ਤਾਨੀਆ ਤੇ ਹੈੱਪੀ ਰਾਇਕੋਟੀ ਦਾ ਰੋਮਾਂਟਿਕ ਗੀਤ ਜਾ ਤੇਰੇ ਬਿਨਾਂ ਰਿਲੀਜ਼, ਦੇਖੋ ਦੋਵਾਂ ਦੀ ਲਵ ਕੈਮਿਸਟਰੀ
ਤਾਨੀਆ ਆਪਣੇ ਨਵੇਂ ਗੀਤ "ਜਾ ਤੇਰੇ ਬਿਨਾ" (Ja Tere Bina Song) ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਗੀਤ ਵਿੱਚ ਸਿੰਗਰ, ਅਦਾਕਾਰ ਅਤੇ ਗੀਤਕਾਰ ਹੈਪੀ ਰਾਏਕੋਟੀ (Happy Raikoti) ਨਾਲ ਤਾਨੀਆਂ ਨੂੰ ਪ੍ਰਸ਼ੰਸ਼ਕ ਪਸੰਦ ਕਰ ਰਹੇ ਹਨ
Tania and Happy Raikoti Song: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰਾ ਤਾਨੀਆ (Tania) ਆਪਣੇ ਖੂਬਸੂਰਤ ਅੰਦਾਜ਼ ਦੇ ਨਾਲ-ਨਾਲ ਦਮਦਾਰ ਕਲਾਕਾਰੀ ਲਈ ਜਾਣੀ ਜਾਂਦੀ ਹੈ। ਉਹ ਹੁਣ ਤੱਕ ਪਾਲੀਵੁੱਡ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਤਾਨੀ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਰਹੀ ਹੈ। ਇਨ੍ਹੀਂ ਦਿਨੀ ਤਾਨੀਆ ਆਪਣੇ ਨਵੇਂ ਮਿਊਜ਼ਿਕ ਵੀਡੀਓ ਗੀਤ "ਜਾ ਤੇਰੇ ਬਿਨਾ" (Ja Tere Bina Song) ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਗੀਤ ਵਿੱਚ ਸਿੰਗਰ, ਅਦਾਕਾਰ ਅਤੇ ਗੀਤਕਾਰ ਹੈਪੀ ਰਾਏਕੋਟੀ (Happy Raikoti) ਨਾਲ ਤਾਨੀਆਂ ਦੀ ਲਵ ਕੈਮਿਸਟ੍ਰੀ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ 21 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 2.1 ਮਿਲੀਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਗੀਤ ਨੂੰ ਖੁਦ ਹੈਪੀ ਰਾਏਕੋਟੀ ਵੱਲੋਂ ਲਿਖਿਆ ਗਿਆ ਹੈ। ਇਸਦਾ ਸੰਗੀਤ ਗੋਲਡਬੁਆਏ ਵੱਲੋਂ ਦਿੱਤਾ ਗਿਆ ਹੈ। ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਇਸਦੇ ਨਿਰਮਾਤਾ ਹਨ। ਇਸ ਸੈਡ ਰੋਮਾਂਟਿਕ ਗੀਤ ਨੂੰ ਫੈਨਜ਼ ਦੇ ਨਾਲ-ਨਾਲ ਕਈ ਪਾਲੀਵੁੱਡ ਸਿੰਗਰਸ ਵੱਲੋਂ ਵੀ ਪਿਆਰ ਦਿੱਤਾ ਜਾ ਰਿਹਾ ਹੈ।
View this post on Instagram
ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨ ਅਦਾਕਾਰਾ ਤਾਨੀਆ ਨੂੰ ਫਿਲਮ ਇੰਡਸਟਰੀ ਵਿੱਚ ਚਾਰ ਸਾਲ ਪੂਰੇ ਹੋ ਗਏ ਹਨ। ਤਾਨੀਆ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਪਰ ਸ਼ੇਅਰ ਕਰਦੇ ਲਿਖਿਆ, ਰਬ ਦੀ ਮੇਹਰ ਨਾਲ, ਅੱਜ ਤੋਂ 4 ਸਾਲ ਪਹਿਲਾਂ 21 ਸਤੰਬਰ ਨੂੰ, ਮੈਂ ਇਸ ਇੰਡਸਟਰੀ ਵਿੱਚ ਆਪਣਾ ਡੈਬਿਊ ਕੀਤਾ ਸੀ…. ਉਸ ਦਿਨ ਤੋਂ ਅੱਜ ਤੱਕ ਰੋਜ਼, ਮੈ ਇਸ ਦਿਨ ਨੂੰ ਜੀ ਰਹੀ ਆ….ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਹਮੇਸ਼ਾ ਲਈ ਬਿਨਾਂ ਸ਼ਰਤ ਪਿਆਰ ਅਤੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ♾…. ਮੇਰਾ ਸਾਰਾ ਪਿਆਰ ❤️🤲🏻🧚🏻♀️ ਤਾਨੀਆ।
ਵਰਕਫਰੰਟ ਦੀ ਗੱਲ ਕਰਿਏ ਤਾਂ ਤਾਨੀਆ ਫਿਲਮ ਬਾਜਰੇ ਦਾ ਸਿੱਟਾ ਵਿੱਚ ਐਮੀ ਵਿਰਕ ਨਾਲ ਨਜ਼ਰ ਆਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ।