Diljit Dosanjh: ਕੋਚੈਲਾ 'ਚ ਦਿਲਜੀਤ ਦੋਸਾਂਝ ਦੀ ਇੰਗਲਿਸ਼ ਨੇ ਕੱਢੇ ਵੱਟ, ਬੋਲੇ- 'ਜੇ ਮੇਰੀ ਇੰਗਲਿਸ਼ ਚੰਗੀ ਹੁੰਦੀ, ਤਾਂ ਮੈਂ ਕਿਤੇ ਦੀ ਕਿਤੇ ਹੁੰਦਾ'
Diljit Dosanjh Coachella: ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੰਗਲਿਸ਼ 'ਚ ਬੋਲਦੇ ਨਜ਼ਰ ਆ ਰਹੇ ਹਨ। ਜਿਸ ਨੇ ਦਿਲਜੀਤ ਦਾ ਇਹ ਵੀਡੀਓ ਦੇਖਿਆ, ਉਹ ਖੁਦ ਨੂੰ ਹੱਸਣ ਤੋਂ ਰੋਕ ਨਹੀਂ ਪਾਇਆ।
Diljit Dosanjh Speaking English: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ ;ਚ ਛਾਏ ਹੋਏ ਹਨ। ਦਿਲਜੀਤ ਨੇ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਦੋ ਵਾਰ ਪਰਫਾਰਮ ਕੀਤਾ ਸੀ। ਉਨ੍ਹਾਂ ਨੇ ਆਪਣੀ ਦੋਵੇਂ ਹੀ ਪਰਫਾਰਮੈਂਸ 'ਚ ਮਹਿਫਲ ਲੁੱਟ ਲਈ। ਇਸ ਦੌਰਾਨ ਦਿਲਜੀਤ ਦੇ ਕਈ ਵੀਡੀਓ ਕੋਚੈਲਾ ਤੋਂ ਵਾਇਰਲ ਹੋ ਰਹੇ ਹਨ।
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇੰਗਲਿਸ਼ 'ਚ ਬੋਲਦੇ ਨਜ਼ਰ ਆ ਰਹੇ ਹਨ। ਜਿਸ ਨੇ ਦਿਲਜੀਤ ਦਾ ਇਹ ਵੀਡੀਓ ਦੇਖਿਆ, ਉਹ ਖੁਦ ਨੂੰ ਹੱਸਣ ਤੋਂ ਰੋਕ ਨਹੀਂ ਪਾਇਆ। ਇਸ ਵੀਡੀਓ ਨੂੰ ਦੇਖ ਤੁਸੀਂ ਵੀ ਕਹੋਗੇ ਕਿ ਦਿਲਜੀਤ ਵਰਗਾ ਕੋਈ ਹੈ ਹੀ ਨਹੀਂ। ਉਹ ਖੁਦ ਹੀ ਆਪਣੀ ਖਰਾਬ ਅੰਗਰੇਜ਼ੀ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ 'ਚ ਦਿਲਜੀਤ ਕਹਿ ਰਹੇ ਹਨ, 'ਮੇਰੀ ਇੰਗਲਿਸ਼ ਪ੍ਰੋਬਲਮ ਮੇਰੀ ਬੈਕ ਪ੍ਰੋਬਲਮ ਹੈ। ਜੇ ਮੈਨੂੰ ਇੰਗਲਿਸ਼ ਆਉਂਦੀ ਹੁੰਦੀ ਤਾਂ ਮੈਂ ਹੁਣ ਤੱਕ ਕਿਤੇ ਦੀ ਕਿਤੇ ਹੁੰਦਾ।' ਦੱਸ ਦਈਏ ਕਿ ਇਸ ਵੀਡੀਓ ਨੂੰ ਐਂਟਰਟੇਨਮੈਂਟ ਵੈਬਸਾਈਟ ਕਿੱਦਾਂ ਡੌਟ ਕੌਮ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ 22 ਅਪ੍ਰੈਲ ਨੂੰ (ਭਾਰਤੀ ਸਮੇਂ ਮੁਤਾਬਕ 23 ਅਪ੍ਰੈਲ) ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮੈਂਸ ਦਿੱਤੀ ਸੀ। ਇਸ ਦੌਰਾਨ ਉਹ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆਏ ਤਾਂ ਲੋਕ ਉਨ੍ਹਾਂ ਦੀ ਲੁੱਕ ਦੇ ਕਾਇਲ ਹੋ ਗਏੇ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ: ਬਿੱਗ ਬੌਸ ਫੇਮ ਪ੍ਰਿਯੰਕਾ ਚਾਹਰ ਵਿਵਾਦਾਂ 'ਚ, ਅਦਾਕਾਰਾ 'ਤੇ ਲੱਗਿਆ ਚੋਰੀ ਦਾ ਇਲਜ਼ਾਮ, ਦਰਜ ਹੋਵੇਗੀ FIR