ਸੋਨਮ ਬਾਜਵਾ ਦਾ ਬੁਆਏ ਫ਼ਰੈਂਡ ਬਣਨ ਲਈ ਇਹ ਖੂਬੀਆਂ ਜ਼ਰੂਰੀ, ਅਦਾਕਾਰਾ ਨੇ ਇੰਟਰਵਿਊ `ਚ ਕੀਤਾ ਖੁਲਾਸਾ
Sonam Bajwa: ਸੋਨਮ ਬਾਜਵਾ ਨੂੰ ਪੁੱਛਿਆ ਗਿਆ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਨੂੰ ਡੇਟ ਕਰਨਾ ਪਸੰਦ ਕਰੇਗੀ। ਇਸ ਤੇ ਅਦਾਕਾਰਾ ਨੇ ਜਵਾਬ ਦਿਤਾ ਕਿ "ਉਨ੍ਹਾਂ ਨੂੰ ਅਜਿਹਾ ਸ਼ਖ਼ਸ ਪਸੰਦ ਹੈ ਜਿਸ ਦੇ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕੇ
Sonam Bajwa: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਇੰਨੀਂ ਦਿਨੀਂ ਸੋਨਮ ਬਾਜਵਾ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ `ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਇੱਥੋਂ ਸੋਨਮ ਹਰ ਰੋਜ਼ ਆਪਣੇ ਫ਼ੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ `ਚ ਸੋਨਮ ਬਾਜਵਾ ਨੇ ਇੱਕ ਮਸ਼ਹੂਰ ਡੇਟਿੰਗ ਐਪ ਕੰਪਨੀ ਨੂੰ ਇੰਟਰਵਿਊ ਦਿੱਤਾ ਸੀ। ਜਿਸ ਨੂੰ ਸੋਸ਼ਲ ਮੀਡੀਆ `ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਇੰਟਰਵਿਊ ਦੌਰਾਨ ਸੋਨਮ ਬਾਜਵਾ ਨੂੰ ਪੁੱਛਿਆ ਗਿਆ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਨੂੰ ਡੇਟ ਕਰਨਾ ਪਸੰਦ ਕਰੇਗੀ। ਇਸ ਤੇ ਅਦਾਕਾਰਾ ਨੇ ਜਵਾਬ ਦਿਤਾ ਕਿ "ਉਨ੍ਹਾਂ ਨੂੰ ਅਜਿਹਾ ਸ਼ਖ਼ਸ ਪਸੰਦ ਹੈ ਜਿਸ ਦੇ ਨਾਲ ਉਹ ਖੁੱਲ੍ਹ ਕੇ ਗੱਲ ਕਰ ਸਕੇ। ਇਸ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਉਹ ਅਜਿਹੇ ਸ਼ਖਸ ਨੂੰ ਪਸੰਦ ਕਰੇਗੀ ਜੋ ਉਨ੍ਹਾਂ ਨੂੰ ਹਸਾਵੇ। ਇਸ ਤੋਂ ਇਲਾਵਾ ਸੋਨਮ ਬਾਜਵਾ ਨੂੰ ਇੰਪਰੈੱਸ ਕਰਨ ਲਈ ਉਸ ਸ਼ਖਸ ਨੂੰ ਪੰਜਾਬੀ ਗਾਣੇ ਪਸੰਦ ਹੋਣਾ ਬੇਹੱਦ ਜ਼ਰੂਰੀ ਹੈ।
View this post on Instagram
ਇਸ ਵੀਡੀਓ ਨੂੰ ਸੋਸ਼ਲ ਮੀਡੀਆ `ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਏਬੀਪੀ ਨਿਊਜ਼ ਨੂੰ ਦਿੱਤੇ ਇੰਟਾਵਿਊ `ਚ ਇੱਕ ਵਾਰ ਸੋਨਮ ਬਾਜਵਾ ਨੇ ਆਪਣੇ ਪਿਆਰ ਦੀ ਕਹਾਣੀ ਦੱਸੀ ਸੀ। ਉਨ੍ਹਾਂ ਦੱਸਿਆ ਸੀ ਕਿ ਇੱਕ ਸ਼ਖਸ ਨੇ ਬਹੁਤ ਬੁਰੀ ਤਰ੍ਹਾਂ ਉਨ੍ਹਾਂ ਦਾ ਦਿਲ ਤੋੜਿਆ ਸੀ। ਪਰ ਇਸ ਨਾਲ ਉਨ੍ਹਾਂ ਨੇ ਪਿਆਰ ਤੇ ਵਿਸ਼ਵਾਸ ਕਰਨਾ ਨਹੀਂ ਛੱਡਿਆ। ਉਹ ਆਪਣੇ ਮਿਸਟਰ ਰਾਈਟ ਦਾ ਇੰਤਜ਼ਾਰ ਕਰ ਰਹੀ ਹੈ।