Baani Sandhu: ਬਾਣੀ ਸੰਧੂ ਦੀ ਫਿਲਮ 'ਮੈਡਲ' ਦਾ ਪੋਸਟਰ ਰਿਲੀਜ਼, ਇਸ ਲੁੱਕ 'ਚ ਨਜ਼ਰ ਆਵੇਗੀ ਬਾਣੀ, ਚੈੱਕ ਕਰੋ ਰਿਲੀਜ਼ ਡੇਟ
Baani Sandhu New Movie: ਬਾਣੀ ਸੰਧੂ 'ਮੈਡਲ' ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਬਾਣੀ ਨੇ ਇਸ ਫਿਲਮ ਦੀ ਪਹਿਲੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ।
Baani Sandhu Movie Medal: ਪੰਜਾਬੀ ਗਾਇਕਾ ਬਾਣੀ ਸੰਧੂ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਹ ਜਲਦ ਹੀ ਇੱਕ ਕਾਰੋਬਾਰੀ ਬਣਨ ਜਾ ਰਹੀ ਹੈ। ਹਾਲ ਹੀ 'ਚ ਬਾਣੀ ਨੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਨਾਲ ਨਾਲ ਬਾਣੀ ਸੰਧੂ ਹੁਣ ਅਦਾਕਾਰਾ ਵੀ ਬਣ ਗਈ ਹੈ।
ਬਾਣੀ ਸੰਧੂ 'ਮੈਡਲ' ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਬਾਣੀ ਨੇ ਇਸ ਫਿਲਮ ਦੀ ਪਹਿਲੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ। ਪੋਸਟਰ ਤੇ ਫਿਲਮ ਦੇ ਨਾਮ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਣੀ ਇਸ ਫਿਲਮ 'ਚ ਖਿਡਾਰੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਬਾਣੀ ਬੇਹੱਦ ਸਾਦਗੀ ਭਰੇ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੈਡਲ ਫਿਲਮ ਲਈ ਤੁਹਾਡੇ ਪਿਆਰ ਤੇ ਸਾਥ ਦੀ ਲੋੜ ਹੈ। ਫਿਲਮ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।'
View this post on Instagram
ਦੱਸ ਦਈਏ ਕਿ ਬਾਣੀ ਸੰਧੂ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਨੂੰ ਮਨਕੀਰਤ ਔਲਖ ਨਾਲ '8 ਪਰਚੇ' ਗਾਣੇ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਹੁਣ ਜਲਦ ਹੀ ਬਾਣੀ ਕਾਰੋਬਾਰੀ ਵੀ ਬਣਨ ਜਾ ਰਹੀ ਹੈ। ਉਹ ਸਪੀਰਿਚੁਅਲ ਹੀਲਿੰਗ ਦੇ ਬਿਜ਼ਨਸ 'ਚ ਨਿਵੇਸ਼ ਕਰਨ ਜਾ ਰਹੀ ਹੈ। ਹਾਲ ਹੀ ਉਸ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਕਾਰੋਬਾਰ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਸੀ।