kamal khangura; ਪੰਜਾਬੀ ਮਾਡਲ ਕਮਲ ਖੰਗੂੜਾ ਰਸੋਈ 'ਚ ਰੋਟੀਆਂ ਬਣਾਉਂਦੀ ਆਈ ਨਜ਼ਰ, ਵੀਡੀਓ ਦੇਖ ਫੈਨਜ਼ ਬੋਲੇ- 'ਅਸਲੀ ਸਰਦਾਰਨੀ'
Kamal khangura video: ਕਮਲ ਖੰਗੂੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਦੇਖ ਕੇ ਫੈਨਜ਼ ਉਸ ਦੀ ਸਾਦਗੀ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
Kamal Khangura Video; ਪੰਜਾਬੀ ਮਾਡਲ ਕਮਲ ਖੰਗੂੜਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ 90 ਦੇ ਦਹਾਕਿਆਂ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਦੇਖਦੇ ਹੀ ਦੇਖਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਟੌਪ ਮਾਡਲ ਬਣ ਗਈ। ਕਮਲ ਖੰਗੂੜਾ ਹਾਲੇ ਵੀ ਪੰਜਾਬੀ ਇੰਡਸਟਰੀ 'ਚ ਪੂਰੀ ਤਰ੍ਹਾਂ ਐਕਟਿਵ ਹੈ।
ਇਹ ਵੀ ਪੜ੍ਹੋ: ਮਨਕੀਰਤ ਔਲਖ ਫਿਰ ਹੋਇਆ ਆਸ਼ਿਕ ਮਿਜ਼ਾਜ? ਹੁਣ ਇਸ ਲੜਕੀ ਨਾਲ ਜਿੰਮ 'ਚ ਵਰਕਆਊਟ ਕਰਦਾ ਆਇਆ ਨਜ਼ਰ
ਇਸ ਦੇ ਨਾਲ ਨਾਲ ਮਾਡਲ ਤੇ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਕਮਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨੂੰ ਦੇਖ ਕੇ ਫੈਨਜ਼ ਉਸ ਦੀ ਸਾਦਗੀ ਦੀ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਨਵੇਂ ਵੀਡੀਓ 'ਚ ਕਮਲ ਖੰਗੂੜਾ ਕਿਚਨ ਚ ਰੋਟੀਆਂ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ। ਉਸ ਦਾ ਇਹ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਮਲ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਿਆ, 'ਮੈਨੂੰ ਹੱਥੀਂ ਕੰਮ ਕਰਨੇ ਵਿਚ ਪੋਰਾ ਸੰਗ ਨਹੀਂ
ਮੈਂ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਹਾਂ'। ਦੇਖੋ ਇਹ ਵੀਡੀਓ:
View this post on Instagram
ਦੱਸ ਦਈਏ ਕਿ ਇਹ ਕੈਪਸ਼ਨ ਕਮਲ ਨੇ ਨਿਮਰਤ ਦੀ ਨਵੀਂ ਐਲਬਮ ਦੇ ਗਾਣੇ 'ਚੋਂ ਲਈ ਹੈ। ਉਸ ਦੀ ਕੈਪਸ਼ਨ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਕਮਲ ਇਸ ਵੀਡੀਓ 'ਚ ਸਿੰਪਲ ਸੂਟ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਪੋਨੀ ਟੇਲ ਨਾਲ ਪੂਰਾ ਕੀਤਾ ਹੈ।
ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ 90 ਦੇ ਦਹਾਕਿਆਂ ਦੀ ਸਭ ਤੋਂ ਪ੍ਰਸਿੱਧ ਮਾਡਲ ਸੀ। ਉਸ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਗਾਣਿਆਂ 'ਚ ਕੰਮ ਕੀਤਾ। ਉਹ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ ;ਚ ਕਾਫੀ ਐਕਟਿਵ ਹੈ ਅਤੇ ਨਵੇਂ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ।