Simi Chahal: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਹੋਈ ਪ੍ਰੈਗਨੈਂਟ! ਅਦਾਕਾਰਾ ਦੀਆਂ ਬੇਬੀ ਬੰਪ ਨਾਲ ਤਸਵੀਰਾਂ ਵਾਇਰਲ, ਜਾਣੋ ਕੀ ਹੈ ਸੱਚਾਈ
Simi Chahal Pics: ਸਿੰਮੀ ਚਾਹਲ ਨੇ ਆਪਣੇ ਬੇਬੀ ਬੰਪ ਦੇ ਨਾਲ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆ ਹਨ। ਇਹ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ। ਪਰ ਇਨ੍ਹਾਂ ਤਸਵੀਰਾਂ ਦੀ ਵਜ੍ਹਾ ਕਰਕੇ ਅਦਾਕਾਰਾ ਨੂੰ ਟਰੋਲ ਵੀ ਹੋਣਾ ਪਿਆ।
Simi Chahal Baby Bump Pics: ਪੰਜਾਬੀ ਅਦਾਕਾਰਾ ਸਿੰਮੀ ਚਾਹਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਹਾਲ ਹੀ 'ਚ ਨਵੀਂ ਫਿਲਮ 'ਜੀ ਵੇ ਸੋਹਣਿਆ ਜੀ' ਰਿਲੀਜ਼ ਹੋਈ ਹੈ। ਇਸ ਫਿਲਮ 'ਚ ਸਿੰਮੀ ਪਾਕਿਸਤਾਨੀ ਐਕਟਰ ਇਮਰਾਨ ਅੱਬਾਸ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਈ ਹੈ। ਫਿਲਮ 'ਚ ਤੋਂ ਇਲਾਵਾ ਹੁਣ ਸਿੰਮੀ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਬਣੀ ਹੋਈ ਹੈ।
ਦਰਅਸਲ, ਸਿੰਮੀ ਚਾਹਲ ਨੇ ਆਪਣੇ ਬੇਬੀ ਬੰਪ ਦੇ ਨਾਲ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆ ਹਨ। ਇਹ ਤਸਵੀਰਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ। ਪਰ ਇਨ੍ਹਾਂ ਤਸਵੀਰਾਂ ਦੀ ਵਜ੍ਹਾ ਕਰਕੇ ਅਦਾਕਾਰਾ ਨੂੰ ਟਰੋਲ ਵੀ ਹੋਣਾ ਪਿਆ ਹੈ। ਦਰਅਸਲ, ਸਿੰਮੀ ਅਸਲ 'ਚ ਪ੍ਰੈਗਨੈਂਟ ਨਹੀਂ ਹੈ। ਪਰ ਫਿਲਮ 'ਚ ਉਸ ਨੂੰ ਪ੍ਰੈਗਨੈਂਟ ਦਿਖਾਇਆ ਗਿਆ ਹੈ। ਫਿਲਮ 'ਚ ਮੇਹਰ ਤੇ ਅਲੀ (ਸਿੰਮੀ ਤੇ ਇਮਰਾਨ ਦੇ ਕਿਰਦਾਰ) ਪ੍ਰੈਗਨੈਂਟ ਹਨ। ਇਸ ਫਿਲਮ ਦੇ ਕੁੱਝ ਸੀਨਜ਼ ਦੀਆਂ ਤਸਵੀਰਾਂ ਹੀ ਸਿੰਮੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ। ਦੇਖੋ:
View this post on Instagram
ਫੈਨਜ਼ ਨੇ ਕੀਤੇ ਅਜਿਹੇ ਕਮੈਂਟਸ
ਸਿੰਮੀ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਫੈਨਜ਼ ਕਾਫੀ ਕਨਫਿਊਜ਼ ਨਜ਼ਰ ਆ ਰਹੇ ਹਨ। ਕਈ ਲੋਕਾਂ ਨੂੰ ਇੱਕ ਭਾਰਤੀ ਤੇ ਪਾਕਿਸਤਾਨੀ ਦੀ ਲਵ ਸਟੋਰੀ ਪਸੰਦ ਨਹੀਂ ਆਈ, ਜਦਕਿ ਕੁੱਝ ਲੋਕ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਜਦਕਿ ਕੁੱਝ ਲੋਕ ਸਮਝ ਰਹੇ ਹਨ ਕਿ ਸਿੰਮੀ ਸਚਮੁੱਚ ਪ੍ਰੈਗਨੈਂਟ ਹੈ। ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਤੇ ਇਮਰਾਨ ਅੱਬਾਸ ਸਟਾਰਰ ਫਿਲਮ 'ਜੀ ਵੇ ਸੋਹਣਿਆ ਜੀ' 16 ਫਰਵਰੀ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੜਕਾ ਲੜਕੀ ਦੀ ਲਵ ਸਟੋਰੀ ਦਿਖਾਈ ਗਈ ਹੈ, ਜੋ ਕਿ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ।