Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਨਾਂ ਬਦਲ ਕੇ ਰੱਖਿਆ 'ਮਿੱਤਰਾਂ ਦਾ ਨਾਂ ਚੱਲਦਾ', ਜਾਣੋ ਰਿਲੀਜ਼ ਡੇਟ
Gippy Grewal Movies: ਗਿੱਪੀ ਗਰੇਵਾਲ ਦੀ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਨਾਂ ਬਦਲ ਕੇ 'ਮਿੱਤਰਾਂ ਦਾ ਨਾਂ ਚੱਲਦਾ' ਰੱਖਿਆ ਗਿਆ ਹੈ। ਗਿੱਪੀ ਜਾਂ ਉਨ੍ਹਾਂ ਦੀ ਫਿਲਮ ਟੀਮ ਵੱਲੋਂ ਇਸ ਦਾ ਕੋਈ ਵੀ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ
Gippy Grewal New Movie: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਿੱਪੀ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਐਕਟਰ ਵਜੋਂ ਗੱਲ ਕਰੀਏ ਤਾਂ ਇਹ ਸਾਲ ਗਿੱਪੀ ਦੇ ਕਰੀਅਰ ਦਾ ਸਭ ਤੋਂ ਖਾਸ ਸਾਲ ਮੰਨਿਆ ਜਾ ਸਕਦਾ ਹੈ। ਕਿਉਂਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ ਇਕੱਠੀਆਂ 3-4 ਫਿਲਮਾਂ ਰਿਲੀਜ਼ ਹੋ ਰਹੀਆਂ ਹਨ।
ਫਿਲਹਾਲ ਗਿੱਪੀ ਗਰੇਵਾਲ ਦੀ ਇੱਕ ਫਿਲਮ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਗਿੱਪੀ ਗਰੇਵਾਲ ਦੀ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਨਾਂ ਬਦਲ ਕੇ 'ਮਿੱਤਰਾਂ ਦਾ ਨਾਂ ਚੱਲਦਾ' ਰੱਖਿਆ ਗਿਆ ਹੈ। ਫਿਲਹਾਲ ਗਿੱਪੀ ਗਰੇਵਾਲ ਜਾਂ ਉਨ੍ਹਾਂ ਦੀ ਫਿਲਮ ਦੀ ਟੀਮ ਵੱਲੋਂ ਇਸ ਦਾ ਕੋਈ ਵੀ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਨੇ ਖਰੀਦੀ ਨਵੀਂ ਮਰਸਡੀਜ਼ ਬੈਂਜ਼ ਕਾਰ, ਕਰੋੜਾਂ 'ਚ ਹੈ ਇਸ ਦੀ ਕੀਮਤ
ਦੱਸ ਦਈਏ ਕਿ ਪਿਛਲੇ ਸਾਲ ਗਿੱਪੀ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਨਾਲ ਹੀ ਗਿੱਪੀ ਦਾ ਫਿਲਮ 'ਚ ਫਰਸਟ ਲੁੱਕ ਵੀ ਸਾਹਮਣੇ ਆਇਆ ਸੀ।
ਵੈਸੇ ਇਸ ਫਿਲਮ 'ਚ ਨਾਂ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਫਿਲਮ 'ਚ ਗਿੱਪੀ ਤਾਨੀਆ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਜ਼ੀਸਟੂਡੀਓਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾਵਾਂ ਦੀ ਗੱਲ ਕਰੀਏ ਤਾਂ ਫਿਲਮ ਨੂੰ ਜ਼ੀ ਸਟੂਡੀਓਜ਼, ਪ੍ਰੀਤਾ ਬੱਤਰਾ ਤੇ ਪੰਕਜ ਬਤਰਾ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਦੱਸ ਦਈਏ ਕਿ ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਇਸ ਸਾਲ 3-4 ਫਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਗਿੱਪੀ ਇਸ ਸਾਲ 'ਮਿੱਤਰਾਂ ਦਾ ਨਾਂ ਚੱਲਦਾ', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਕੈਰੀ ਆਨ ਜੱਟਾ 3' ਤੇ ਮੌਜਾਂ ਹੀ ਮੌਜਾਂ ਵਿੱਚ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਹੀ ਗਿੱਪੀ ਨੇ ਓਟੀਟੀ 'ਤੇ ਵੀ ਡੈਬਿਊ ਕਰ ਲਿਆ ਹੈ। ਉਹ ਜਲਦ ਹੀ ਵੈੱਬ ਸੀਰੀਜ਼ 'ਆਊਟਲਾਅ' 'ਚ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ।