ਬਾਲੀਵੁੱਡ ਅਦਾਕਾਰਾ ਕ੍ਰਿਸਨ ਪਰੇਰਾ ਡਰੱਗ ਤਸਕਰੀ ਦੇ ਦੋਸ਼ 'ਚ ਦੁਬਈ ਦੀ ਜੇਲ੍ਹ 'ਚ ਬੰਦ, ਪਰਿਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
Chrisann Pereira: ਸੜਕ 2 ਫੇਮ ਅਦਾਕਾਰਾ ਕ੍ਰਿਸਨ ਪਰੇਰਾ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਵਿੱਚ ਯੂਏਈ ਦੀ ਸ਼ਾਰਜਾਹ ਜੇਲ੍ਹ ਵਿੱਚ ਬੰਦ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਫਸਾਇਆ ਗਿਆ ਹੈ।
Chrisann Pereira In Jail: ਮੁੰਬਈ ਅਧਾਰਤ ਅਦਾਕਾਰਾ-ਡਾਂਸਰ ਕ੍ਰਿਸਨ ਪਰੇਰਾ ਨੂੰ ਯੂਏਈ ਦੀ ਸ਼ਾਰਜਾਹ ਕੇਂਦਰੀ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਕ੍ਰਿਸਨ ਨੂੰ ਨਸ਼ੀਲੇ ਪਦਾਰਥਾਂ ਨਾਲ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਸੀ। ਇਸ ਦੇ ਨਾਲ ਹੀ ਅਦਾਕਾਰਾ ਦਾ ਪਰਿਵਾਰ ਉਸ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਕ੍ਰਿਸ਼ਨ ਪਰੇਰਾ ਦੇ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਦੱਸਿਆ ਪੀੜਤ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਕ੍ਰਿਸ਼ਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਦੀ ਬੇਟੀ ਪੀੜਤ ਹੈ। ਕ੍ਰਿਸਨ ਦੇ ਭਰਾ ਕੇਵਿਨ ਦਾ ਕਹਿਣਾ ਹੈ, "ਪਿਛਲੇ 2 ਹਫ਼ਤਿਆਂ ਵਿੱਚ ਅਸੀਂ ਭਾਵਨਾਤਮਕ ਤਸ਼ੱਦਦ ਵਿੱਚੋਂ ਲੰਘੇ ਹਾਂ। ਮੇਰੀ ਭੈਣ ਬੇਕਸੂਰ ਹੈ ਅਤੇ ਉਸ ਨੂੰ ਡਰੱਗ ਤਸਕਰੀ ਦੇ ਦੋਸ਼ 'ਚ ਫਸਾਇਆ ਗਿਆ ਹੈ।" ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੋਂ ਕ੍ਰਿਸ਼ਨ ਸ਼ਾਰਜਾਹ ਏਅਰਪੋਰਟ 'ਤੇ ਉਤਰਿਆ ਹੈ, ਉਦੋਂ ਤੋਂ ਉਹ ਉਸ ਨਾਲ ਗੱਲ ਵੀ ਨਹੀਂ ਕਰ ਸਕੇ ਹਨ। "ਕ੍ਰਿਸਨ ਦੇ ਭਰਾ ਨੇ ਦੱਸਿਆ ਕਿ ਭਾਰਤੀ ਕੌਂਸਲੇਟ ਨੇ 72 ਘੰਟਿਆਂ ਬਾਅਦ ਸਾਨੂੰ ਸੂਚਿਤ ਕੀਤਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਸ਼ਾਰਜਾਹ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਹੈ।"
ਰਵੀ ਨਾਂ ਦੇ ਵਿਅਕਤੀ ਨੇ ਆਡੀਸ਼ਨ ਦੇ ਬਹਾਨੇ ਕ੍ਰਿਸਨ ਨੂੰ ਫਸਾਇਆ
ਰਿਪੋਰਟ ਮੁਤਾਬਕ ਪਰਿਵਾਰ ਦਾ ਕਹਿਣਾ ਹੈ ਕਿ ਰਵੀ ਨਾਂ ਦੇ ਵਿਅਕਤੀ ਨੇ ਕ੍ਰਿਸ਼ਨ ਨੂੰ ਫਸਾਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਰਵੀ ਨਾਂ ਦੇ ਵਿਅਕਤੀ ਨੇ ਪਹਿਲਾਂ ਕ੍ਰਿਸ਼ਨ ਦੀ ਮਾਂ ਪ੍ਰੇਮਿਲਾ ਪਰੇਰਾ ਨੂੰ ਉਨ੍ਹਾਂ ਦੀ ਧੀ ਨੂੰ ਟੈਲੇਂਟ ਟੀਮ ਨਾਲ ਇੰਟਰੋਡਿਊਸ ਯਾਨਿ ਜਾਣੂ ਕਰਾਉਣ ਲਈ ਟੈਕਸਟ ਭੇਜਿਆ ਸੀ ਅਤੇ ਪੁੱਛਿਆ ਸੀ ਕਿ ਕੀ ਕ੍ਰਿਸ਼ਨ ਆਉਣ ਵਾਲੀ ਅੰਤਰਰਾਸ਼ਟਰੀ ਵੈੱਬ ਸੀਰੀਜ਼ ਲਈ ਮਿਲਣ ਲਈ ਉਪਲਬਧ ਹੈ। ਮੀਟਿੰਗ ਤੋਂ ਬਾਅਦ ਦੁਬਈ ਵਿੱਚ ਕ੍ਰਿਸਨ ਲਈ ਇੱਕ ਆਡੀਸ਼ਨ ਲੌਕ ਕਰ ਦਿੱਤਾ ਗਿਆ ਅਤੇ ਉਸ ਸ਼ਖਸ ਨੇ ਸਾਰਾ ਪ੍ਰਬੰਧ ਸੰਭਾਲ ਲਿਆ।
ਦੋਸ਼ੀ ਨੇ ਟਰਾਫੀ ਕ੍ਰਿਸਨ ਨੂੰ ਆਪਣੇ ਨਾਲ ਲੈ ਜਾਣ ਲਈ ਦਿੱਤੀ
ਕ੍ਰਿਸ਼ਨ ਦੀ ਮਾਂ ਪ੍ਰੇਮਿਲਾ ਮੁਤਾਬਕ 1 ਅਪ੍ਰੈਲ ਨੂੰ ਕ੍ਰਿਸ਼ਣ ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ ਦੋਸ਼ੀ ਨੇ ਉਸ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ 10 ਮਿੰਟ ਦੂਰ ਇਕ ਕੌਫੀ ਸ਼ਾਪ 'ਤੇ ਮਿਲਣ ਲਈ ਬੁਲਾਇਆ ਸੀ। ਕ੍ਰਿਸਨ ਦੇ ਪਰਿਵਾਰ ਨੇ ਦਾਅਵਾ ਕੀਤਾ, "ਉਨ੍ਹਾਂ ਨੇ ਉਸ ਨੂੰ ਇੱਕ ਟਰਾਫੀ ਭੇਂਟ ਕੀਤੀ, ਸੰਭਾਵਤ ਤੌਰ 'ਤੇ ਇਹ ਸੰਕੇਤ ਦਿੰਦੇ ਹੋਏ ਕਿ ਟਰਾਫੀ ਆਡੀਸ਼ਨ ਲਈ ਸਕ੍ਰਿਪਟ ਦਾ ਹਿੱਸਾ ਸੀ ਅਤੇ ਆਡੀਸ਼ਨ ਲਈ ਜ਼ਰੂਰੀ ਹੋਵੇਗੀ। ਫਿਰ ਉਹ ਟਰਾਫੀ ਲੈ ਗਈ।" ਸ਼ਾਰਜਾਹ ਹਵਾਈ ਅੱਡੇ 'ਤੇ ਪਹੁੰਚਣ 'ਤੇ ਕ੍ਰਿਸਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ 10 ਅਪ੍ਰੈਲ ਨੂੰ ਸਾਨੂੰ ਭਾਰਤੀ ਕੌਂਸਲੇਟ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਕ੍ਰਿਸਨ ਟਰਾਫੀ ਦੇ ਅੰਦਰ ਨਸ਼ੀਲੇ ਪਦਾਰਥ ਲੈਕੇ ਜਾ ਰਹੀ ਸੀ, ਇਸ ਲਈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਰਿਵਾਰ ਕ੍ਰਿਸਨ ਨੂੰ ਬਾਹਰ ਕੱਢਣ ਲਈ ਕਰ ਰਿਹਾ ਭੱਜ-ਦੌੜ
ਰਿਪੋਰਟ ਮੁਤਾਬਕ ਪਰਿਵਾਰ ਇਸ ਸਮੇਂ ਕ੍ਰਿਸਨ ਨਾਲ ਗੱਲਬਾਤ ਕਰਕੇ ਉਸ ਨੂੰ ਬਾਹਰ ਕੱਢਣ ਲਈ ਦਰ-ਦਰ ਭਟਕ ਰਿਹਾ ਹੈ। ਕ੍ਰਿਸਨ ਦੇ ਭਰਾ ਕੇਵਿਨ ਨੇ ਕਿਹਾ, “ਅਸੀਂ ਪਹਿਲਾਂ ਹੀ ਦੁਬਈ ਵਿੱਚ ਇੱਕ ਸਥਾਨਕ ਵਕੀਲ ਨੂੰ ਨਿਯੁਕਤ ਕੀਤਾ ਹੈ, ਜਿਸਦੀ ਫੀਸ 13 ਲੱਖ ਰੁਪਏ ਹੈ। ਸਾਨੂੰ ਅਜੇ ਵੀ ਅਧਿਕਾਰਤ ਚਾਰਜ ਅਤੇ ਜੁਰਮਾਨਾ ਨਹੀਂ ਪਤਾ ਹੈ, ਮੇਰਾ ਪਰਿਵਾਰ ਸਾਡੇ ਘਰ ਨੂੰ ਗਿਰਵੀ ਰੱਖਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਅਸੀਂ ਪੜ੍ਹਿਆ ਹੈ ਕਿ ਜੁਰਮਾਨਾ 20-40 ਲੱਖ ਰੁਪਏ ਦੇ ਵਿਚਕਾਰ ਹੋ ਸਕਦਾ ਹੈ। ਇਸ ਨੂੰ 13 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਅਸੀਂ ਉਸ ਬਾਰੇ ਬਹੁਤ ਚਿੰਤਤ ਹਾਂ।
ਮੁੰਬਈ ਪੁਲਿਸ ਨਹੀਂ ਕਰ ਰਹੀ ਮਦਦ
ਰਿਪੋਰਟ ਮੁਤਾਬਕ ਪਰਿਵਾਰ ਨੇ ਮੁੰਬਈ ਪੁਲਿਸ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤਞੀ। ਕੇਵਿਨ ਦਾ ਕਹਿਣਾ ਹੈ, ''ਸ਼ਾਰਜਾਹ ਤੋਂ ਅਧਿਕਾਰਤ ਚਾਰਜ ਨਾ ਮਿਲਣ ਕਾਰਨ ਸਥਾਨਕ ਪੁਲਿਸ ਐੱਫਆਈਆਰ ਦਰਜ ਨਹੀਂ ਕਰ ਰਹੀ ਹੈ।'' ਤੁਹਾਨੂੰ ਦੱਸ ਦਈਏ ਕਿ ਕ੍ਰਿਸਨ ਨੇ ਬਾਟਲਾ ਹਾਊਸ (2019), ਸੜਕ 2 (2020) ਅਤੇ ਸੋਚਿਸਤਾਨ (2019) ਵਰਗੀਆਂ ਫਿਲਮਾਂ ਕੀਤੀਆਂ ਹਨ।
ਇਹ ਵੀ ਪੜ੍ਹੋ: ਰੇਕੀ ਤੋਂ ਬਾਅਦ ਭਾਰੀ ਸੁਰੱਖਿਆ 'ਚ ਸਟੇਜ ਸ਼ੋਅ ਕਰਦਾ ਨਜ਼ਰ ਆਇਆ ਮਨਕੀਰਤ ਔਲਖ, ਦੇਖੋ ਇਹ ਵੀਡੀਓ