Salooq Song: `ਮੋਹ` ਫ਼ਿਲਮ ਦਾ ਇੱਕ ਹੋਰ ਗੀਤ `ਸਲੂਕ` ਹੋਇਆ ਰਿਲੀਜ਼, ਦਿਲ ਨੂੰ ਛੂਹਣ ਵਾਲੇ ਹਨ ਗੀਤ ਦੇ ਸ਼ਾਨਦਾਰ ਬੋਲ
Salooq Song Out Now: ਫ਼ਿਲਮ ਦਾ ਇੱਕ ਹੋਰ ਟਰੈਕ `ਸਲੂਕ` ਰਿਲੀਜ਼ ਹੋਇਆ ਹੈ। ਗੀਤ ਨੂੰ ਸਿੰਗਰ ਤੇ ਸੰਗੀਤਕਾਰ ਬੀ ਪਰਾਕ ਨੇ ਆਪਣੀ ਅਵਾਜ਼ ਦਿਤੀ ਹੈ। ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਗੀਤ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਤੇ ਫ਼ਿਲਮਾਇਆ ਗਿਆ ਹੈ
Salooq B Parak: ਪੰਜਾਬੀ ਫ਼ਿਲਮ `ਮੋਹ` 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ `ਚ ਮਹਿਜ਼ ਕੁੱਝ ਦਿਨ ਹੀ ਬਚੇ ਹਨ। ਫ਼ਿਲਮ ਦਾ ਟਰੇਲਰ ਕੁੱਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਜਿਸ ਵਿੱਚ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਨੇ ਆਪਣੀ ਐਕਟਿੰਗ ਨਾਲ ਦਰਸ਼ਕਾਂ ਨੂੰ ਮੋਹ ਲਿਆ ਸੀ। ਇਸ ਦੇ ਨਾਲ ਕੁੱਝ ਦਿਨ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਗੀਤ `ਸਭ ਕੁਛ` ਨੂੰ ਵੀ ਦਰਸ਼ਕਾਂ ਤੇ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ।
ਅੱਜ ਯਾਨਿ 29 ਅਗਸਤ ਨੂੰ ਫ਼ਿਲਮ ਦਾ ਇੱਕ ਹੋਰ ਟਰੈਕ `ਸਲੂਕ` ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਿੰਗਰ ਤੇ ਸੰਗੀਤਕਾਰ ਬੀ ਪਰਾਕ ਨੇ ਆਪਣੀ ਅਵਾਜ਼ ਦਿਤੀ ਹੈ। ਗੀਤ ਦੇ ਬੋਲ ਜਾਨੀ ਨੇ ਲਿਖੇ ਹਨ। ਇਹ ਗੀਤ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰੱਖੀਆ ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਨੂੰ ਟਿਪਸ ਇੰਡਸਟਰੀਜ਼ ਪ੍ਰਾਇਵੇਟ ਲਿਮਟਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਦੇ ਬੋਲ ਜਿੰਨੇ ਦਿਲ ਨੂੰ ਛੂਹਣ ਵਾਲੇ ਹਨ, ਉਨੀਂ ਹੀ ਪਿਆਰੀ ਅਵਾਜ਼ ਬੀ ਪਰਾਕ ਦੀ ਲੱਗ ਰਹੀ ਹੈ। ਇਸ ਗੀਤ ਦੀ ਇੱਕ ਲਾਈਨ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਹੈ `ਇਕ ਹਮ ਹੈਂ ਜੋ ਤੁਝ ਕੋ ਖੁਦਾ ਮਾਨਤੇ ਹੈਂ, ਇਕ ਤੂ ਹੈ ਜੋ ਹਮ ਕੋ ਬੰਦਾ ਬੀ ਨਾ ਸਮਝੇ।" ਗੀਤ ਦੀ ਇਹ ਲਾਈਨ ਦਿਲ ਕੱਢ ਕੇ ਲੈ ਜਾਂਦੀ ਹੈ।
ਕਾਬਿਲੇਗ਼ੌਰ ਹੈ ਕਿ ਮੋਹ ਫ਼ਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 16 ਸਤੰਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟਰੇਲਰ ਪਹਿਲਾਂ ਹੀ ਦਿਲ ਜਿੱਤ ਚੁੱਕਿਆ ਹੈ। ਹੁਣ ਫ਼ਿਲਮ ਦੀ ਕਹਾਣੀ ਲੋਕਾਂ ਨੂੰ ਕਿਵੇਂ ਲੱਗਦੀ ਹੈ ਇਸ ਦਾ ਫ਼ੈਸਲਾ ਤਾਂ 16 ਸਤੰਬਰ ਨੂੰ ਹੀ ਹੋਵੇਗਾ। ਦੱਸ ਦਈਏ ਕਿ ਇਸ ਫ਼ਿਲਮ `ਚ ਸਰਗੁਣ ਮਹਿਤਾ ਦੇ ਨਾਲ ਨਾਲ ਗੀਤਾਜ਼ ਬਿੰਦਰੱਖੀਆ ਵੀ ਮੁੱਖ ਕਿਰਦਾਰ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਗੀਤ ਦਿਲ ਨੂੰ ਛੂਹ ਰਹੇ ਹਨ। ਇਸ ਦੇ ਨਾਲ ਨਾਲ ਫ਼ਿਲਮ ਦੇ ਡਾਇਲੌਗ ਵੀ ਜ਼ਬਰਦਸਤ ਹਨ। ਟਰੇਲਰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ਫ਼ਿਲਮ `ਚ ਮਨੋਰੰਜਨ ਦਾ ਫੁੱਲ ਡੋਜ਼ ਹੈ।