![ABP Premium](https://cdn.abplive.com/imagebank/Premium-ad-Icon.png)
ਹਾਲੀਵੁੱਡ ਗਾਇਕਾ ਸੀਆ ਨਾਲ ਕੋਲੈਬ ਕਰਨਗੇ ਦਿਲਜੀਤ ਦੋਸਾਂਝ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ
Diljit Dosanjh With Sia: ਦਿਲਜੀਤ ਇੱਕ ਹੋਰ ਵਿਸ਼ਵ ਪ੍ਰਸਿੱਧ ਹਾਲੀਵੁੱਡ ਕਲਾਕਾਰ ਨਾਲ ਕੋਲੈਬ ਕਰਨ ਜਾ ਰਹੇ ਹਨ। ਉਹ ਕਲਾਕਾਰ ਹੋਰ ਕੋਈ ਨਹੀਂ, ਸੀਆ ਹੈ। ਜੀ ਹਾਂ, ਤੁਸੀਂ ਸੀਆ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ।
![ਹਾਲੀਵੁੱਡ ਗਾਇਕਾ ਸੀਆ ਨਾਲ ਕੋਲੈਬ ਕਰਨਗੇ ਦਿਲਜੀਤ ਦੋਸਾਂਝ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ punjabi singer actor diljit dosanjh to collab with american singer sia shares photos on social media ਹਾਲੀਵੁੱਡ ਗਾਇਕਾ ਸੀਆ ਨਾਲ ਕੋਲੈਬ ਕਰਨਗੇ ਦਿਲਜੀਤ ਦੋਸਾਂਝ, ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ](https://feeds.abplive.com/onecms/images/uploaded-images/2023/07/26/a8e1820b36446867197dea65789f4bb01690371464238469_original.png?impolicy=abp_cdn&imwidth=1200&height=675)
Diljit Dosanjh To Collab With Australian Singer Sia: ਦਿਲਜੀਤ ਦੋਸਾਂਝ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦਿਲਜੀਤ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਹੀ ਨਹੀਂ, ਬਲਕਿ ਬਾਲੀਵੁੱਡ 'ਚ ਵੀ ਵੱਡਾ ਨਾਮ ਕਮਾਇਆ ਹੈ। ਹੁਣ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਗਲੋਬਲ ਸਟਾਰ ਬਣ ਗਏ ਹਨ। ਇੱਥੋਂ ਤੱਕ ਕਿ ਹਾਲੀਵੁੱਡ ਕਲਾਕਾਰ ਵੀ ਦਿਲਜੀਤ ਦੇ ਮੁਰੀਦ ਹੋ ਗਏ ਹਨ।
ਹਾਲ ਹੀ 'ਚ ਦਿਲਜੀਤ ਨੇ ਐਲਾਨ ਕੀਤਾ ਸੀ ਕਿ ਉਹ ਆਪਣੀ ਆਉਣ ਵਾਲੀ ਐਲਬਮ 'ਗੋਸਟ' ਲਈ ਅਮਰੀਕਨ ਰੈਪਰ ਏ ਬੂਗੀ ਵਿਦ ਏ ਹੂਡੀ ਨਾਲ ਕੋਲੈਬ ਕਰਨਗੇ। ਹੁਣ ਦਿਲਜੀਤ ਇੱਕ ਹੋਰ ਵਿਸ਼ਵ ਪ੍ਰਸਿੱਧ ਹਾਲੀਵੁੱਡ ਕਲਾਕਾਰ ਨਾਲ ਕੋਲੈਬ ਕਰਨ ਜਾ ਰਹੇ ਹਨ। ਉਹ ਕਲਾਕਾਰ ਹੋਰ ਕੋਈ ਨਹੀਂ, ਸੀਆ ਹੈ। ਜੀ ਹਾਂ, ਤੁਸੀਂ ਸੀਆ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ। ਨਾਮ ਨਹੀਂ ਸੁਣਿਆ ਤਾਂ ਉਸ ਦਾ ਗਾਣਾ ਤਾਂ ਸੁਣਿਆ ਹੀ ਹੋਵੇਗਾ। ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰਦਾ ਰਹਿੰਦਾ ਹੈ। ਇਹ ਗਾਣਾ ਹੈ 'ਅਨਸਟੌਪੇਬਲ'। ਅਨਸਟੌਪੇਬਲ ਗਾਣੇ ਨੂੰ ਤੁਸੀਂ ਸੋਸ਼ਲ ਮਡਿੀਆ 'ਤੇ ਰੀਲਾਂ ਦੇਖਦੇ ਹੋਏ ਅਕਸਰ ਹੀ ਸੁਣਿਆ ਹੋਵੇਗਾ। ਇਹ ਉਹੀ ਗਾਇਕਾ ਸੀਆ ਹੈ।
View this post on Instagram
ਦਿਲਜੀਤ ਦੀ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੀਆ ਨਾਲ ਕਿਸੇ ਗੀਤ ਲਈ ਕੋਲੈਬ ਕਰ ਰਹੇ ਹਨ। ਇਹੀ ਨਹੀਂ ਉਨ੍ਹਾਂ ਨੂੰ ਕੁੱਝ ਰਿਕਾਰਡ ਕਰਦੇ ਵੀ ਦੇਖਿਆ ਜਾ ਸਕਦਾ ਹੈ। ਦਿਲਜੀਤ ਦੋਸਾਂਝ ਨੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਇਹ ਤਸਵੀਰਾਂ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਅਪ੍ਰੈਲ ਮਹੀਨੇ ਵਿੱਚ ਕੈਲੀਫੋਰਨੀਆ ਦੇ ਕੌਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਉਹ ਪੂਰੀ ਦੁਨੀਆ ਖਾਸ ਕਰਕੇ ਅਮਰੀਕਾ 'ਚ ਛਾਏ ਹੋਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)