮਾਨ ਖਾਨ ਨੂੰ ਦਿੰਦੇ ਟੱਕਰ
Fitness Freak Punjabi Stars: ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਸਿਤਾਰਿਆਂ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ, ਜੋ ਕਿ ਜ਼ਬਰਦਸਤ ਫਿੱਟਨੈੱਸ ਫਰੀਕ (ਯਾਨਿ ਫਿੱਟ ਬੌਡੀ ਰੱਖਣ ਦੇ ਸ਼ੌਕੀਨ) ਹਨ। ਤਾਂ ਦੇਖੋ ਇਹ ਲਿਸਟ;
Punjabi Celebs Who Are Fitness Freak: ਪੰਜਾਬੀ ਇੰਡਸਟਰੀ ਹਰ ਦਿਨ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਇਹੀ ਨਹੀਂ ਪੰਜਾਬੀ ਗਾਣਿਆਂ ਤੇ ਫਿਲਮਾਂ ਦਾ ਕਰੇਜ਼ ਦੇਸ਼ ਭਰ ਦੇ ਨਾਲ ਨਾਲ ਪੂਰੀ ਦੁਨੀਆ 'ਚ ਦੇਖਣ ਨੂੰ ਮਿਲਦਾ ਹੈ। ਅਜਿਹੇ 'ਚ ਹੁਣ ਪੰਜਾਬੀ ਸਟਾਰਜ਼ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੀ ਫਿਟਨੈੱਸ ਦਾ ਖੂਬ ਧਿਆਨ ਰੱਖਣ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਸਿਤਾਰਿਆਂ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ, ਜੋ ਕਿ ਜ਼ਬਰਦਸਤ ਫਿੱਟਨੈੱਸ ਫਰੀਕ (ਯਾਨਿ ਫਿੱਟ ਬੌਡੀ ਰੱਖਣ ਦੇ ਸ਼ੌਕੀਨ) ਹਨ। ਤਾਂ ਦੇਖੋ ਇਹ ਲਿਸਟ;
ਇਹ ਵੀ ਪੜ੍ਹੋ: ਉਰਫੀ ਜਾਵੇਦ ਦੇ ਮੂੰਹ 'ਤੇ ਕਿਸ ਨੇ ਮਾਰਿਆ ਮੁੱਕਾ? ਸੁੱਜੀ ਅੱਖ ਦੀ ਤਸਵੀਰ ਕੀਤੀ ਸ਼ੇਅਰ
ਪਰਮੀਸ਼ ਵਰਮਾ
ਪਰਮੀਸ਼ ਵਰਮਾ ਜਿੰਨੇ ਬੇਹਤਰੀਨ ਕਲਾਕਾਰ ਹਨ, ਉਨ੍ਹਾਂ ਹੀ ਉਹ ਫਿੱਟਨੈੱਸ ਫਰੀਕ ਹਨ। ਪਰਮੀਸ਼ ਵਰਮਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਦਮਦਾਰ ਬੌਡੀ ਫਲੌਂਟ ਕਰਦੇ ਰਹਿੰਦੇ ਹਨ। ਅਕਸਰ ਪਰਮੀਸ਼ ਵਰਮਾ ਦੀਆਂ ਜਿੰਮ ਤੋਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਫਿੱਟਨੈਸ ਦੇ ਮਾਮਲੇ 'ਚ ਪੂਰੀ ਪੰਜਾਬੀ ਇੰਡਸਟਰੀ 'ਚ ਪਰਮੀਸ਼ ਦਾ ਕੋਈ ਮੁਕਾਬਲਾ ਨਹੀਂ, ਜੇ ਤੁਹਾਨੂੰ ਯਕੀਨ ਨਹੀਂ ਤਾਂ ਇਹ ਤਸਵੀਰ ਦੇਖ ਲਓ:
View this post on Instagram
ਕਰਤਾਰ ਚੀਮਾ
ਕਰਤਾਰ ਚੀਮਾ ਵੀ ਫਿੱਟਨੈਸ ਦੇ ਮਾਮਲੇ 'ਚ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਕੜੀ ਟੱਕਰ ਦਿੰਦੇ ਹਨ। ਕਰਤਾਰ ਚੀਮਾ ਦੇ ਅਕਸਰ ਜਿੰਮ 'ਚੋਂ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆਉਂਦੇ ਰਹਿੰਦੇ ਹਨ। ਉਹ ਅਕਸਰ ਆਪਣੀ ਦਮਦਾਰ ਬੌਡੀ ਨੂੰ ਫਲੌਂਟ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ।
View this post on Instagram
ਬਿਨੂੰ ਢਿੱਲੋਂ
ਬਿਨੂੰ ਢਿੱਲੋਂ ਵੀ ਉਨ੍ਹਾਂ ਪੰਜਾਬੀ ਕਲਾਕਾਰਾਂ ਵਿਚੋਂ ਇੱਕ ਹਨ, ਜੋ ਕਿ ਆਪਣੀ ਫਿਟਨੈੱਸ ਦਾ ਖੂਬ ਧਿਆਨ ਰੱਖਦੇ ਹਨ। ਬਿਨੂੰ ਢਿੱਲੋਂ ਵੀ ਅਕਸਰ ਜਿੰਮ 'ਚੋਂ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਫਿਟਨੈੱਸ ਗੋਲਜ਼ ਦਿੰਦੇ ਰਹਿੰਦੇ ਹਨ।
View this post on Instagram
ਜੈਜ਼ੀ ਬੀ
ਜੈਜ਼ੀ ਬੀ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਵੀ ਫਿੱਟਨੈਸ ਦੇ ਦੀਵਾਨੇ ਹਨ। ਜੈਜ਼ੀ ਬੀ ਅਕਸਰ ਜਿੰਮ 'ਚੋਂ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਇਹ ਵੀ ਪੜ੍ਹੋ: ਨਿਮਰਤ ਖਹਿਰਾ ਦੇ ਗਾਣੇ 'ਸ਼ਿਕਾਇਤਾਂ' ਨੇ ਜਿੱਤਿਆ ਦਿਲ, 5 ਦਿਨਾਂ 'ਚ 67 ਲੱਖ ਲੋਕਾਂ ਨੇ ਦੇਖਿਆ