Wamiqa Gabbi: ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਜਿੰਮ ‘ਚ ਕੀਤੀ ਸਖਤ ਮੇਹਨਤ, ਵਰਕਆਊਟ ਵੀਡੀਓ ਕੀਤਾ ਸ਼ੇਅਰ, ਫੈਨਜ਼ ਕਰ ਰਹੇ ਤਾਰੀਫ਼
Wamiqa Gabbi Video: ਵਾਮਿਕਾ ਗੱਬੀ ਇੰਨੀਂ ਦਿਨੀਂ ਜਿੰਮ ‘ਚ ਖੂਬ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਜਿੰਮ ‘ਚ ਸਖਤ ਮੇਹਨਤ ਕਰਦੀ ਨਜ਼ਰ ਆ ਰਹੀ ਹੈ
Wamiqa Gabbi Workout Video: ਚੁਸਤ ਤੇ ਤੰਦਰੁਸਤ ਸਰੀਰ ਹਰ ਇੱਕ ਦਾ ਸੁਪਨਾ ਹੁੰਦਾ ਹੈ। ਇਕ ਤੰਦਰੁਸਤ ਸਰੀਰ ਹਾਸਲ ਕਰਨ ਲਈ ਤੁਹਾਨੂੰ ਕਈ ਪਾਪੜ ਵੇਲਨੇ ਪੈਂਦੇ ਹਨ। ਜਿਵੇਂ ਜਿੰਮ ‘ਚ ਕਈ-ਕਈ ਘੰਟੇ ਵਰਕਆਊਟ ਕਰਨਾ ਤੇ ਡਾਈਟ ਦੇ ਹਿਸਾਬ ਨਾਲ ਚੱਲਣਾ। ਅਜਿਹੀ ਹੀ ਜ਼ਿੰਦਗੀ ਹੁੰਦੀ ਹੈ ਕਲਾਕਾਰਾਂ ਦੀ। ਕਲਾਕਾਰ ਸਕ੍ਰੀਨ ‘ਤੇ ਖੂਬਸੂਰਤ ਦਿਖਣ ਲਈ ਕੜੀ ਮੇਹਨਤ ਕਰਦੇ ਹਨ। ਐਕਟਰ ਹੋਵੇ ਜਾਂ ਅਭਿਨੇਤਰੀ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿੰਮ ਜ਼ਰੂਰ ਜਾਂਦਾ ਹੈ। ਅਜਿਹਾ ਹੀ ਵੀਡੀਓ ਹੁਣ ਵਾਮਿਕਾ ਗੱਬੀ ਦਾ ਸਾਹਮਣੇ ਆਇਆ ਹੈ।
ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਇੰਨੀਂ ਦਿਨੀਂ ਜਿੰਮ ‘ਚ ਖੂਬ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਜਿੰਮ ‘ਚ ਸਖਤ ਮੇਹਨਤ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਵਰਕਆਊਟ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ‘ਚ ਵਾਮਿਕਾ ਖੂਬ ਪੁਸ਼-ਅੱਪਸ ਕਰਦੀ ਨਜ਼ਰ ਆ ਰਹੀ ਹੈ। ਇੰਜ ਲੱਗਦਾ ਹੈ ਕਿ ਵਾਮਿਕਾ ਨੇ ਇਹ ਵੀਡੀਓ ਸ਼ੇਅਰ ਕਰ ਫੈਨਜ਼ ਦੇ ਸਾਹਮਣੇ ਫਿਟਨੈਸ ਗੋਲ ਰੱਖ ਦਿੱਤਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਵਾਮਿਕਾ ਗੱਬੀ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਕਈ ਭਾਸ਼ਾਵਾਂ ‘ਚ ਫਿਲਮਾਂ ਕਰ ਚੁੱਕੀ ਹੈ। ਉਹ ਹੁਣ ਤੱਕ ਪੰਜਾਬੀ, ਹਿੰਦੀ, ਤਾਮਿਲ ਤੇਲਗੂ ਸਿਨੇਮਾ ‘ਚ ਕੰਮ ਕਰ ਚੁੱਕੀ ਹੈ। ਪੰਜਾਬ ‘ਚ ਵੀ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜਸਬੀਰ ਜੱਸੀ ਫੈਨਜ਼ ਨੂੰ ਦੇਣ ਜਾ ਰਹੇ ਖਾਸ ਸਰਪ੍ਰਾਈਜ਼, ਸ਼ੇਅਰ ਕੀਤੀ ਵੀਡੀਓ