![ABP Premium](https://cdn.abplive.com/imagebank/Premium-ad-Icon.png)
(Source: ECI/ABP News/ABP Majha)
Jenny Johal: ਜੈਨੀ ਜੌਹਲ ਨੂੰ 5911 ਰਿਕਾਰਡਜ਼ ਨੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਸਿੱਧੂ ਦਾ ਨਾਂ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਬੰਦ ਕਰੋ
5911 To Jenny Johal: ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਕੰਪਨੀ 5911 ਰਿਕਾਰਡਜ਼ ਨੇ ਜੈਨੀ ਦੀ ਇਸ ਗੱਲ ਦਾ ਮੂੰਹਤੋੜ ਜਵਾਬ ਦਿੱਤਾ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ‘‘ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ
![Jenny Johal: ਜੈਨੀ ਜੌਹਲ ਨੂੰ 5911 ਰਿਕਾਰਡਜ਼ ਨੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਸਿੱਧੂ ਦਾ ਨਾਂ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਬੰਦ ਕਰੋ sidhu moose wala music company 5911 records befitting reply to jenny johal says stop using his death for your own sake Jenny Johal: ਜੈਨੀ ਜੌਹਲ ਨੂੰ 5911 ਰਿਕਾਰਡਜ਼ ਨੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ- ਸਿੱਧੂ ਦਾ ਨਾਂ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਬੰਦ ਕਰੋ](https://feeds.abplive.com/onecms/images/uploaded-images/2023/01/21/478cfed65affb53e8f34952a88c045ab1674295773230469_original.jpg?impolicy=abp_cdn&imwidth=1200&height=675)
5911 Records Befitting Reply To Jenny Johal: ਪੰਜਾਬੀ ਗਾਇਕਾ ਜੈਨੀ ਜੌਹਲ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਉਸ ਦਾ ਹਾਲ ਹੀ 'ਚ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਅਰਜਨ ਢਿੱਲੋਂ ਦੀ ਤੁਲਨਾ ਮੂਸੇਵਾਲਾ ਨਾਲ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ 'ਚ ਜੈਨੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ '25-25 ਕੋਈ ਸਾਨੂੰ, ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਜੈਨੀ ਕਹਿੰਦੀ ਹੈ ਕਿ ਸਿੱਧੂ ਮੂਸੇਵਾਲਾ ਤੁਹਾਡੇ ਸਭ ਦਾ ਬਾਪ ਹੈ। ਜੈਨੀ ਦੇ ਇਸ ਵਿਵਾਦਤ ਬਿਆਨ ਦਾ ਕਾਫੀ ਵਿਰੋਧ ਹੋ ਰਿਹਾ ਹੈ।
ਹੁਣ ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਕੰਪਨੀ 5911 ਰਿਕਾਰਡਜ਼ ਨੇ ਜੈਨੀ ਦੀ ਇਸ ਗੱਲ ਦਾ ਮੂੰਹਤੋੜ ਜਵਾਬ ਦਿੱਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ‘‘ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ, ਜੋ ਆਪਣੇ ਨਵੇਂ ਇੰਟਰਵਿਊ ’ਚ ਝੂਠੇ ਤੱਥ ਤੇ ਕਹਾਣੀਆਂ ਬਣਾ ਕੇ ਸੁਣਾ ਰਹੀ ਹੈ। ਇਹ ਬਹੁਤ ਜ਼ਿਆਦਾ ਹੋ ਗਿਆ ਹੈ। ਕਿਸੇ ਨੇ ਵੀ ਤੁਹਾਡੇ ਕਰੀਅਰ ਨੂੰ ਖ਼ਤਰੇ ’ਚ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।’’
ਪੋਸਟ ’ਚ ਅੱਗੇ ਲਿਖਿਆ ਹੈ, ‘‘ਬਾਕੀ ਕਲਾਕਾਰਾਂ ਖ਼ਿਲਾਫ਼ ਬੋਲੇ ਮਾੜੇ ਬੋਲ ਤੁਹਾਨੂੰ 2 ਮਿੰਟ ਦਾ ਫੇਮ ਦੇ ਸਕਦੇ ਹਨ ਪਰ ਕਿਰਪਾ ਕਰਕੇ ਆਪਣੇ ਨਿੱਜੀ ਏਜੰਡੇ ਲਈ ਸਿੱਧੂ ਦੀ ਮੌਤ ਨੂੰ ਨਾ ਵਰਤੋ। ਦੂਜੇ ਕਲਾਕਾਰਾਂ ਨੂੰ ਵੀ ਸਿੱਧੂ ਨਾਲ ਕੰਪੇਅਰ ਨਾ ਕਰੋ, ਇਹ ਲੋਕ ਬਿਹਤਰ ਜੱਜ ਕਰ ਲੈਣਗੇ।’’ ਅਖੀਰ ’ਚ 5911 ਰਿਕਾਰਡਸ ਨੇ ਲਿਖਿਆ, ‘‘ਤੁਸੀਂ ਮੁੜ ਸਿੱਧੂ ਦੇ ਨਾਂ ਦੀ ਵਰਤੋ ਨਾ ਕਰੋ ਪਰ ਜੇਕਰ ਤੁਸੀਂ ਉਸ ਦੇ ਨਾਂ ਦੀ ਵਰਤੋ ਕਰਦੇ ਹੋ ਤਾਂ ਕਿਰਪਾ ਕਰਕੇ ਥੋੜ੍ਹੀ ਇੱਜ਼ਤ ਰੱਖੋ।’’
ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਅਕਸਰ ਸਿੱਧੂ ਮੂਸੇਵਾਲਾ 'ਤੇ ਗਾਣੇ ਬਣਾਉਂਦੀ ਰਹਿੰਦੀ ਹੈ। ਇਹੀ ਨਹੀਂ ਉਹ ਸਟੇੇਜ ਸ਼ੋਅਜ਼ ਵਿੱਚ ਵੀ ਮੂਸੇਵਾਲਾ ਦਾ ਨਾਂ ਲੈਂਦੀ ਰਹਿੰਦੀ ਹੈ। ਇਸ ਲਈ ਉਸ 'ਤੇ ਮੂਸੇਵਾਲਾ ਦੇ ਨਾਂ ਵਰਤੋਂ ਫੇਮ ਹਾਸਲ ਕਰਨ ਦਾ ਇਲਜ਼ਾਮ ਲੱਗਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਕਲਾਕਾਰ ਸੋਹੇਲ ਖਾਨ ਨੇ ਸੜਕ 'ਤੇ ਡਿੱਗੀ ਔਰਤ ਦੀ ਕੀਤੀ ਮਦਦ, ਵੀਡੀਓ ਹੋਇਆ ਵਾਇਰਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)