(Source: ECI/ABP News)
Satinder Satti: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਵੀਡੀਓ ਕੀਤਾ ਸ਼ੇਅਰ
Satinder Satti At Golden Temple: ਸਤਿੰਦਰ ਸੱਤੀ ਗੁਰੁ ਕੀ ਨਗਰੀ ਅੰਮ੍ਰਿਤਸਰ ਪਹੁੰਚੀ ਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਅਦਾਕਾਰਾ ਨੇ ਵੀਡੀਓ ਵੀ ਸ਼ੇਅਰ ਕੀਤੀ, ਜਿਸ ਚ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਦੀ ਨਜ਼ਰ ਆ ਰਹੀ ਹੈ
![Satinder Satti: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਵੀਡੀਓ ਕੀਤਾ ਸ਼ੇਅਰ punjabi actress satinder Satti paid obeisance to sri darbar sahib shares video on social media Satinder Satti: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਵੀਡੀਓ ਕੀਤਾ ਸ਼ੇਅਰ](https://feeds.abplive.com/onecms/images/uploaded-images/2022/11/14/ee05d770315c216d4a7a7a5b64c2c4b01668394137150469_original.jpg?impolicy=abp_cdn&imwidth=1200&height=675)
Satinder Satti At Sri Darbar Sahib: ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਚਿਹਰਾ ਹੈ। ਉਹ ਇੱਕ ਸਫ਼ਲ ਅਦਾਕਾਰਾ, ਐਂਕਰ ਤੇ ਮੋਟੀਵੇਸ਼ਨਲ ਸਪੀਕਰ ਹੈ। ਉਹ ਇੰਨੀਂ ਦਿਨੀਂ ਪੰਜਾਬ ‘ਚ ਹੈ। ਇਸ ਦੌਰਾਨ ਸਤਿੰਦਰ ਸੱਤੀ ਗੁਰੁ ਕੀ ਨਗਰੀ ਅੰਮ੍ਰਿਤਸਰ ਪਹੁੰਚੀ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਅਦਾਕਾਰਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਸੱਤੀ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:
View this post on Instagram
ਇਸ ਦੇ ਨਾਲ ਹੀ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਭੈਣ ਦੇ ਨਾਲ ਖੜੀ ਨਜ਼ਰ ਆ ਰਹੀ ਹੈ। ਦੇਖੋ ਸੱਤੀ ਦੀ ਤਸਵੀਰ:
ਦੱਸ ਦਈਏ ਕਿ ਸਤਿੰਦਰ ਸੱਤੀ ਕੈਨੇਡਾ ‘ਚ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇੰਨੀਂ ਦਿਨੀਂ ਉਹ ਛੁੱਟੀਆਂ ਮਨਾਉਣ ਕੈਨੇਡਾ ਤੋਂ ਪੰਜਾਬ ਆਈ ਹੈ।
View this post on Instagram
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅੱਪਡੇਟ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)