Tania: ਪੰਜਾਬੀ ਅਦਾਕਾਰਾ ਤਾਨੀਆ ਨੇ ਔਰਤਾਂ ਦੇ ਹੱਕ 'ਚ ਚੁੱਕੀ ਆਵਾਜ਼, ਕਹਿ ਦਿੱਤੀਆਂ ਇਹ ਗੱਲਾਂ
Tania On Women Empowerment: ਫਿਲਮ ਦੇ ਟਰੇਲਰ ਲੌਂਚ ਈਵੈਂਟ 'ਤੇ ਮਹਿਲਾ ਸ਼ਕਤੀਕਰਨ 'ਤੇ ਅਦਾਕਾਰਾ ਤਾਨੀਆ ਨੇ ਅਜਿਹੀਆਂ ਗੱਲਾਂ ਕਹੀਆਂ, ਕਿ ਉਸ ਦਾ ਇਹ ਵੀਡੀਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Tania On Women Empowerment: ਪੰਜਾਬੀ ਸਿਨੇਮਾ ਲਈ ਸਾਲ 2023 ਬਹੁਤ ਹੀ ਵਧੀਆ ਸਾਬਤ ਹੋ ਰਿਹਾ ਹੈ। ਇਸ ਸਾਲ ਪੰਜਾਬੀ ਸਿਨੇਮਾ ਨੇ ਇੱਕ ਨਵਾਂ ਮੋੜ ਲਿਆ ਹੈ। ਪੰਜਾਬੀ ਇੰਡਸਟਰੀ ਨੇ ਇਹ ਸਿੱਧ ਕਰ ਦਿਖਾਇਆ ਹੈ ਕਿ ਇਹ ਇੰਡਸਟਰੀ ਸਿਰਫ ਪਿਆਰ, ਮੋਹੱਬਤ ਤੇ ਹਾਸੇ-ਠੱਠੇ ਤੱਕ ਹੀ ਸੀਮਤ ਨਹੀਂ ਹੈ। ਸਗੋਂ ਪੰਜਾਬ 'ਚ ਵੀ ਗੰਭੀਰ ਮੁੱਦਿਆਂ 'ਤੇ ਫਿਲਮਾਂ ਬਣ ਸਕਦੀਆਂ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਕਲੀ ਜੋਟਾ' ਇਸ ਦਾ ਸਬੂਤ ਹੈ। ਇਸ ਫਿਲਮ 'ਚ ਸਮਾਜ 'ਚ ਔਰਤਾਂ ਨਾਲ ਹੁੰਦੇ ਧੱਕੇ ਬਾਰੇ ਦਿਖਾਇਆ ਗਿਆ ਹੈ।
ਹੁਣ ਅਜਿਹੇ ਹੀ ਮੱੁਦੇ 'ਤੇ ਇੱਕ ਹੋਰ ਪੰਜਾਬੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਆ ਰਹੀ ਹੈ। ਦੱਸ ਦਈਏ ਕਿ ਇਹ ਫਿਲਮ ਵੀ ਸਮਾਜ 'ਚ ਔਰਤਾਂ ਨਾਲ ਹੁੰਦੇ ਧੱਕੇਸ਼ਾਹੀ ਦੀ ਕਹਾਣੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਤਾਨੀਆ ਮੁੱਖ ਭੂਮਿਕਾ ;ਚ ਨਜ਼ਰ ਆ ਰਹੇ ਹਨ। ਇਸ ਫਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਸੀ।
ਫਿਲਮ ਦੇ ਟਰੇਲਰ ਲੌਂਚ ਈਵੈਂਟ 'ਤੇ ਮਹਿਲਾ ਸ਼ਕਤੀਕਰਨ 'ਤੇ ਅਦਾਕਾਰਾ ਤਾਨੀਆ ਨੇ ਅਜਿਹੀਆਂ ਗੱਲਾਂ ਕਹੀਆਂ, ਕਿ ਉਸ ਦਾ ਇਹ ਵੀਡੀਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤਾਨੀਆ ਕਹਿੰਦੀ ਨਜ਼ਰ ਆ ਰਹੀ ਹੈ ਕਿ 'ਨਾ ਦਾ ਮਤਲਬ ਨਾ....ਇਹ ਇੱਕ ਅਲਫਾਜ਼ ਬੋਲਣ ਲਈ ਵੀ ਬਹੁਤ ਪਾਵਰ ਚਾਹੀਦੀ ਹੈ ਅਤੇ ਅੱਜ ਕੱਲ ਔਰਤਾਂ ਵਿੱਚ ਇਹ ਪਾਵਰ ਆ ਰਹੀ ਹੈ ਕਿ ਉਹ ਮਜ਼ਬੂਤੀ ਨਾਲ ਨਾ ਬੋਲ ਸਕਦੀਆਂ ਹਨ। ਅਜਿਹਾ ਕਰਨ 'ਚ ਸਮਾਜ ਦੇ ਕੁੱਝ ਸਮਝਦਾਰ ਆਦਮੀ ਵੀ ਔਰਤਾਂ ਦੀ ਮਦਦ ਕਰ ਰਹੇ ਹਨ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਅਜਿਹੀਆਂ ਲੜਕੀਆਂ ਦੀ ਕਹਾਣੀ ਹੈ, ਜੋ ਪੈਸੇ ਤੇ ਤਰੱਕੀ ਦੀ ਖੋਜ 'ਚ ਆਪਣੇ ਘਰ ਤੋਂ ਬਾਹਰ ਆਈਆਂ ਹਨ, ਪਰ ਉਨ੍ਹਾਂ ਨੂੰ ਅਜਿਹੇ ਆਦਮੀ ਮਿਲਦੇ ਹਨ, ਜੋ ਉਨ੍ਹਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਮਜਬੂਰੀ 'ਚ ਔਰਤਾਂ ਨੂੰ ਕਈ ਵਾਰ ਆਦਮੀਆਂ ਦੀਆਂ ਮੰਗਾਂ ਅੱਗੇ ਝੁਕਣਾ ਪੈਂਦਾ ਹੈ, ਪਰ ਹੁਣ ਔਰਤਾਂ ਵੀ ਨਾ ਬੋਲਣਗੀਆਂ। ਕਿਉਂਕਿ ਉਨ੍ਹਾਂ ਕੋਲ ਬੋਲਣ ਦਾ ਅਧਿਕਾਰ ਹੈ। ਦੱਸ ਦਈਏ ਕਿ ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।