Baani Sandhu: ਬਾਣੀ ਸੰਧੂ ਨੇ ਵੀਡੀਓ ਸ਼ੇਅਰ ਕਰ ਦਿਖਾਈ ਘਰ ਦੀ ਝਲਕ, ਇਸ ਆਲੀਸ਼ਾਨ ਘਰ 'ਚ ਰਹਿੰਦੀ ਹੈ ਗਾਇਕਾ
Baani Sandhu Video: ਬਾਣੀ ਸੰਧੂ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਆਪਣੇ ਘਰ ਦੀ ਝਲਕ ਦਿਖਾਈ ਹੈ। ਦੱਸ ਦਈਏ ਕਿ ਬਾਣੀ ਸੰਧੂ ਦਾ ਘਰ ਬਹੁਤ ਹੀ ਖੂਬਸੂਰਤ ਹੈ
ਅਮੈਲੀਆ ਪੰਜਾਬੀ ਦੀ ਰਿਪੋਰਟ
Baani Sandhu Video: ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਹ ਹੁਣ 'ਮੈਡਲ' ਫਿਲਮ ਰਾਹੀਂ ਫਿਲਮਾਂ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਹੀ ਹੈ। ਇਸ ਦੇ ਨਾਲ ਨਾਲ ਹੁਣ ਬਾਣੀ ਕਾਰੋਬਾਰੀ ਵੀ ਬਣ ਗਈ ਹੈ। ਇੰਨੀਂ ਦਿਨੀਂ ਗਾਇਕਾ ਆਪਣੀ ਡੈਬਿਊ ਫਿਲਮ 'ਮੈਡਲ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਫਿਲਮ ਦਾ ਰੱਜ ਕੇ ਪ੍ਰਚਾਰ ਕਰ ਰਹੀ ਹੈ।
ਇਸ ਦਰਮਿਆਨ ਬਾਣੀ ਸੰਧੂ ਦੇ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਾਇਕਾ ਨੇ ਇੱਕ ਵੀਡੀਓ ਸ਼ੇਅਰ ਕਰ ਫੈਨਜ਼ ਨੂੰ ਆਪਣੇ ਘਰ ਦੀ ਝਲਕ ਦਿਖਾਈ ਹੈ। ਦੱਸ ਦਈਏ ਕਿ ਬਾਣੀ ਸੰਧੂ ਦਾ ਘਰ ਬਹੁਤ ਹੀ ਖੂਬਸੂਰਤ ਹੈ। ਉਹ ਆਲੀਸ਼ਾਨ ਘਰ ਵਿੱਚ ਰਹਿੰਦੀ ਹੈ। ਉਸ ਦੇ ਘਰ ਦੀ ਵੀਡੀਓ ਦੇਖ ਫੈਨਜ਼ ਵੀ ਖੂਬ ਤਾਰੀਫ ਕਰ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਣੀ ਸੰਧੂ ਆਪਣੇ ਘਰ ਦੇ ਬਾਹਰ ਖੜੀ ਹੈ। ਇਸ ਤੋਂ ਬਾਅਦ ਉਹ ਫੈਨਜ਼ ਨੂੰ ਆਪਣੇ ਘਰ ਦੇ ਅੰਦਰ ਦੀ ਝਲਕ ਦਿਖਾਉਂਦੀ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ 'ਮੈਡਲ' ਫਿਲਮ ਰਾਹੀਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ 'ਚ ਉਹ ਜੈ ਰੰਧਾਵਾ ਦੇ ਨਾਲ ਐਕਟਿੰਗ ਕਰਦੀ ਨਜ਼ਰ ਆਂਈ ਹੈ। ਹਾਲ ਹੀ 'ਚ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਦੀ ਕਹਾਣੀ ਇਕ ਕਾਲਜ ਸਟੂਡੈਂਟ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਐਥਲੈਟਿਕਸ 'ਚ ਗੋਲਡ ਮੈਡਲ ਲਿਆਉਣ ਲਈ ਸਖਤ ਮੇਹਨਤ ਕਰ ਰਿਹਾ ਹੈ, ਪਰ ਫਿਰ ਅਜਿਹਾ ਕੀ ਹੁੰਦਾ ਹੈ ਕਿ ਉਹ ਹੋਣਹਾਰ ਵਿੱਦਿਆਰਥੀ ਗੈਂਗਸਟਰ ਬਣਨ 'ਤੇ ਮਜਬੂਰ ਹੋ ਜਾਂਦਾ ਹੈ। ਦੱਸ ਦਈਏ ਕਿ ਫਿਲਮ 2 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।