(Source: ECI/ABP News)
ਦਿਲਜੀਤ ਦੋਸਾਂਝ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤੀ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ, ਸ਼ੇਅਰ ਕੀਤੀ ਪੋਸਟ
Gippy Grewal: ਗਿੱਪੀ ਗਰੇਵਾਲ ਨੇ ਮਹਿਸਾ ਅਮੀਨੀ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਉਹ ਔਰਤਾਂ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਅਮੀਨੀ ਲਈ ਇਨਸਾਫ਼ ਦੀ ਵੀ ਮੰਗ ਕਰਦੇ ਨਜ਼ਰ ਆ ਰਹੇ ਹਨ
![ਦਿਲਜੀਤ ਦੋਸਾਂਝ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤੀ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ, ਸ਼ੇਅਰ ਕੀਤੀ ਪੋਸਟ punjabi singer actor gippy grewal seeks justic for iranian girl mahsa amini shares post on social media ਦਿਲਜੀਤ ਦੋਸਾਂਝ ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤੀ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ, ਸ਼ੇਅਰ ਕੀਤੀ ਪੋਸਟ](https://feeds.abplive.com/onecms/images/uploaded-images/2022/09/30/80b7a9e2b03adac659af28a518d8c0401664548083119469_original.jpg?impolicy=abp_cdn&imwidth=1200&height=675)
Gippy Grewal Mahsa Amini: ਈਰਾਨੀ ਕੁੜੀ ਮਹਿਸਾ ਅਮੀਨੀ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿਤਾ ਹੈ। ਪੂਰੀ ਦੁਨੀਆ `ਚ ਲੋਕ ਨਾ ਸਿਰਫ਼ ਮਹਿਸਾ ਅਮੀਨੀ ਦੇ ਸਮਰਥਨ `ਚ ਖੜੇ ਹੋ ਰਹੇ ਹਨ, ਬਲਕਿ ਆਪੋ ਆਪਣੇ ਅੰਦਾਜ਼ ਵਿੱਚ ਉਸ ਦੇ ਲਈ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ। ਅਜਿਹੇ `ਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।
ਹੁਣ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੇ ਮਹਿਸਾ ਅਮੀਨੀ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਉਹ ਔਰਤਾਂ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਅਮੀਨੀ ਲਈ ਇਨਸਾਫ਼ ਦੀ ਵੀ ਮੰਗ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਵੂਮੈਨ ਲਾਈਫ਼ ਫ਼ਰੀਡਮ। ਇਸ ਦੇ ਨਾਲ ਉਨ੍ਹਾਂ ਨੇ ਹੈਸ਼ਟੈਗ ਮਹਿਸਾ ਅਮੀਨੀ ਲਿਖਿਆ ਹੈ।"
ਦਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਵੀ ਪੋਸਟ ਸ਼ੇਅਰ ਕਰ ਮਹਿਸਾ ਅਮੀਨੀ ਲਈ ਇਨਸਾਫ਼ ਦੀ ਮੰਗ ਕੀਤੀ ਸੀ। ਦਿਲਜੀਤ ਦੋਸਾਂਝ ਨੇ ਇੱਕ ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਹਾਲ ਹੀ ਭੇਦ ਭਰੀ ਹਾਲਤ `ਚ ਮੌਤ ਹੋ ਗਈ। ਉਹ ਲੜਕੀ ਸਿਰਫ਼ ਆਪਣੇ ਹੱਕਾਂ ਲਈ ਲੜ ਰਹੀ ਸੀ। ਹੁਣ ਉਸ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਈਰਾਨ ਸੜਕਾਂ ਤੇ ਉੱਤਰ ਆਇਆ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਈਰਾਨ `ਚ ਮਹਿਸਾ ਅਮੀਨੀ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਦਿਲਜੀਤ ਨੇ ਕੈਪਸ਼ਨ `ਚ ਲਿਖਿਆ, "ਜੀਅ ਲੈਣ ਦਿਓ ਲੋਕਾਂ ਨੂੰ, ਰੱਬ ਦਾ ਵਾਸਤਾ, ਰੱਬ ਦੇ ਠੇਕੇਦਾਰ ਨਾ ਬਣੋ। ਰੱਬ ਨੇ ਕੋਈ ਡਰੈੱਸ ਨੀ ਬਣਾਈ।"
ਕਾਬਿਲੇਗ਼ੌਰ ਹੈ ਕਿ ਈਰਾਨ `ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ `ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੇ ਪੂਰੀ ਦੁਨੀਆ `ਚ ਗ਼ੁੱਸਾ ਹੈ। ਈਰਾਨ `ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਮਹਿਸਾ ਇਰਾਨ ਵਿੱਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਿਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਉਸ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਿਸ ਹਿਰਾਸਤ `ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)