(Source: ECI/ABP News)
Gippy Grewal: ਗਿੱਪੀ ਗਰੇਵਾਲ ਨੇ ਵਰਲਡ ਟੂਰ ਦਾ ਕੀਤਾ ਐਲਾਨ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ
Gippy Grewal World Tour: ਹੋਰਨਾਂ ਕਲਾਕਾਰਾਂ ਨੇ ਜਿੱਥੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੋਂ ਆਪਣੇ ਟੂਰ ਦੀ ਸ਼ੁਰੂਆਤ ਸੀ। ਇਸ ਤੋਂ ਉਲਟ ਗਿੱਪੀ ਗਰੇਵਾਲ ਗੁਆਂਢੀ ਮੁਲਕ ਪਾਕਿਸਤਾਨ ਤੋਂ ਵਰਲਡ ਟੂਰ ਦੀ ਸ਼ੁਰੂਆਤ ਕਰ ਰਹੇ ਹਨ।
![Gippy Grewal: ਗਿੱਪੀ ਗਰੇਵਾਲ ਨੇ ਵਰਲਡ ਟੂਰ ਦਾ ਕੀਤਾ ਐਲਾਨ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ punjabi singer actor gippy grewal announces world tour starting from pakistan details inside Gippy Grewal: ਗਿੱਪੀ ਗਰੇਵਾਲ ਨੇ ਵਰਲਡ ਟੂਰ ਦਾ ਕੀਤਾ ਐਲਾਨ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ](https://feeds.abplive.com/onecms/images/uploaded-images/2022/12/09/19f02fbe831e7422dc885c1e74a161e81670580177394469_original.jpg?impolicy=abp_cdn&imwidth=1200&height=675)
Gippy Grewal Announces World Tour: ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਗਾਇਕਾਂ ਨੇ ਸਾਲ 2022 ‘ਚ ਵਰਲਡ ਟੂਰ ਦਾ ਐਲਾਨ ਕੀਤਾ। ਇਨ੍ਹਾਂ ਵਿੱਚੋਂ ਦਿਲਜੀਤ ਦੋਸਾਂਝ, ਹਰਭਜਨ ਮਾਨ, ਰਣਜੀਤ ਬਾਵਾ ਤੇ ਹੋਰ ਕਈ ਸਿੰਗਰਾਂ ਦੇ ਨਾਂ ਸ਼ਾਮਲ ਹਨ। ਹੁਣ ਇਸੇ ਕਤਾਰ ‘ਚ ਗਿੱਪੀ ਗਰੇਵਾਲ ਦਾ ਨਾਂ ਵੀ ਜੁੜ ਗਿਆ ਹੈ। ਜੀ ਹਾਂ, ਗਿੱਪੀ ਗਰੇਵਾਲ ਦੇ ਦੁਨੀਆ ਭਰ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਕਿਉਂਕਿ ਗਾਇਕ ਨੇ ਆਪਣੇ ਵਰਲਡ ਟੂਰ ਦਾ ਐਲਾਨ ਕਰ ਦਿੱੱਤਾ ਹੈ।
ਹੋਰਨਾਂ ਕਲਾਕਾਰਾਂ ਨੇ ਜਿੱਥੇ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਤੋਂ ਆਪਣੇ ਟੂਰ ਦੀ ਸ਼ੁਰੂਆਤ ਸੀ। ਇਸ ਤੋਂ ਉਲਟ ਗਿੱਪੀ ਗਰੇਵਾਲ ਗੁਆਂਢੀ ਮੁਲਕ ਪਾਕਿਸਤਾਨ ਤੋਂ ਵਰਲਡ ਟੂਰ ਦੀ ਸ਼ੁਰੂਆਤ ਕਰ ਰਹੇ ਹਨ। ਇਸ ਤੋਂ ਬਾਅਦ ਗਿੱਪੀ ਦੇ ਪਾਕਿਸਤਾਨ ‘ਚ ਵੱਸਦੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਗਿੱਪੀ ਗਰੇਵਾਲ ਨੇ ਬੜੇ ਹੀ ਵੱਖਰੇ ਅੰਦਾਜ਼ ਵਿੱਚ ਆਪਣੇ ਟੂਰ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਪਾਕਿਸਤਾਨੀ ਕਲਾਕਾਰ ਨਾਸਿਰ ਚਨਿਓਟੀ ਗਿੱਪੀ ਗਰੇਵਾਲ ਦੇ ਵਰਲਡ ਟੂਰ ਬਾਰੇ ਜਾਣਕਾਰੀ ਦੇ ਰਹੇ ਹਨ। ਵੀਡੀਓ ਚ ਨਾਸਿਰ ਕਹਿੰਦੇ ਹਨ ਕਿ ਉਹ ਇਸ ਕਰਕੇ ਗਿੱਪੀ ਦਾ ਵਰਲਡ ਟੂਰ ਐਲਾਨ ਕਰ ਰਹੇ ਹਨ, ਕਿਉਂਕਿ ਗਿੱਪੀ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਫੈਨਜ਼ ਦਾ ਮਨੋਰੰਜਨ ਕਰਨ ਜਾ ਰਹੇ ਹਨ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਪਾਕਿਸਤਾਨ ‘ਚ ਪੰਜਾਬੀ ਫਿਲਮਾਂ ਤੇ ਗੀਤਾਂ ਦੀ ਜ਼ਬਰਦਸਤ ਦੀਵਾਨਗੀ ਹੈ। ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਪਾਕਿਸਤਾਨ ‘ਚ ਬੇਹੱਦ ਪਸੰਦ ਕੀਤਾ ਜਾਂਦਾ ਹੈ। ਗੱਲ ਗਿੱਪੀ ਗਰੇਵਾਲ ਦੀ ਕਰੀਏ ਤਾਂ ਉਨ੍ਹਾਂ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪਾਕਿਸਤਾਨੀ ਫੈਨਜ਼ ਕਮੈਂਟ ਕਰ ਖੂਬ ਪਿਆਰ ਲੁਟਾ ਰਹੇ ਹਨ। ਉਨ੍ਹਾਂ ਦੇ ਪਾਕਿ ਫੈਨ ਗਿੱਪੀ ਦੇ ਸ਼ੋਅ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਗਿੱਪੀ ਦੇ ਵਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ ‘ਚ ਗਾਣਾ ‘ਇੱਕ ਕੁੜੀ’ ਰਿਲੀਜ਼ ਹੋਇਆ ਹੈ। ਇਹ ਗਾਣਾ ਸਰੋਤਿਆਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਦੇ ਨਾਲ ਨਾਲ ਗਿੱਪੀ ਇੰਨੀਂ ਆਪਣੀ ਆਉਣ ਵਾਲੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸ਼ੂਟਿੰਗ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)