Ammy Virk: ਐਮੀ ਵਿਰਕ ਆਪਣੇ ਬੌਡੀਗਾਰਡਾਂ ਤੋਂ ਹੋਏ ਪਰੇਸ਼ਾਨ! ਲੱਭ ਰਹੇ ਹਨ ਨਵੇਂ ਬੌਡੀਗਾਰਡ, ਕਿਹਾ- ਮੇਰੇ ਵਾਲੇ ਨਾਲਾਇਕ ਨੇ
Punjabi SInger Ammy Virk: ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਾਂ ਦੀ ਲੋੜ ਹੈ

Ammy Virk Social Media Post: ਸਿਨੇਮਾ ਤੇ ਫ਼ਿਲਮਾਂ ਦੀ ਦੁਨੀਆ ਨੂੰ ਗਲੈਮਰ ਦੀ ਦੁਨੀਆ ਵੀ ਕਿਹਾ ਜਾਂਦਾ ਹੈ। ਫ਼ਿਲਮ ਕਲਾਕਾਰਾਂ ਦੇ ਲੱਖਾਂ ਚਾਹੁਣ ਵਾਲੇ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਸਕਿਉਰਟੀ ਦੀ ਵੀ ਲੋੜ ਪੈਂਦੀ ਹੈ। ਇਸੇ ਕਰਕੇ ਉਨ੍ਹਾਂ ਦੇ ਨਾਲ ਹਮੇਸ਼ਾ ਬੌਡੀਗਾਰਡ ਰਹਿੰਦੇ ਹਨ। ਪੰਜਾਬੀ ਇੰਡਸਟਰੀ `ਚ ਜਿਸ ਤਰ੍ਹਾਂ ਅੱਜ ਕੱਲ ਪੰਜਾਬੀ ਕਲਾਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਉਸ ਤੋਂ ਬਾਅਦ ਕਲਾਕਾਰ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਤ ਰਹਿੰਦੇ ਹਨ।
ਐਮੀ ਵਿਰਕ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਨਵੇਂ ਬੌਡੀਗਾਰਡਾਂ ਦੀ ਲੋੜ ਹੈ। ਉਹ ਇਸ ਪੋਸਟ ਦੇ ਲਈ ਅਜਿਹੇ ਲੋਕਾਂ ਨੂੰ ਪਹਿਲ ਦੇਣਗੇ, ਜੋ ਖਾਣ ਪੀਣ ਜ਼ਰਾ ਘੱਟ ਸ਼ੌਕੀਨ ਹੋਣ। ਇਹ ਅਸੀਂ ਨਹੀਂ ਕਹਿ ਰਹੇ, ਖੁਦ ਐਮੀ ਵਿਰਕ ਕਹਿ ਰਹੇ ਹਨ। ਉਨ੍ਹਾਂ ਨੇ ਖੁਦ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ।
View this post on Instagram
ਖੈਰ ਦੇਖਣ `ਚ ਲੱਗਦਾ ਹੈ ਕਿ ਇਸ ਪੋਸਟ ਵਿੱਚ ਕੋਈ ਸੱਚਾਈ ਨਹੀਂ। ਬੱਸ ਐਮੀ ਆਪਣੇ ਬੌਡੀਗਾਰਡਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਿੰਗਰ ਦੇ ਬੌਡੀਗਾਰਡ ਮਸਤੀ ਕਰਨ ਵਿੱਚ ਬਿਜ਼ੀ ਹਨ। ਉਹ ਦਿੱਲੀ ਵਿੱਚ ਹਨ ਅਤੇ ਚਾਂਦਨੀ ਚੌਕ ਦੇ ਛੋਲੇ ਭਟੂਰੇ ਖਾ ਰਹੇ ਹਨ। ਉਹ ਆਪਣੀ ਵੀਡੀਓਜ਼ ਬਣਾ ਕੇ ਐਮੀ ਨੂੰ ਸੈਂਡ ਕਰਦੇ ਹਨ ਅਤੇ ਐਮੀ ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ 2 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਬੌਡੀਗਾਰਡ ਛੋਲੇ ਭਟੂਰੇ ਖਾਂਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਉਹ ਐਮੀ ਵਿਰਕ ਨੂੰ ਵੀ ਚਿੜਾਉਂਦੇ ਹੋਏ ਨਜ਼ਰ ਆ ਰਹੇ ਹਨ। ਐਮੀ ਵਿਰਕ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, "ਤੁਸੀਂ ਦੋਵੇਂ ਵਾਪਸ ਆਓ, ਫ਼ਿਰ ਦੇਖਦਾ ਮੈਂ।" ਦੇਖੋ ਵੀਡੀਓ:
View this post on Instagram
ਇਸ ਤੋਂ ਬਾਅਦ ਐਮੀ ਵਿਰਕ ਨੇ ਆਪਣੇ ਬੌਡੀਗਾਰਡਾਂ ਦਾ ਇੱਕ ਹੋਰ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਹ ਗੋਲਗੱਪੇ ਖਾ ਰਹੇ ਹਨ। ਵੀਡੀਓ `ਚ ਉਨ੍ਹਾਂ ਦੇ ਬੌਡੀਗਾਰਡ ਐਮੀ ਨੂੰ ਚਿੜਾ ਰਹੇ ਹੋ। ਉਹ ਚਾਂਦਨੀ ਚੌਕ ਦੀ ਸਾਕੇਤ ਨਾਂ ਦੀ ਜਗ੍ਹਾ ਤੇ ਹਨ। ਐਮੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਚਾਂਦਨੀ ਚੌਕ ਮੇਂ ਕੁਲਚੇ ਖਾਓ, ਯਾ ਸਾਕੇਤ ਮੇਂ ਗੱਪੇ, ਓਏ ਖੋਤੇ ਦੇ ਪੁੱਤਰੋਂ, ਮੇਰੇ ਪਾਸ ਆ ਕੇ ਤੁਮਹੇ ਮੁੱਕੇ ਹੀ ਖਾਨੇ ਹੈਂ।"
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਫ਼ਿਲਮ `ਛੱਲੇ ਮੁੱਦੀਆਂ` ਹਾਲ ਹੀ ;ਚ ਓਟੀਟੀ ਤੇ ਰਿਲੀਜ਼ ਹੋਈ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦਾ ਗਾਣਾ `ਬਲਾਕਬਸਟਰ` ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਤੇ ਫ਼ਿਲਮਾਇਆ ਗਿਆ ਹੈ। ਇਸ ਤੋਂ ਇਲਾਵਾ ਐਮੀ ਆਪਣੀ ਆਉਣ ਵਾਲੀ ਫ਼ਿਲਮ `ਓਏ ਮੱਖਣਾ` ਨੂੰ ਲੈਕੇ ਵੀ ਚਰਚਾ `ਚ ਹਨ।






















