Punjabi Film City: ਪੰਜਾਬ ਨੂੰ ਮਿਲੀ ਨਵੀਂ ਫਿਲਮ ਸਿਟੀ, ਪੰਜਾਬੀ ਕਲਾਕਾਰਾਂ ਸਣੇ CM ਮਾਨ ਦੀ ਪਤਨੀ ਵੀ ਲੌਂਚ ਪਾਰਟੀ 'ਚ ਪਹੁੰਚੀ
New Punjabi Film City: ਪੰਜਾਬੀ ਇੰਡਸਟਰੀ ਨੂੰ ਫਿਲਮ ਇੰਡਸਟਰੀ ਮਿਲ ਗਈ ਹੈ। ਇਸ ਮੌਕੇ ਇੱਕ ਗਰੈਂਡ ਲੌਂਚ ਫੰਕਸ਼ਨ ਵੀ ਰੱਖਿਆ ਗਿਆ, ਜਿਸ 'ਚ ਸੀਐਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਕਈ ਦਿੱਗਜ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ
Punjabi Film CIty Grand Launch Party: ਪੰਜਾਬੀ ਇੰਡਸਟਰੀ ਨੂੰ ਆਪਣੀ ਨਵੀਂ ਫਿਲਮ ਇੰਡਸਟਰੀ ਮਿਲ ਗਈ ਹੈ। ਇਸ ਮੌਕੇ ਇੱਕ ਗਰੈਂਡ ਲੌਂਚ ਫੰਕਸ਼ਨ ਵੀ ਰੱਖਿਆ ਗਿਆ, ਜਿਸ ਵਿੱਚ ਸੀਐਮ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਕਈ ਦਿੱਗਜ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਕਲਾਕਾਰਾਂ ਨੇ ਫਿਲਮ ਸਿਟੀ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ। ਦੱਸ ਦਈਏ ਹਾਲ ਹੀ 'ਚ ਐਚਐਲਵੀ ਫਿਲਮ ਸਿਟੀ ਲੌਂਚ ਕੀਤੀ ਗਈ ਹੈ। ਇਸ ਵਿਚ ਪ੍ਰੀਤ ਹਰਪਾਲ, ਸਰੁਸ਼ਟੀ ਮਾਨ ਸਣੇ ਹੋਰ ਕਈ ਕਲਾਕਾਰਾਂ ਨੇ ਹਾਜ਼ਰੀ ਲਵਾਈ।
View this post on Instagram
ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਤ ਹਰਪਾਲ ਨੇ ਫਿਲਮ ਸਿਟੀ ਬਣਨ 'ਤੇ ਖੁਸ਼ੀ ਸਾਂਝੀ ਕੀਤੀ। ਪ੍ਰੀਤ ਹਰਪਾਲ ਨੇ ਕਿਹਾ ਕਿ ਸਾਨੂੰ ਫਿਲਮ ਸਿਟੀ ਦੀ ਲੋੜ ਸੀ। ਆਉਣ ਵਾਲੇ ਸਮੇਂ 'ਚ ਪੰਜਾਬੀ ਇੰਡਸਟਰੀ ਨੂੰ ਫਿਲਮ ਸਿਟੀ ਦੇ ਬਹੁਤ ਫਾਇਦੇ ਹੋਣਗੇ। ਪ੍ਰੀਤ ਹਰਪਾਲ ਨੇ ਇਸ ਮੌਕੇ ਪੰਜਾਬੀ ਫਿਲਮ ਸਿਟੀ ਲੌਂਚ ਪਾਰਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
View this post on Instagram
ਇਸ ਦੇ ਨਾਲ ਨਾਲ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਸਰੁਸ਼ਟੀ ਮਾਨ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਬਹੁਤ ਤਰੱਕੀਆਂ ਕਰ ਰਹੀ ਹੈ। ਅਜਿਹੇ 'ਚ ਪੰਜਾਬ ਕੋਲ ਆਪਣੀ ਖੁਦ ਦੀ ਸ਼ਾਨਦਾਰ ਫਿਲਮ ਇੰਡਸਟਰੀ ਹੋਣੀ ਬਹੁਤ ਹੀ ਜ਼ਰੂਰੀ ਹੈ।