Diljit Dosanjh: ਦਿਲਜੀਤ ਦੋਸਾਂਝ `ਬਾਬੇ ਭੰਗੜਾ ਪਾਉਂਦੇ ਨੇ` ਦੇ ਸੈੱਟ ਤੇ ਇੰਜ ਕਰਦੇ ਸੀ ਮਸਤੀ, ਸ਼ੇਅਰ ਕੀਤਾ ਵੀਡੀਓ
Diljit Dosanjh Video: ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਦੇ ਸੈੱਟ ਤੇ ਹਨ। ਇੱਕ ਸੀਨ ਦੌਰਾਨ ਦਿਲਜੀਤ ਜ਼ਮੀਨ ਤੇ ਲਿਟੇ ਹੋਏ ਹਨ ਅਤੇ ਖੂਬ ਹੱਸ ਰਹੇ ਹਨ
Diljit Dosanjh Share BTS Video Of Babe Bhangra Paunde Ne: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ `ਚ ਬਣੇ ਹੋਏ ਹਨ। ਉਹ ਆਪਣੀ ਆਉਣ ਵਾਲੀ ਫ਼ਿਲਮ `ਬਾਬੇ ਭੰਗੜਾ ਪਾੳੇੁਂਦੇ ਨੇ` ਕਰਕੇ ਚਰਚਾ `ਚ ਬਣੇ ਹੋਏ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦੀ ਫ਼ਿਲਮ `ਜੋਗੀ` ਪੂਰੀ ਦੁਨੀਆ ਚ ਧਮਾਲਾਂ ਪਾ ਰਹੀ ਹੈ, ਜਿਸ ਨੂੰ ਲੈਕੇ ਦਿਲਜੀਤ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਦੇ ਸੈੱਟ ਤੇ ਹਨ। ਇੱਕ ਸੀਨ ਦੌਰਾਨ ਦਿਲਜੀਤ ਜ਼ਮੀਨ ਤੇ ਲਿਟੇ ਹੋਏ ਹਨ ਅਤੇ ਖੂਬ ਹੱਸ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਫ਼ਿਲਮ ਦੀ ਪੂਰੀ ਟੀਮ ਵੀ ਖਿੜਖਿੜਾ ਕੇ ਹੱਸ ਰਹੀ ਹੈ। ਵੀਡੀਓ ਸ਼ੇਅਰ ਕਰ ਦਿਲਜੀਤ ਨੇ ਕੈਪਸ਼ਨ ਲਿਖੀ, "ਬੀਹਾਇੰਡ ਦ ਸੀਨਜ਼, ਜੇ ਤੁਸੀਂ ਮੇਰੇ ਵਾਂਗੂ ਹੱਸਣਾ ਚਾਹੁੰਦੇ ਹੋ ਤਾਂ ਫ਼ਿਰ ਮਿਲਦੇ ਹਾਂ ਬੁੱਧਵਾਰ ਨੂੰ ਥੀਏਟਰਾਂ `ਚ, ਬਾਬੇ ਭੰਗੜਾ ਪਾਉਂਦੇ ਨੇ। ਮੈਂ ਕਿਸ ਗੱਲ ਤੇ ਹੱਸ ਰਿਹਾ ਸੀ ਇਹ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਦੱਸਾਂਗਾ।"
View this post on Instagram
ਇਸ ਦੌਰਾਨ ਵੀਡੀਓ `ਚ ਸਰਗੁਣ ਮਹਿਤ ਵੀ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਦਰਸ਼ਕ ਵੱਡੇ ਪਰਦੇ ਤੇ ਦਿਲਜੀਤ ਤੇ ਸਰਗੁਣ ਦੀ ਜੋੜੀ ਨੂੰ ਦੇਖਣ ਲਈ ਬੇਤਾਬ ਹਨ। ਇਹ ਦਿਲਜੀਤ ਤੇ ਸਰਗੁਣ ਦੀ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਦੋਵੇਂ ਸਟਾਰ ਇਕੱਠੇ ਐਕਟਿੰਗ ਕਰਦੇ ਨਜ਼ਰ ਆਉਣਗੇ।
ਕਾਬਿਲੇਗ਼ੌਰ ਹੈ ਕਿ `ਬਾਬੇ ਭੰਗੜਾ ਪਾਉਂਦੇ ਨੇ` ਦੁਸ਼ਹਿਰੇ ਦੇ ਮੌਕੇ 5 ਅਕਤੂਬਰ ਦਿਨ ਬੁੱਧਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤਿਓਹਾਰਾਂ ਦੇ ਸੀਜ਼ਨ ਕਰਕੇ ਫ਼ਿਲਮ ਨੂੰ ਸ਼ੁੱਕਰਵਾਰ ਦੀ ਥਾਂ ਬੁੱਧਵਾਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦਾ ਟਰੇਲਰ ਹਾਲ ਹੀ `ਚ ਰਿਲੀਜ਼ ਹੋਇਆ ਸੀ। ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ `ਚ ਫ਼ਿਲਮ ਲਈ ਹੋਰ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।