Anmol Kwatra: ਅਨਮੋਲ ਕਵਾਤਰਾ ਦੇ ਸ਼ੋਅ 'ਚ ਪਹੁੰਚੇ ਕਾਮੇਡੀ ਕਿੰਗ ਭੋਟੂ ਸ਼ਾਹ, ਕਮੇਡੀਅਨ ਨੇ ਪਵਾਇਆ ਖੂਬ ਹਾਸਾ, ਮੂਸੇਵਾਲਾ ਬਾਰੇ ਕਹੀ ਇਹ ਗੱਲ
Bhottu Shah At Anmol Kwatra Show: ਭੋਟੂ ਸ਼ਾਹ ਹਾਲ ਹੀ 'ਚ ਅਨਮੋਲ ਕਵਾਤਰਾ ਦੇ ਸ਼ੋਅ 'ਚ ਮਹਿਮਾਨ ਬਣ ਪਹੁੰਚੇ। ਇੱਥੇ ਕਾਮੇਡੀਅਨ ਹਾਸਾ ਤਾਂ ਪਵਾਇਆ ਹੀ, ਸਗੋਂ ਕਈ ਵਿਸ਼ਿਆਂ 'ਤੇ ਚਰਚਾ ਵੀ ਕੀਤੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Bhottu Shah Video: ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਨਮੋਲ ਕਵਾਤਰਾ ਪੌਡਕਾਸਟ ਵੀ ਕਰਦਾ ਰਹਿੰਦਾ ਹੈ, ਜਿਸ ਵਿੱਚ ਦਿੱਗਜ ਪੰਜਾਬੀ ਸੈਲੇਬ੍ਰਿਟੀ ਸ਼ਾਮਲ ਹੋ ਚੁੱਕੇ ਹਨ। ਹਾਲ ਹੀ ;ਚ ਅਨਮੋਲ ਦੇ ਸ਼ੋਅ 'ਚ ਉਹ ਕਲਾਕਾਰ ਸ਼ਾਮਲ ਹੋਇਆ, ਜਿਸ ਨੂੰ ਦੇਖ ਕੇ 90 ਦੇ ਦਹਾਕਿਆਂ ਦੇ ਬੱਚੇ ਵੱਡੇ ਹੋਏ ਸੀ। ਅਸੀਂ ਗੱਲ ਕਰ ਰਹੇ ਹਾਂ ਭੋਟੂ ਸ਼ਾਹ ਦੀ। ਭੋਟੂ ਸ਼ਾਹ ਆਪਣੇ ਜ਼ਮਾਨੇ ਦੇ ਕਾਮੇਡੀ ਕਿੰਗ ਰਹੇ ਹਨ। ਉਨ੍ਹਾਂ ਦੀਆਂ ਕਮੇਡੀ ਵੀਡੀਓਜ਼ ਕਾਫੀ ਮਸ਼ਹੂਰ ਹੁੰਦੀਆਂ ਸੀ।
ਭੋਟੂ ਸ਼ਾਹ ਹਾਲ ਹੀ 'ਚ ਅਨਮੋਲ ਕਵਾਤਰਾ ਦੇ ਸ਼ੋਅ 'ਚ ਮਹਿਮਾਨ ਬਣ ਪਹੁੰਚੇ। ਇੱਥੇ ਕਾਮੇਡੀਅਨ ਹਾਸਾ ਤਾਂ ਪਵਾਇਆ ਹੀ, ਸਗੋਂ ਕਈ ਵਿਿਸ਼ਿਆਂ 'ਤੇ ਚਰਚਾ ਵੀ ਕੀਤੀ। ਇਹੀ ਨਹੀਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸ਼ਾਇਰਾਨਾ ਅੰਦਾਜ਼ 'ਚ ਅਫਸੋਸ ਦਾ ਪ੍ਰਗਟਾਵਾ ਕੀਤਾ। ਭੋਟੂ ਸ਼ਾਹ ਦੀ ਇਹ ਕਾਮੇਡੀ ਵੀਡੀਓ ਦੇਖ ਕੇ ਤੁਹਾਨੂੰ ਵੀ ਆਪਣੇ ਪੁਰਾਣੇ ਦਿਨ ਜ਼ਰੂਰ ਯਾਦ ਆ ਜਾਣਗੇ। ਦੇਖੋ ਇਹ ਵੀਡੀਓ:
View this post on Instagram
View this post on Instagram
ਇਸ ਦੇ ਨਾਲ ਹੀ ਭੋਟੂ ਸ਼ਾਹ ਨੇ ਸਿੱਧੂ ਮੂਸੇਵਾਲਾ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਦੇਖੋ ਇਸ ਵੀਡੀਓ ;ਚ
View this post on Instagram
ਕੌਣ ਹੈ ਭੋਟੂ ਸ਼ਾਹ?
ਭੋਟੂ ਸ਼ਾਹ ਦਾ ਅਸਲੀ ਨਾਮ ਜੋਗਿੰਦਰ ਸਿੰਘ ਭੋਟੂ ਸ਼ਾਹ ਹੈ। ਉਹ 90 ਦੇ ਦਹਾਕਿਆਂ ਦੇ ਮਹਾਨ ਕਮੇਡੀਅਨ ਰਹੇ ਹਨ। ਉਨ੍ਹਾਂ ਦੀਆਂ ਕਾਮੇਡੀ ਦੀ ਕੈਸਟਾਂ ਤੇ ਵੀਡੀਓਜ਼ ਅੱਜ ਵੀ ਲੋਕ ਖੂਬ ਪਸੰਦ ਕਰਦੇ ਹਨ। ਇਹੀ ਨਹੀਂ ਭੋਟੂ ਸ਼ਾਹ ਨੇ ਕਈ ਪੰਜਾਬੀ ਤੇ ਹਿੰਦੀ ਫਿਲਮਾਂ 'ਚ ਵੀ ਕੰਮ ਕਰਦਾ ਹੈ। ਭੋਟੂ ਸ਼ਾਹ ਅੱਜ ਵੀ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ। ਉਹ ਅੱਜ ਕੱਲ੍ਹ ਜ਼ਿਆਦਾਤਰ ਲਾਈਵ ਸ਼ੋਅਜ਼ 'ਚ ਬਿਜ਼ੀ ਰਹਿੰਦੇ ਹਨ।