Parmish Verma: ਪਰਮੀਸ਼ ਵਰਮਾ ਨੂੰ ਪੁਰਾਣੇ ਦਿਨਾਂ ਦੀ ਆਈ ਯਾਦ, ਗਾਇਕ ਬਣਨ ਤੋਂ ਪਹਿਲਾਂ ਕਰਦੇ ਸੀ ਇਹ ਕੰਮ
ਪਰਮੀਸ਼ ਵਰਮਾ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਖੂਬ ਸੰਘਰਸ਼ ਤੇ ਮੇਹਨਤ ਕੀਤੀ ਹੈ। ਇਸ ਦੇ ਨਾਲ ਨਾਲ ਪਰਮੀਸ਼ ਕਾਫੀ ਡਾਊਨ ਟੂ ਅਰਥ ਇਨਸਾਨ ਵੀ ਹਨ
Parmish Verma Video: ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦਾ ਨਵਾਂ ਗੀਤ 'ਕੁਵੈਤ' ਰਿਲੀਜ਼ ਹੋਇਆ ਹੈ। ਪਰਮੀਸ਼ ਵਰਮਾ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਖੂਬ ਸੰਘਰਸ਼ ਤੇ ਮੇਹਨਤ ਕੀਤੀ ਹੈ। ਇਸ ਦੇ ਨਾਲ ਨਾਲ ਪਰਮੀਸ਼ ਕਾਫੀ ਡਾਊਨ ਟੂ ਅਰਥ ਇਨਸਾਨ ਵੀ ਹਨ, ਕਿਉਂਕਿ ਉਹ ਨਹੀਂ ਭੁੱਲੇ ਕਿ ਉਨ੍ਹਾਂ ਨੇ ਸ਼ੁਰੂਆਤ ਕਿੱਥੋਂ ਕੀਤੀ ਸੀ।
ਪਰਮੀਸ਼ ਵਰਮਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਵੀਡੀਓ ਡਾਇਰੈਕਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਲਿਖੀ, 'ਪੁਰਾਣੇ ਦਿਨਾਂ ਨੂੰ ਯਾਦ ਕਰ ਰਿਹਾਂ'। ਦੱਸ ਦਈਏ ਕਿ ਪਰਮੀਸ਼ ਨੇ ਗਾਇਕੀ 'ਚ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਡਾਇਰੈਕਸ਼ਨ ਦਾ ਕੰਮ ਵੀ ਕੀਤਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਨੇ ਗਾਇਕ ਬਣਨ ਤੋਂ ਪਹਿਲਾਂ ਪੰਜਾਬੀ ਗਾਣਿਆਂ ਦੇ ਵੀਡੀਓਜ਼ ਨੂੰ ਡਾਇਰੈਕਟ ਕੀਤਾ ਹੈ। ਪਰਮੀਸ਼ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ 100 ਦੇ ਕਰੀਬ ਵੀਡੀਓਜ਼ ਡਾਇਰੈਕਟ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਹਿੱਟ ਰਹੇ ਹਨ। ਲੰਬੇ ਸੰਘਰਸ਼ ਤੋਂ ਬਾਅਦ ਪਰਮੀਸ਼ ਗਾਇਕ ਬਣੇ। ਉਹ ਅੱਜ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਹਨ। ਇਹੀ ਨਹੀਂ ਪਰਮੀਸ਼ ਵਰਮਾ ਬੇਹਤਰੀਨ ਗਾਇਕ ਹੋਣ ਦੇ ਨਾਲ ਨਾਲ ਬੇਹਤਰੀਨ ਐਕਟਰ ਵੀ ਹਨ। ਉਹ ਹੁਣ ਤੱਕ 'ਰੌਕੀ ਮੈਂਟਲ' ਤੇ ਸਿੰਘਮ ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।
ਪਰਮੀਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲ ਹੀ 'ਚ ਗਾਣਾ 'ਕੁਵੈਤ' ਰਿਲੀਜ਼ ਹੋਇਆ ਹੈ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦਾ ਗਾਣਾ ਨੋ ਰੀਜ਼ਨ ਵੀ ਕਾਫੀ ਹਿੱਟ ਰਿਹਾ ਹੈ।